ਭਗਵੰਤ ਮਾਨ ਨੇ ਕਾਂਗਰਸ-ਅਕਾਲੀ ਦਲ ਨੂੰ ਪੁੱਛੇ 5-5 ਸਵਾਲ, ਪੜ੍ਹੋ ਤੁਸੀਂ ਵੀ
Advertisement
Article Detail0/zeephh/zeephh758655

ਭਗਵੰਤ ਮਾਨ ਨੇ ਕਾਂਗਰਸ-ਅਕਾਲੀ ਦਲ ਨੂੰ ਪੁੱਛੇ 5-5 ਸਵਾਲ, ਪੜ੍ਹੋ ਤੁਸੀਂ ਵੀ

 ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

ਭਗਵੰਤ ਮਾਨ ਨੇ ਕਾਂਗਰਸ-ਅਕਾਲੀ ਦਲ ਨੂੰ ਪੁੱਛੇ 5-5 ਸਵਾਲ, ਪੜ੍ਹੋ ਤੁਸੀਂ ਵੀ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਆਏ ਦਿਨ ਭਖਦੀ ਜਾ ਰਹੀ ਹੈ, ਵਿਰੋਧੀ ਪਾਰਟੀਆਂ ਇੱਕ ਦੂਸਰੇ 'ਤੇ ਨਿਸ਼ਾਨੇ ਸਾਧ ਰਹੀਆਂ ਹਨ। ਅਜਿਹੇ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਨੇ ਚੰਡੀਗੜ੍ਹ 'ਚ ਪ੍ਰੈਸ ਵਾਰਤਾ ਕਰ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜ-ਪੰਜ ਸਵਾਲ ਪੁੱਛੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

ਕਾਂਗਰਸ ਨੂੰ ਕੀਤੇ ਸਵਾਲ -

1.ਰਾਹੁਲ ਗਾਂਧੀ ਜੀ ਕੈਪਟਨ ਨੂੰ ਸਵਾਲ ਪੁੱਛੋ, ਸੈਕਟਰੀ ਨੀਤੀ ਅਯੋਗ ਦੀ ਬੈਠਕ ਹੋਈ ਸੀ, ਕਾਹਨ ਸਿੰਘ ਪਨੂੰ ਹੋਏ ਸੀ ਸ਼ਾਮਲ, ਉਹਨਾਂ ਇਸ ਮਾਮਲੇ ਦੀ ਗੰਭੀਰਤਾ ਦਸੀ ਸੀ ਪਰ ਕੈਪਟਨ ਸਭ ਨੇ ਇਹ ਰਿਪੋਰਟ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਤੇ ਕਿਉਂ ਸਰਬ ਦਲੀ ਬੈਠਕ ਨਹੀਂ ਸੱਦੀ?

2.24 ਜੂਨ ਨੂੰ ਹੋਈ ਸਰਬ ਦਲੀ ਬੈਠਕ ਚ ਮਤਾ ਪਾਸ ਕੀਤਾ ਸੀ ਕਿ ਇੱਕ ਸਰਬ ਦਲੀ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਆਖੀ ਗੱਲ ਕਿਉਂ ਪੂਰੀ ਨਹੀਂ ਕੀਤੀ?

3.ਵਿਧਾਨ ਸਭਾ ਚ ਪਾਸ ਕੀਤਾ ਖੇਤੀਬਾੜੀ ਕਾਨੂੰਨ ਵਿਰੁੱਧ ਪਾਸ ਕੀਤਾ ਮਤਾ ਚੰਡੀਗੜ੍ਹ ਕਿਉਂ ਘੁੰਮਦਾ ਰਿਹਾ?

4.ਮਨਪ੍ਰੀਤ ਬਾਦਲ ਨੇ ਹਾਈ ਪਾਵਰ ਕਮੇਟੀ ਦੇ ਸਾਰੇ ਏਜੰਡਿਆਂ ਦੀ ਜਾਣਕਾਰੀ ਕਿਉਂ ਨਹੀਂ ਕੇਂਦਰ ਤੋਂ ਮੰਗੀ ਅਤੇ ਉਸਦੀ ਜਾਣਕਾਰੀ ਮੁੱਖ ਮੰਤਰੀ ਤਕ ਕਿਉਂ ਨਹੀਂ ਪਹੁੰਚੀ?

