ਆਪ ਦੇ ਇਸ ਵਿਧਾਇਕ ਨੇ ਕਾਂਗਰਸ ਛੱਡ ਕੇ ਕੀਤੀ ਘਰ ਵਾਪਸੀ,CM ਕੈਪਟਨ 'ਤੇ ਲਗਾਇਆ ਇਹ ਇਲਜ਼ਾਮ
Advertisement
Article Detail0/zeephh/zeephh797326

ਆਪ ਦੇ ਇਸ ਵਿਧਾਇਕ ਨੇ ਕਾਂਗਰਸ ਛੱਡ ਕੇ ਕੀਤੀ ਘਰ ਵਾਪਸੀ,CM ਕੈਪਟਨ 'ਤੇ ਲਗਾਇਆ ਇਹ ਇਲਜ਼ਾਮ

ਰੂਪ ਨਗਰ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਮੁੜ ਤੋਂ ਆਪ ਵਿੱਚ ਸ਼ਾਮਲ ਹੋਏ  

ਰੂਪ ਨਗਰ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਮੁੜ ਤੋਂ ਆਪ ਵਿੱਚ ਸ਼ਾਮਲ ਹੋਏ

 ਰੂਪਨਗਰ/ ਨਿਤਿਕਾ ਮਹੇਸ਼ਵਰੀ :  ਰੂਪਨਗਰ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਟਿਕਟ ਤੋਂ ਜਿੱਤੇ ਅਮਰਜੀਤ ਸਿੰਘ ਸੰਦੋਆ ਨੇ ਘਰ ਵਾਪਸੀ ਕਰ ਲਈ ਹੈ ਯਾਨੀ ਕਿ ਕਾਂਗਰਸ ਦਾ ਹੱਥ ਫੜ ਕੇ ਉਨ੍ਹਾਂ ਨੇ ਮੁੜ ਤੋਂ ਝਾੜੂ ਫੜ ਲਿਆ ਹੈ, ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ਹੁਣ ਪਾਰਟੀ ਛੱਡਣ ਵੇਲੇ ਅਮਰਜੀਤ ਸੰਦੋਹਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪਾਰਟੀ ਛੱਡਣ ਦੇ ਲਈ ਜ਼ਿੰਮੇਵਾਰ ਦੱਸਿਆ ਹੈ

ਸੰਦੋਹਾ ਦਾ ਇਲਜ਼ਾਮ 

ਖੇਤੀ ਕਾਨੂੰਨ 'ਤੇ ਚਰਚਾ ਦੌਰਾਨ ਹੀ ਸੰਦੋਹਾ ਪੰਜਾਬ ਵਿਧਾਨਸਭਾ ਵਿੱਚ ਆਪ ਦੇ ਆਗੂਆਂ ਦੇ ਨਾਲ ਬੈਠੇ ਹੋਏ ਨਜ਼ਰ ਆਏ ਸਨ ਉਸ ਤੋਂ ਬਾਅਦ ਹੀ ਇਸ਼ਾਰਾ ਮਿਲ ਗਿਆ ਸੀ ਕਿ ਉਹ ਮੁੜ ਤੋਂ ਪਾਰਟੀ ਵਿੱਚ ਵਾਪਸ ਕਰ ਸਕਦੇ ਨੇ ਪਰ ਹੁਣ ਉਨ੍ਹਾਂ ਨੇ ਆਪ ਸਾਹਮਣੇ ਆ ਕੇ ਕਾਂਗਰਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ,ਅਮਰਜੀਤ ਸੰਦੋਹਾ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਧੋਖਾ ਕਰ ਰਹੇ ਨੇ ਜਿਸ ਤੋਂ ਉਹ ਕਾਫ਼ੀ ਨਿਰਾਸ਼ ਨੇ,ਸਿਰਫ਼ ਇੰਨਾਂ ਹੀ ਨਹੀਂ ਆਪ ਵਿੱਚ ਮੁੜ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਚੰਗੀ ਲੱਗਣ ਲਗੀਆਂ ਨੇ,ਸੰਦੋਹਾ ਨੇ ਕਿਹਾ ਉਹ ਇਲਾਕੇ ਦੇ ਲੋਕਾਂ ਤੋਂ ਮੁਆਫੀ ਮੰਗਣਗੇ 

 ਲੋਕਸਭਾ ਚੋਣਾਂ ਦੌਰਾਨ ਸੰਦੋਹਾ ਨੇ ਪਾਰਟੀ ਛੱਡੀ ਸੀ 

ਅਮਰਜੀਤ ਸਿੰਘ ਸੰਦੋਹਾ ਨੇ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡੀ ਸੀ,ਇਸ ਦੌਰਾਨ ਉਹ ਆਨੰਦਪੁਰ ਸਾਹਿਬ ਤੋਂ ਲੋਕਸਭਾ ਦੇ ਮੈਂਬਰ ਮਨੀਸ਼ ਤਿਵਾਰੀ ਦੀ ਕੈਂਪੇਨਿੰਗ ਦੌਰਾਨ ਵਿੱਚ ਵਧ ਚੜ ਕੇ ਹਿੱਸਾ ਲੈ ਰਹੇ ਸਨ,ਪਰ ਲਗਾਤਾਰ ਹੁਣ ਕਾਂਗਰਸ ਵੱਲੋਂ ਦਰ ਕਿਨਾਰੇ ਕਰਨ ਤੋਂ ਬਾਅਦ ਹੁਣ ਮੁੜ ਤੋਂ ਆਪ ਵਿੱਚ ਸ਼ਾਮਲ ਹੋ ਗਏ ਨੇ 

ਆਪ ਦੇ ਇੰਨਾਂ ਬਾਗ਼ੀ ਵਿਧਾਇਕਾਂ ਨੇ ਵੀ ਘਰ ਵਾਪਸੀ ਕੀਤੀ 

ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਘਰ ਵਾਪਸੀ ਕੀਤੀ ਸੀ,ਇਸ ਤੋਂ ਪਹਿਲਾਂ ਜੈ ਕ੍ਰਿਸ਼ਨ ਰੋੜੀ ਨੇ ਵੀ ਖਹਿਰਾ ਦਾ ਸਾਥ ਛੱਡਿਆ ਸੀ

 

 

Trending news