ਨਵਜੋਤ ਸਿੱਧੂ ਦੇ 'ਮਨ' ਬਾਰੇ ਕੈਪਟਨ ਦੇ ਕੀਤਾ ਹੈ ਇਹ ਵੱਡਾ ਖ਼ੁਲਾਸਾ
Advertisement
Article Detail0/zeephh/zeephh654589

ਨਵਜੋਤ ਸਿੱਧੂ ਦੇ 'ਮਨ' ਬਾਰੇ ਕੈਪਟਨ ਦੇ ਕੀਤਾ ਹੈ ਇਹ ਵੱਡਾ ਖ਼ੁਲਾਸਾ

ਕੈਪਟਨ ਨੇ ਕਿਹਾ ਸਿੱਧੂ ਕਾਂਗਰਸ ਦਾ ਹਿੱਸਾ   

ਨਵਜੋਤ ਸਿੱਧੂ ਦੇ 'ਮਨ' ਬਾਰੇ ਕੈਪਟਨ ਦੇ ਕੀਤਾ ਹੈ ਇਹ ਵੱਡਾ ਖ਼ੁਲਾਸਾ

ਚੰਡੀਗੜ੍ਹ : 9 ਮਹੀਨੇ ਬਾਅਦ (NAVJOT SIDHU)ਨਵਜੋਤ ਸਿੰਘ ਸਿੱਧੂ ਨੇ ਆਪਣੀ ਸਿਆਸੀ ਚੁੱਪੀ ਤੋੜੀ ਤਾਂ ਸਿੱਧੂ ਦੀ ਬੋਲਤੀ ਬੰਦ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ (CAPT AMRINDER) ਸਿੰਘ ਨੇ ਵੀ ਸਿੱਧੂ 'ਤੇ ਆਪਣੀ ਚੁੱਪੀ  ਤੋੜੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਹ ਸਿੱਧੂ ਨੂੰ 2 ਸਾਲ ਦੀ  ਉਮਰ ਤੋਂ ਜਾਣਦੇ ਨੇ ਅਤੇ ਜੇਕਰ ਸਿੱਧੂ ਨੇ ਮਨ ਬਣਾ ਲਿਆ ਹੈ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ ਹੈ 

ਕੈਪਟਨ ਨੇ ਸਿੱਧੂ ਦੇ ਕਿਸ ਮਨ ਬਾਰੇ ਇਸ਼ਾਰਾ ਕੀਤਾ ? 

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੀ ਹਾਈਕਮਾਨ ਨਾਲ ਹੋਈ ਮੀਟਿੰਗ ਬਾਰੇ ਪੁੱਛਿਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਕੀ ਸਿੱਧੂ ਆਪਣੀ ਗੱਲ ਹਾਈਕਮਾਨ ਦੇ ਸਾਹਮਣੇ ਰੱਖ ਰਹੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਮੁੱਖ ਮੰਤਰੀ ਨੇ ਕਿਹਾ ਕੀ ਸਿੱਧੂ ਪਾਰਟੀ ਦਾ ਹਿੱਸਾ ਨੇ ਜੇਕਰ ਉਨ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਉਸ ਦਾ ਹੱਲ ਕੀਤਾ ਜਾ ਸਕਦਾ ਹੈ,ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰੀਆ ਹੀ ਇਸ਼ਾਰੀਆ ਵਿੱਚ ਇਹ ਵੀ ਕਿਹਾ ਕੀ ਜੇਕਰ ਇਸ ਦੇ ਬਾਵਜੂਦ ਸਿੱਧੂ ਨੇ ਮਨ ਬਣਾ ਲਿਆ ਹੈ ਤਾਂ ਉਨ੍ਹਾਂ ਨੂੰ ਨਹੀਂ ਰੋਕਿਆ ਜਾ ਸਕਦਾ ਹੈ, ਦਰਾਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਦੇ 'ਮਨ' ਵਾਲਾ ਬਿਆਨ ਇਸ਼ਾਰਾ ਕਰ ਰਿਹਾ ਹੈ ਕੀ ਪਾਰਟੀ ਇਸ ਵੇਲੇ ਵੀ ਉਹ ਹੀ ਸਭ ਤੋਂ ਵੱਡਾ ਚਿਹਰਾ ਨੇ ਅਤੇ ਜੇਕਰ ਸਿੱਧੂ ਨੇ ਆਪਣੇ ਸਿਆਸੀ ਭਵਿੱਖ ਨੂੰ ਲੈਕੇ ਕੁੱਝ ਹੋਰ ਸੋਚਿਆ ਤਾਂ ਉਹ ਆਜ਼ਾਦ ਨੇ  

ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਮਾਇਨੇ

14 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਆਏ ਸਨ, ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕੀ  ਪੰਜਾਬ  ਜਨਤਾ ਨੇ ਵੋਟਾਂ ਦੇ ਜ਼ਰੀਏ ਸਰਕਾਰ ਬਣਾਈ ਪਰ ਸੂਬੇ ਦੀ ਸਿਆਸੀ ਤਾਕਤ ਸਿਰਫ਼ 4-5 ਲੋਕਾਂ ਦੇ ਪਾਵੇ ਨਾਲ ਬੰਨ੍ਹੀ ਹੋਈ ਹੈ,ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਨੂੰ ਅਸਾਨੀ ਨਾਲ ਸਮਝਿਆ ਜਾ  ਸਕਦਾ ਸੀ, 2019 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੂ ਦੇ ਰਿਸ਼ਤਿਆਂ ਵਿੱਚ ਜੋ ਸਿਆਸੀ ਕੁੜੱਤਣ ਆਈ ਸੀ ਇਸ ਤੋਂ ਬਾਅਦ ਸਿੱਧੂ ਨੂੰ ਕੈਬਨਿਟ ਤੋਂ ਬਾਹਰ ਹੋਣਾ ਪਿਆ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਨਵਜੋਤ ਸਿੰਘ ਸਿੱਧੂ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਰਿਸ਼ਤੇ ਵਿੱਚ  ਜੱਗ ਜ਼ਾਹਿਰ 

ਸਿੱਧੂ ਦੀ ਹਾਈਕਮਾਨ ਨਾਲ ਮੀਟਿੰਗ 

ਨਵਜੋਤ ਸਿੰਘ ਦੇ 9 ਮਹੀਨੇ ਬਾਅਦ ਖ਼ੁਲਕੇ ਸਾਹਮਣੇ ਆਉਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾਂ ਸਿੱਧੂ ਦੀ ਹਾਈਕਮਾਨ ਨਾਲ ਹੋਈ ਮੀਟਿੰਗ ਨੂੰ ਮਨਿਆ ਜਾ ਰਿਹਾ ਸੀ, ਸਿੱਧੂ ਨੇ 25 ਫਰਵਰੀ ਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ  ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਮੁਲਾਕਾਤ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕੀ ਪਾਰਟੀ ਹਾਈਕਮਾਨ ਨੇ ਉਨ੍ਹਾਂ ਤੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਕਾਰੀ ਮੰਗੀ ਸੀ, 13 ਮਾਰਚ ਨੂੰ ਵੀ ਨਵਜੋਤ ਸਿੰਘ ਸਿੱਧੂ ਦੇ ਦਿੱਲੀ ਵਿੱਚ ਹੋਣ ਦੀ ਖ਼ਬਰਾਂ ਸਨ, ਹੋ ਸਕਦਾ ਹੈ ਸਿੱਧੂ ਹਾਈਕਮਾਨ ਨੂੰ ਮਿਲੇ ਹੋਣ, ਹਾਈ ਕਮਾਨ ਨਾਲ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਮੁੜ ਤੋਂ ਸਿਆਸਤ ਵਿੱਚ ਸਰਗਰਮ ਹੋਣ ਕੀ ਪੰਜਾਬ ਵਿੱਚ ਕਿਸੇ ਵੱਡੇ ਸਿਆਸੀ ਸੰਕੇਤ ਵਲ ਇਸ਼ਾਰਾ ਹੈ ? ਇਹ ਉਹ ਸਵਾਲ ਹੈ ਜਿਸ ਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ 

Trending news