Canada News: ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਮਗਰੋਂ ਇਸ ਦਾ ਸੇਕ ਵਿਦੇਸ਼ਾਂ ਵਿੱਚ ਵੀ ਪੁੱਜ ਗਿਆ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਪ੍ਰੋਗਰਾਮ ਵਿੱਚ ਹੰਗਾਮੇ ਦੀ ਸ਼ਿਕਾਇਤ ਮਿਲਣ ਮਗਰੋਂ ਪੀਐਮ ਜਸਟਿਨ ਟਰੂਡੋ ਨੇ ਨੋਟਿਸ ਲਿਆ ਹੈ।
Trending Photos
Canada News: ਫਰੈਂਡਜ਼ ਆਫ ਕੈਨੇਡਾ ਤੇ ਇੰਡੀਆ ਫਾਊਂਡੇਸ਼ਨ ਦੇ ਮੁਖੀ ਮਨਿੰਦਰ ਗਿੱਲ ਵੱਲੋਂ 19 ਮਾਰਚ ਨੂੰ ਤਾਜ ਕਨਵੈਨਸ਼ਨ ਸੈਂਟਰ 'ਚ ਖ਼ਾਲਿਸਤਾਨੀਆਂ ਵੱਲੋਂ ਸਮਾਗਮ 'ਚ ਰੁਕਾਵਟ ਪਾਉਣ, ਭਾਰਤੀ ਸਫੀਰ ਸੰਜੇ ਵਰਮਾ ਦੀ ਜਾਨ ਨੂੰ ਖ਼ਤਰੇ ਤੇ ਮਨਿੰਦਰ ਗਿੱਲ ਨੂੰ ਧਮਕੀਆਂ ਬਾਰੇ ਕੀਤੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੋਸਾ ਦਵਾਇਆ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਪਬਲਿਕ ਸੇਫਟੀ ਮੰਤਰੀ ਨੂੰ ਭੇਜੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸ਼ਿਕਾਇਤ ਦੀ ਬਾਰੀਕੀ ਨਾਲ ਪੜਤਾਲ ਕੀਤੀ ਹੈ।
ਕਾਬਿਲੇਗੌਰ ਹੈ ਕਿ ਮਨਿੰਦਰ ਗਿੱਲ ਨੇ ਆਰਸੀਐਮਪੀ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ 19 ਮਾਰਚ ਨੂੰ ਤਾਜ ਕਨਵੈਨਸ਼ਨ ਸੈਂਟਰ 'ਚ ਭਾਰਤੀ ਸਫੀਰ ਸੰਜੇ ਵਰਮਾ ਲਈ ਰੱਖੇ ਪ੍ਰੋਗਰਾਮ 'ਚ ਖਾਲਿਸਤਾਨੀ ਅਨਸਰਾਂ ਵੱਲੋਂ ਪ੍ਰੋਗਰਾਮ ਵਿੱਚ ਰੁਕਾਵਟ ਪਾਉਂਦਿਆਂ ਲੋਕਾਂ ਉਪਰ ਹਮਲਾ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਹਮਲੇ ਦੀ ਸੂਚਨਾ ਆਰਸੀਐਮਪੀ ਨੂੰ ਦੇਣ ਦੇ ਬਾਵਜੂਦ ਖਾਲਿਸਤਾਨੀ ਅਨਸਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਮਹਿਮਾਨਾਂ ਨਾਲ ਕੁੱਟਮਾਰ ਕੀਤੀ ਗਈ, ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ ਤੇ ਬਦਸਲੂਕੀ ਕੀਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਖਾਲਿਸਤਾਨੀ ਅਨਸਰਾਂ ਨੇ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਿਸ਼ਆ। ਪੱਤਰਕਾਰ ਸਮੀਰ ਕੌਸ਼ਲ ਉਪਰ ਹਮਲਾ ਕੀਤਾ ਗਿਆ ਤੇ ਗੁਰਤੇਜ ਗਿੱਲ ਉਪਰ ਭੀੜ ਨੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਇਸ ਤੋਂ ਇਲਾਵਾ ਸੁਰਿੰਦਰ ਸ਼ਰਮਾ ਦੀ ਕਾਰ ਦੀ ਭੰਨ-ਤੋੜ ਵੀ ਕੀਤੀ ਗਈ।
ਮਨਿੰਦਰ ਗਿੱਲ ਨੇ ਦੱਸਿਆ ਕਿ 18 ਮਾਰਚ ਨੂੰ, ਅੰਮ੍ਰਿਤਪਾਲ ਸਿੰਘ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਠੀਕ ਇੱਕ ਦਿਨ ਬਾਅਦ, ਉਹ ਪੱਛਮੀ ਕੈਨੇਡਾ ਦੇ ਦੌਰੇ 'ਤੇ ਆਏ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਸਨਮਾਨ ਵਿੱਚ ਪਹਿਲਾਂ ਤੋਂ ਹੀ ਨਿਰਧਾਰਤ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨ ਵਾਲੇ ਸਨ। ਖਾਲਿਸਤਾਨੀ ਸਮੂਹਾਂ ਨੇ 18 ਮਾਰਚ ਨੂੰ ਸਥਾਨ 'ਤੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਭਾਰਤੀ ਕੌਂਸਲੇਟ ਨੇ ਆਰਸੀਐਮਪੀ ਨੂੰ ਸਮਾਗਮ ਦੇ ਸੰਭਾਵੀ ਖਤਰੇ ਬਾਰੇ ਜਾਣਕਾਰੀ ਦਿੱਤੀ ਸੀ, ਆਰਸੀਐਮਪੀ ਨੇ ਭਾਰਤੀ ਕੌਂਸਲੇਟ ਨੂੰ ਭਰੋਸਾ ਦਿਵਾਇਆ ਕਿ ਹਾਈ ਕਮਿਸ਼ਨਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ
ਪਰ 19 ਨੂੰ ਖਾਲਿਸਤਾਨ ਸਮਰਥਕ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਗਏ। ਉਨ੍ਹਾਂ ਨੇ ਸਮਾਗਮ ਵਾਲੀ ਥਾਂ ਦੇ ਐਂਟਰੀ ਗੇਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਨਿੱਜੀ ਜਾਇਦਾਦ ਸੀ। ਹਾਲ ਦੇ ਮਾਲਕ ਨੇ ਆਰਸੀਐਮਪੀ ਨੂੰ ਫੋਨ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਇੰਨਾ ਹੀ ਨਹੀਂ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਮਹਿਮਾਨਾਂ ਨੂੰ ਵੀ ਗਾਲੀ-ਗਲੋਚ ਕੀਤਾ ਗਿਆ। ਉਕਤ ਲੋਕ ਮੀਡੀਆ ਕਰਮੀਆਂ ਨਾਲ ਵੀ ਉਲਝ ਗਏ। ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ। ਇਸ ਦੀ ਸ਼ਿਕਾਇਤ ਮਿਲਣ ਮਗਰੋਂ ਹੁਣ ਟਰੂਡੋ ਨੇ ਗੰਭੀਰ ਨੋਟਿਸ ਲਿਆ ਹੈ।
ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