ਚੋਣਾਂ ਨੂੰ ਲੈਕੇ ਧਨੌਲਾ ਵਾਸੀਆਂ ਦਾ ਵੱਡਾ ਫ਼ੈਸਲਾ,ਹੁਣ ਕੀ ਕਰੇਗੀ ਪੰਜਾਬ ਸਰਕਾਰ ?
Advertisement

ਚੋਣਾਂ ਨੂੰ ਲੈਕੇ ਧਨੌਲਾ ਵਾਸੀਆਂ ਦਾ ਵੱਡਾ ਫ਼ੈਸਲਾ,ਹੁਣ ਕੀ ਕਰੇਗੀ ਪੰਜਾਬ ਸਰਕਾਰ ?

ਧਨੌਲਾ ਵਾਸਿਆਂ ਨੇ ਨਗਰ ਨਿਗਮ ਅਤੇ ਨਗਰ ਕਾਉਂਸਲ ਦੀਆਂ ਚੋਣਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ

ਧਨੌਲਾ ਵਾਸਿਆਂ ਨੇ ਨਗਰ ਨਿਗਮ ਅਤੇ ਨਗਰ ਕਾਉਂਸਲ ਦੀਆਂ ਚੋਣਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ

ਦਵਿੰਦਰ ਸ਼ਰਮਾ/ਬਰਨਾਲਾ : ਇੱਕ ਪਾਸੇ ਪੰਜਾਬ ਦਾ ਕਿਸਾਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵੱਲ ਕੂਚ ਕਰ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕਾਉਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਰ ਜੇ ਗੱਲ ਬਰਨਾਲਾ ਦੇ ਕਸਬਾ ਧਨੌਲਾ ਵਾਸੀਆਂ ਦੀ ਕਰੀਏ ਤਾਂ ਉਨ੍ਹਾਂ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਲੋਕਾਂ ਨੇ ਆਪਣੇ ਘਰ ਦੇ ਦਰਵਾਜਿਆਂ  ਦੇ ਬਾਹਰ ਵੀ ਲਿਖ ਕੇ ਲਗਾਇਆ ਹੈ ਕਿ ਕੋਈ ਵੀ ਸਿਆਸੀ ਆਗੂ ਉਨ੍ਹਾਂ ਦੇ ਘਰ ਵੋਟ ਮੰਗਣ ਨਾ ਆਵੇ। ਪਿੰਡ  ਦੇ ਲੋਕ ਘਰ-ਘਰ ਜਾਕੇ ਸਭ ਨੂੰ ਇਨ੍ਹਾਂ ਚੋਣ ਦੇ ਵਿਰੋਧ ਵਿੱਚ ਲਾਮਬੰਦ ਵੀ ਕਰ ਰਹੇ ਹਨ। ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਕਰ ਰਹੇ ਹਨ ਕਿ ਚੋਣਾਂ ਨੂੰ ਰੱਦ ਕਰ ਦਿੱਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਸਹੀ ਮਾਇਨਿਆ ਵਿੱਚ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਮੰਨ ਦੀ ਹੈ ਤਾਂ ਚੋਣਾਂ ਨੂੰ ਫਿਲਹਾਲ ਰੱਦ ਕਰੇ। ਜਦੋਂ ਤੱਕ ਖੇਤੀ ਕਨੂੰਨ ਰੱਦ ਨਹੀਂ ਹੁੰਦੇ ਅਤੇ ਕਿਸਾਨ ਪਰਿਵਾਰ ਆਪਣੇ ਘਰਾਂ ਵਿੱਚ ਨਹੀਂ ਆਉਂਦੇ ਉਦੋਂ ਤੱਕ ਸਿਆਸਤਦਾਨਾਂ ਨੂੰ ਪਿੰਡ ਵਿੱਚ ਵੜਣ ਨਹੀਂ ਦਿੱਤਾ ਜਾਵੇਗਾ।

ਲੋਕਾਂ ਮੁਤਾਬਿਕ ਉਨ੍ਹਾਂ ਦੇ ਪਰਿਵਾਰ, ਬਜ਼ੁਰਗ ਤੇ ਉਨ੍ਹਾਂ ਦੇ ਭੈਣ-ਭਰਾ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਹਨ ਪਰ ਸਰਕਾਰ ਨੂੰ ਇਸ ਵੇਲੇ ਚੋਣਾਂ ਦੀ ਪਈ ਹੈ। ਬਹਿਰਹਾਲ ਵੇਖਣਾ ਹੋਵੇਗਾ ਕਿ ਲੋਕਾਂ ਦਾ ਇਹ ਵਿਰੋਧ ਕੀ ਰੰਗ ਲਾਏਗਾ। ਤੇ ਘਰ ਦੇ ਬਾਹਰ 'ਕਿਰਪਾ ਕਰਕੇ ਕੋਈ ਵੀ ਸਿਆਸੀ ਆਗੂ ਸਾਡੇ ਘਰ ਵੋਟ ਮੰਗਣ ਨਾ ਆਵੇ' ਲਿਖੇ ਹੋਏ ਪੋਸਟਰ ਕੀ ਲੋਕਾਂ ਨੂੰ ਇਸ ਪਿੰਡ ਤੋਂ ਦੂਰ ਰੱਖ ਸਕਣਗੇ ਜਾਂ ਨਹੀਂ।

 

 

Trending news