'ਮਨ ਕੀ ਬਾਤ', ਕਾਰਗਿਲ ਦੇ ਸ਼ਹੀਦਾਂ ਨੂੰ ਲੈ ਕੇ ਜਾਣੋ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ
Advertisement

'ਮਨ ਕੀ ਬਾਤ', ਕਾਰਗਿਲ ਦੇ ਸ਼ਹੀਦਾਂ ਨੂੰ ਲੈ ਕੇ ਜਾਣੋ ਕੀ ਬੋਲੇ ਪ੍ਰਧਾਨ ਮੰਤਰੀ ਮੋਦੀ

 'ਮਨ ਕੀ ਬਾਤ'  (Man Ki Bat) ਪ੍ਰੋਗਰਾਮ 'ਚ ਮੋਦੀ ਨੇ ਕਿਹਾ ਕਿ ਹਾਲਾਂਕਿ ਉਸ ਸਮੇਂ ਭਾਰਤ ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਸੀ ਪਰ ਪਾਕਿਸਤਾਨ ਨੇ ਵੱਡੀਆਂ-ਵੱਡੀਆਂ ਯੋਜਨਾਵਾਂ ਪਾਲ ਕੇ ਕਾਰਗਿਲ ਯੁੱਧ ਦੀ ਹਿੰਮਤ ਕੀਤੀ ਸੀ। 

 

 ਮਨ ਕੀ ਬਾਤ 'ਚ ਬੋਲੇ PM ਮੋਦੀ

ਨਵੀਂ ਦਿੱਲੀ:  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi ) ਨੇ ਅੱਜ "ਮਨ ਕੀ ਬਾਤ" (Man Ki Bat) ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਕਾਰਗਿਲ ਵਿਜੇ ਦਿਵਸ 'ਤੇ ਦੇਸ਼ ਦੇ ਫੌਜੀਆਂ ਦੀ ਬਹਾਦਰੀ ਨੂੰ ਯਾਦ ਕੀਤਾ।  'ਮਨ ਕੀ ਬਾਤ'  (Man Ki Bat) ਪ੍ਰੋਗਰਾਮ 'ਚ ਮੋਦੀ ਨੇ ਕਿਹਾ ਕਿ ਹਾਲਾਂਕਿ ਉਸ ਸਮੇਂ ਭਾਰਤ ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਸੀ ਪਰ ਪਾਕਿਸਤਾਨ ਨੇ ਵੱਡੀਆਂ-ਵੱਡੀਆਂ ਯੋਜਨਾਵਾਂ ਪਾਲ ਕੇ ਕਾਰਗਿਲ ਯੁੱਧ ਦੀ ਹਿੰਮਤ ਕੀਤੀ ਸੀ। 

ਪੀ.ਐੱਮ. ਮੋਦੀ (PM Modi ) ਨੇ ਕਿਹਾ ਕਿ ਪਾਕਿਸਤਾਨ ਨੇ ਪਿੱਠ 'ਤੇ ਛੂਰਾ ਮਾਰਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਯੁੱਧ 'ਚ ਭਾਰਤ ਦੀ ਜਿੱਤ ਹੋਈ। ਉਹਨਾਂ ਕਿਹਾ ਕਿ ਕਾਰਗਿਲ ਦੀ ਲੜਾਈ ਨੂੰ ਸਾਡਾ ਦੇਸ਼ ਕਦੇ ਵੀ ਭੁੱਲ ਨਹੀਂ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਜਵਾਨਾਂ ਦਾ ਜਜ਼ਬਾ ਪੂਰੇ ਵਿਸ਼ਵ ਨੇ ਵੇਖਿਆ ਹੈ ਤੇ ਅੱਜ ਮੁਲਕ ਕਾਰਗਿਲ ਜੰਗ ਦੇ ਜਵਾਨਾਂ ਨੂੰ ਸਲਾਮ ਕਰ ਰਿਹਾ ਹੈ। 

ਸਾਬਕਾ ਪ੍ਰਧਾਨ ਮੰਤਰੀ ਵਾਜਪਈ ਨੂੰ ਕੀਤਾ ਯਾਦ

ਇਸ ਦੌਰਾਨ ਉਹਨਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਜੀ ਨੂੰ ਯਾਦ ਕੀਤਾ।  ਉਹਨਾਂ ਕਿਹਾ ਕਿ ਅਟਲ ਜੀ ਦੀਆਂ ਗੱਲਾਂ ਅੱਜ ਵੀ ਸਾਰਿਆਂ ਦੇ ਦਿਲਾਂ 'ਚ ਅਮਰ ਹੈ ਤੇ ਹਮੇਸ਼ਾ ਹੀ ਉਹਨਾਂ ਦੀ ਗੱਲਾਂ ਸਾਡੇ ਦਿਲ 'ਚ ਰਹਿਣਗੀਆਂ।

ਕੋਰੋਨਾ ਨੂੰ ਲੈ ਕੇ ਬੋਲੇ PM ਮੋਦੀ 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਸੰਕਟ ਨੂੰ ਲੈ ਕੇ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਕੋਰੋਨਾ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ। ਕੋਰੋਨਾ ਅਜੇ ਵੀ ਸਾਡੇ ਲਈ ਖ਼ਤਰਨਾਕ ਹੈ। ਉਹਨਾਂ ਕਿਹਾ ਕਿ ਪੂਰਾ ਮੁਲਕ ਕੋਰੋਨਾ ਖ਼ਿਲਾਫ਼ ਇੱਕਜੁੱਟ ਹੋ ਕੇ ਜੰਗ ਲੜ੍ਹ ਰਿਹਾ ਹੈ। 

Trending news