ਨਿਊ ਮੈਕਸੀਕੋ 'ਚ ਸਿੱਖ ਦੇ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾਂ, ਦੀਵਾਰ 'ਤੇ ਲਿਖੀਆਂ ਨਸਲੀ ਟਿੱਪਣੀਆਂ

1 ਲੱਖ ਅਮਰੀਕਾ ਡਾਲਰ ਦਾ ਨੁਕਸਾਨ 

ਨਿਊ ਮੈਕਸੀਕੋ 'ਚ ਸਿੱਖ ਦੇ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾਂ, ਦੀਵਾਰ 'ਤੇ ਲਿਖੀਆਂ ਨਸਲੀ ਟਿੱਪਣੀਆਂ
1 ਲੱਖ ਅਮਰੀਕਾ ਡਾਲਰ ਦਾ ਨੁਕਸਾਨ

ਵਾਸ਼ਿੰਗਟਨ : ਅਮਰੀਕਾ ਵਿੱਚ ਇੱਕ ਵਾਰ ਮੁੜ ਤੋਂ ਇੱਕ ਸਿੱਖ ਭਾਈਚਾਰੇ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ, ਇਸ ਵਾਰ ਘਟਨਾ ਨਿਊ ਮੈਕਸੀਕੋ ਦੀ ਹੈ, ਸਿੱਖ ਰੈਸਟੋਰੈਂਟ ਮਾਲਿਕ ਦਾ ਪੂਰੇ ਦਾ ਪੂਰਾ ਰੈਸਟੋਰੈਂਟ ਤੋੜ ਦਿੱਤਾ ਗਿਆ ਸਿਰਫ਼ ਇੰਨਾ ਹੀ ਨਹੀਂ ਤੋੜਨ ਤੋਂ ਬਾਅਦ ਦੀਵਾਰਾਂ 'ਤੇ ਸਪ੍ਰੇਅ ਨਾਲ ਨਸਲੀ ਟਿੱਪਣੀਆਂ ਵੀ ਲਿਖਿਆ ਗਈਆਂ ਨੇ,ਰੈਸਟੋਰੈਂਟ ਵਿੱਚ ਹੋਣ ਤੋੜ-ਬੰਨ੍ਹ ਨਾਲ ਤਕਰੀਬਨ 1 ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ, ਅਮਰੀਕਾ ਦੀ ਸਥਾਨਕ ਪੁਲਿਸ ਨੇ ਨਾਲ FBI ਵੀ ਇਸ ਦੀ ਜਾਂਚ ਕਰ ਰਹੀ ਹੈ,ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫ਼ੰਡ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਨਸਲੀ ਹਿੰਸਕ ਕਾਰਵਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਇਸ 'ਤੇ ਪ੍ਰਸ਼ਾਸਨ ਨੂੰ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ

ਰੈਸਟੁਰੈਂਟ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ 

ਨਿਊ ਮੈਕਸਿਕੋ ਦੇ ਜਿਸ ਰੈਸਟੁਰੈਂਟ ਨੂੰ ਨਿਸ਼ਾਨ ਬਣਾਇਆ ਉਸ ਦਾ ਹਾਲਤ ਇੰਨੀ ਬੁਰਾ ਸੀ ਕਿ ਉਸ ਨੂੰ ਪਛਾਣਨਾ ਮੁਸ਼ਕਿਲ ਹੋ ਗਿਆ ਸੀ,ਮਹਿਮਾਨਾਂ ਦੇ ਲਈ ਬੈਠਣ ਵਾਲੇ ਟੇਬਲ ਭੰਨ ਦਿੱਤੇ ਗਏ ਸਨ,ਟੁੱਟੇ ਹੋਏ ਗਿਲਾਸ ਜ਼ਮੀਨ 'ਤੇ ਪਏ ਸਨ, ਸ਼ਰਾਬ ਦਾ ਰੈਕ ਖ਼ਾਲੀ ਸੀ, ਕੰਮਪਿਉਟਰ ਦੇ ਨਾਲ ਸ਼ਰਾਬ ਵੀ ਚੋਰੀ ਹੋ ਚੁੱਕਾ ਸੀ,ਰੈਸਟੋਰੈਂਟ ਦੇ ਕਿਚਨ ਵਿੱਚ ਇੱਕ ਵੀ ਪਲੇਟ ਸਬੂਤੀ ਨਹੀਂ ਪਈ ਸੀ,ਪੂਰਾ ਖਾਣਾ ਜ਼ਮੀਨ 'ਤੇ ਸੁੱਟਿਆ ਹੋਇਆ ਸੀ,ਫਰੰਟ ਡੈਸਕ ਦਾ ਬੁਰਾ ਹਾਲ ਸੀ,ਰੈਸਟੋਰੈਂਟ ਨੂੰ ਪੂਰੀ ਤਰ੍ਹਾਂ ਬਰਬਾਦ  ਕਰ ਦਿੱਤਾ ਸੀ ਅਤੇ ਦੀਵਾਰਾਂ 'ਤੇ ਸਪੇਅ ਦੇ ਜ਼ਰੀਏ ਨਸਲੀ ਟਿੱਪਣੀ ਲਿਖਿਆ ਗਈਆਂ ਸਨ 