5.ਲੋਕ ਸਭਾ ਦੇ ਸੈਸ਼ਨ ਚ ਰਾਹੁਲ ਗਾਂਧੀ ਗੈਰ ਹਾਜ਼ਰ ਕਿਉਂ ਸੀ ਜਦੋਂ ਇਹ ਬਿੱਲ ਪਾਸ ਕੀਤੇ ਜਾ ਰਹੇ ਸੀ?

ਅਕਾਲੀ ਦਲ ਨੂੰ ਸਵਾਲ-

"ਇੱਕੋ ਨਾਅਰਾ ਪਰਿਵਾਰ ਪਿਆਰ"

1.2015 ਚ ਅਕਾਲੀ ਦਲ ਸਮੇਂ ਪੂੰਜੀਪਤੀਆਂ ਦਾ ਸੈਲੋ ਬਣਾਉਣ ਲਈ ਦਿੱਤੀ ਗਈ ਜ਼ਮੀਨ ਦੀ ਬਾਦਲਾਂ ਦੀ ਸਰਕਾਰ ਸਮੇਂ ਸਟੈਂਪ ਡਿਊਟੀ ਮਾਫ਼ ਕਿਉਂ ਕੀਤੀ ਗਈ?

2.ਖੇਤੀ ਕਾਨੂੰਨਾਂ ਸਬੰਧੀ ਸਦਨ ਦੇ ਮਿੰਟਸ ਜਾਰੀ ਕੀਤੇ ਜਾਣ ਸੱਚ ਸਾਰਾ ਸਾਹਮਣੇ ਆਵੇਗਾ ਕਿ ਕੌਣ ਕਿਸਾਨਾਂ ਦੇ ਹੱਕ ਚ ਕੌਣ ਵਿਰੋਧ ਚ?

3.5 ਜੂਨ ਤੋਂ ਢਾਈ ਮਹੀਨੇ ਤਕ ਅਕਾਲੀ ਦਲ ਬਿੱਲਾਂ ਦੀ ਤਾਰੀਫ਼ ਕਿਉਂ ਕਰਦੇ ਰਹੇ ਹੈ ਇਹ ਬਿੱਲ ਓਹਨਾਂ ਦੇ ਕਹਿਣ ਮੁਤਾਬਕ ਦਿਖਾਏ ਹੀ ਨਹੀਂ ਗਏ? ਪਰਕਾਸ਼ ਸਿੰਘ ਬਾਦਲ ਤੋਂ ਬਿਆਨ ਦਵਾ ਕੇ ਉਹਨਾਂ ਦਾ ਵੀ ਬੁਢਾਪਾ ਰੋਲ ਦਿੱਤਾ।

4.ਅਕਾਲੀ ਦਲ ਕਿਸਾਨਾਂ ਦੇ ਵਿਰੋਧ ਵਾਲੇ ਦਿਨ ਹੀ ਆਪਣੇ ਪ੍ਰੋਗਰਾਮ ਕਿਉਂ ਕਰਦਾ? ਚੱਕਾ ਜਾਮ ਦਾ ਨਾਅਰਾ ਦੇ ਕੇ ਟਰੈਕਟਰ ਰੈਲੀ ਕਿਉਂ ਕਰਦਾ ਸੁਖਬੀਰ?

5.ਧਾਰਮਿਕ ਸਥਾਨ ਤੇ ਹੀ ਕਿਉਂ ਰੈਲੀਆਂ ਕਰਦਾ ਅਕਾਲੀ ਦਲ? ਤਿੰਨ ਤਖਤਾਂ ਤੋਂ ਚਲਣ ਤੇ ਅਕਾਲੀਆਂ ਦੇ ਧਰਨੇ ਚ ਐੱਸ.ਜੀ.ਪੀ.ਸੀ. ਲੰਗਰ ਕਿਉਂ ਲਗਾ ਰਹੀ? ਕੀ ਉਹਨਾਂ ਨੇ ਕਿਸਾਨਾਂ ਦੇ ਧਰਨੇ ਚ ਲੰਗਰ ਦਾ ਪ੍ਰਬੰਧ ਕੀਤਾ?

Watch Live TV-

Trending news