Delhi Schools Bomb Threat News: ਦਿੱਲੀ ਦੇ ਸਕੂਲਾਂ ਨੂੰ ਲਗਾਤਾਰ ਬੰਬ ਦੀ ਧਮਕੀ ਮਿਲਣ ਕਾਰਨ ਮਾਪੇ ਅਤੇ ਸਕੂਲ ਪ੍ਰਸ਼ਾਸਨ ਚਿੰਤਤ ਹਨ। ਡੀਪੀਐਸ ਸਕੂਲ ਨੂੰ ਫਿਰ ਬੰਬ ਦੀ ਧਮਕੀ ਮਿਲੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
Trending Photos
Delhi Schools Bomb Threat: ਦਿੱਲੀ ਦੇ ਸਕੂਲਾਂ ਨੂੰ ਲਗਾਤਾਰ ਮਿਲ ਰਹੀਆਂ ਬੰਬ ਧਮਾਕਿਆਂ ਕਾਰਨ ਹੁਣ ਸਕੂਲ ਪ੍ਰਸ਼ਾਸਨ, ਬੱਚਿਆਂ ਅਤੇ ਮਾਪਿਆਂ ਦੇ ਨਾਲ-ਨਾਲ ਪੁਲਿਸ ਵੀ ਚਿੰਤਤ ਨਜ਼ਰ ਆ ਰਹੀ ਹੈ। ਤਾਜ਼ਾ ਘਟਨਾ ਸ਼ੁੱਕਰਵਾਰ (20 ਦਸੰਬਰ) ਦੀ ਹੈ, ਜਦੋਂ ਦਵਾਰਕਾ ਦੇ ਦਿੱਲੀ ਪਬਲਿਕ ਸਕੂਲ (ਡੀਪੀਐਸ) ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਮਿਲੀ ਹੈ। ਸਵੇਰੇ 5.15 ਵਜੇ ਦੇ ਕਰੀਬ ਡੀਪੀਐਸ ਵੱਲੋਂ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਤੁਰੰਤ ਬਾਅਦ ਫਾਇਰ ਵਿਭਾਗ ਅਤੇ ਦਿੱਲੀ ਪੁਲਿਸ ਦੀ ਟੀਮ ਸਕੂਲ ਕੈਂਪਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਲੰਬੀ ਜਾਂਚ ਤੋਂ ਬਾਅਦ ਵੀ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਦਿੱਲੀ ਪੁਲਿਸ ਦੀਆਂ ਟੀਮਾਂ, ਫਾਇਰ ਬ੍ਰਿਗੇਡ, ਐਂਬੂਲੈਂਸ, ਬੰਬ ਸਕੁਐਡ ਅਤੇ ਡਾਗ ਸਕੁਐਡ ਮੌਕੇ 'ਤੇ ਮੌਜੂਦ ਹਨ। ਸਾਰੀਆਂ ਟੀਮਾਂ ਮਿਲ ਕੇ ਸਕੂਲ ਦੇ ਕੋਨੇ-ਕੋਨੇ ਦੀ ਤਲਾਸ਼ੀ ਲੈ ਰਹੀਆਂ ਹਨ, ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਿਸ ਧਮਕੀ ਭਰੀ ਕਾਲ ਕਰਨ ਵਾਲੇ ਵਿਅਕਤੀ ਅਤੇ ਜਿਸ ਨੰਬਰ ਤੋਂ ਕਾਲ ਆਈ ਸੀ, ਨੂੰ ਵੀ ਟਰੇਸ ਕਰਨ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Punjab Breaking Live Updates: ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਮਾਮਲੇ 'ਚ ਅੱਜ SC 'ਚ ਮੁੜ ਹੋਵੇਗੀ ਸੁਣਵਾਈ, ਜਾਣੋ ਹੁਣ ਤੱਕ ਦੇ ਅਪਡੇਟਸ
ਦੱਸ ਦੇਈਏ ਕਿ ਦਿੱਲੀ ਦੇ ਸਕੂਲਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਿਛਲੇ 10 ਦਿਨਾਂ ਵਿੱਚ ਚੌਥੀ ਵਾਰ ਧਮਕੀ ਮਿਲੀ ਹੈ। 17 ਦਸੰਬਰ ਨੂੰ ਦੱਖਣੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਦੇ ਦੋ ਸਕੂਲਾਂ ਨੂੰ ਉਡਾਉਣ ਦੀ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਸਨ। ਦੱਖਣੀ ਦਿੱਲੀ ਵਿੱਚ ਇੰਡੀਅਨ ਪਬਲਿਕ ਸਕੂਲ ਅਤੇ ਉੱਤਰ ਪੱਛਮੀ ਦਿੱਲੀ ਵਿੱਚ ਸਰਸਵਤੀ ਵਿਹਾਰ ਦੇ ਇੱਕ ਸਕੂਲ ਨੂੰ ਧਮਕੀ ਦਿੱਤੀ ਗਈ ਸੀ। ਦਿੱਲੀ ਪੁਲਿਸ ਨੇ ਬੰਬ ਅਤੇ ਡੌਗ ਸਕੁਐਡ ਨਾਲ ਮਿਲ ਕੇ ਹਰ ਪਾਸੇ ਤਲਾਸ਼ੀ ਲਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।