ਗੁੱਸੇ ਵਿੱਚ ਰੈਸਟੁਰੈਂਟ ਦਾ ਮਾਲਿਕ 

ਰੈਸਟੋਰੈਂਟ ਦੇ ਮਾਲਿਕ ਬਲਜੀਤ ਸਿੰਘ ਨੇ ਜਦੋਂ ਆਪਣੇ ਰੈਸਟੋਰੈਂਟ ਦਾ ਹਾਲ ਵੇਖਿਆ ਤਾਂ ਉਸ ਦੇ ਗੁੱਸੇ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ,ਰੈਸਟੋਰੈਂਟ ਦੀ ਇੱਕ ਵੀ ਚੀਜ਼ ਸਬੂਤੀ ਨਹੀਂ ਸੀ, ਪੂਰੀ ਤਰ੍ਹਾਂ ਨਾਲ ਰੈਸਟੁਰੈਂਟ ਨੂੰ ਬਰਬਾਦ ਕਰ ਦਿੱਤਾ ਗਿਆ  ਦੀਵਾਰਾਂ 'ਤੇ ਲਿਖਿਆ ਸੀ ਗੋਰਿਆ ਦੀ ਤਾਕਤ( White power)? ਟਰੰਪ 2020 (Trump 2020)? ਵਾਪਸ ਜਾਓ,(Go home) ? ਕਿਸੇ ਹੋਰ ਮੁਲਕ ਵਿੱਚ ਜਾਓ  (counters and any other available surface)

ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੇ ਬੋਰਡ ਮੈਂਬਰ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਮੈਕਸਿਕੋ ਵਿੱਚ ਸਭ ਤੋਂ ਵਧ ਸਿੱਖ ਭਾਈਚਾਰਾ ਰਹਿੰਦਾ ਹੈ,60 ਦੇ ਦਹਾਕੇ ਤੋਂ ਸਾਰੇ ਮਿਲ-ਜੁੱਲ ਕੇ ਰਹਿੰਦੇ ਰਹੇ ਨੇ ਕਦੇ ਵੀ ਕੋਈ ਘਟਨਾ ਨਹੀ ਹੋਈ ਪਰ  ਜਦੋਂ ਤੋਂ ਬਲੈਕ ਲਿਵਸ ਮੈਟਰ ਮੂਵਮੈਂਟ (Black Lives Matter movement) ਸ਼ੁਰੂ ਹੋਈ ਉਦੋਂ ਤੋਂ ਤਣਾਅ ਦਾ ਮਾਹੌਲ ਬਣ ਗਿਆ ਸੀ,ਸਿਮਰਜੀਤ ਨੇ ਖ਼ੁਲਾਸਾ ਕੀਤਾ ਕਿ ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਇੱਕ ਅਮਰੀਕੀ ਸਿੱਖ ਲਖਵੰਤ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ, ਇਰਿਕ ਬਰੀਮੈਨ (Eric Breeman) ਨਾਂ ਦੇ ਸ਼ਖ਼ਸ ਨੇ ਲਖਵੰਤ ਸਿੰਘ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਧਮਕੀ ਦਿੱਤੀ ਸੀ, ਪਰ ਇਸ ਦੇ ਬਾਵਜੂਦ ਮੁਲਜ਼ਮ ਦੇ ਖ਼ਿਲਾਫ਼ ਕੋਈ ਵੀ ਨਸਲੀ ਟਿੱਪਣੀ ਦਾ ਚਾਰਜ ਨਹੀਂ ਲਗਾਇਆ ਗਿਆ ਸੀ