Punjab Congress News: ਰਵਨੀਤ ਬਿੱਟੂ ਆਮ ਆਦਮੀ ਪਾਰਟੀ ਤੋਂ ਹੀ ਟਿਕਟ ਲੈ ਲੈਣ-ਬਰਿੰਦਰ ਢਿੱਲੋਂ
Advertisement
Article Detail0/zeephh/zeephh1871074

Punjab Congress News: ਰਵਨੀਤ ਬਿੱਟੂ ਆਮ ਆਦਮੀ ਪਾਰਟੀ ਤੋਂ ਹੀ ਟਿਕਟ ਲੈ ਲੈਣ-ਬਰਿੰਦਰ ਢਿੱਲੋਂ

Punjab Congress News: ਸੀਨੀਅਰ ਕਾਂਗਰਸ ਨੇਤਾ ਰਵਨੀਤ ਬਿੱਟੂ ਦੇ ਬਿਆਨ ਉਤੇ ਕਾਂਗਰਸ ਆਗੂ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਨੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਵਿੱਚ ਕੋਈ ਗੱਠਜੋੜ ਨਹੀਂ ਹੋਵੇਗਾ।

Punjab Congress News: ਰਵਨੀਤ ਬਿੱਟੂ ਆਮ ਆਦਮੀ ਪਾਰਟੀ ਤੋਂ ਹੀ ਟਿਕਟ ਲੈ ਲੈਣ-ਬਰਿੰਦਰ ਢਿੱਲੋਂ

Punjab Congress News:  ਸੀਨੀਅਰ ਕਾਂਗਰਸ ਨੇਤਾ ਰਵਨੀਤ ਬਿੱਟੂ ਦੇ ਬਿਆਨ ਉਤੇ ਕਾਂਗਰਸ ਆਗੂ ਬਰਿੰਦਰ ਢਿੱਲੋਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਨੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਵਿੱਚ ਕੋਈ ਗੱਠਜੋੜ ਨਹੀਂ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਆਮ ਆਦਮੀ ਪਾਰਟੀ ਨਾਲ ਨਿੱਜੀ ਸਬੰਧ ਸੁਖਾਵੇਂ ਹਨ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਜ਼ਿਆਦਾ ਜਲਦੀ ਹੈ ਤਾਂ ਫਿਰ ਉਹ ਉਸ ਪਾਸੇ ਤੋਂ ਹੀ ਟਿਕਟ ਲੈ ਲੈਣ।

ਰੂਪਨਗਰ ਹਲਕੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਬਰਿੰਦਰ ਢਿਲੋਂ ਨੇ ਕਿਹਾ ਕਿ ਰੋਪੜ ਵਿੱਚ ਇੰਨੀ ਗੁੰਡਾਗਰਦੀ ਚੱਲ ਰਹੀ ਹੈ ਕਿਸੇ ਦੀਆਂ ਉਂਗਲਾਂ ਵੱਢੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਸਬੂਤ ਪੇਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਥੋੜ੍ਹੇ ਦਿਨ ਪਹਿਲਾਂ ਕਾਂਗਰਸ ਦੇ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਤੇ ਇਹ ਆਮ ਵਿਅਕਤੀ ਦੀ ਲੜਾਈ ਹੁੰਦੀ ਹੈ ਜਿਸ ਵਿੱਚ ਕੋਈ ਜ਼ਿਆਦਾ ਖ਼ੂਨ ਖ਼ਰਾਬਾ ਨਹੀਂ ਸੀ ਪਰ ਉਸ ਮੁੱਦੇ ਨੂੰ ਉਠਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਇਕ ਹਫਤੇ ਵਿੱਚ ਉਹ ਰੂਪਨਗਰ ਵਿੱਚ ਇਕ ਵੱਡਾ ਧਰਨਾ ਪ੍ਰਦਰਸ਼ਨ ਕਰਨਗੇ।

ਰਵਨੀਤ ਬਿੱਟੂ ਦੇ ਗਠਜੋੜ ਨੂੰ ਲੈ ਕੇ ਬਿਆਨ ਉਤੇ ਕਾਂਗਰਸ ਆਗੂ ਬਰਿੰਦਰ ਢਿੱਲੋਂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਾਈਕਮਾਂਡ ਨੇ ਦਿਸ਼ਾ ਨਿਰਦੇਸ਼ ਨੇ ਦਿੱਤੇ ਹਨ ਕੀ ਪੰਜਾਬ ਵਿੱਚ ਕੋਈ ਗੱਠਜੋੜ ਨਹੀਂ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਆਮ ਆਦਮੀ ਪਾਰਟੀ ਨਾਲ ਨਿੱਜੀ ਸਬੰਧ ਕਾਫੀ ਚੰਗੇ ਹਨ। ਲੱਗਦਾ ਰਵਨੀਤ ਬਿੱਟੂ ਨੂੰ ਜ਼ਿਆਦਾ ਜਲਦੀ ਹੈ ਤਾਂ ਫਿਰ ਰਵਨੀਤ ਬਿੱਟੂ ਉਸ ਪਾਸੇ ਤੋਂ ਹੀ ਟਿਕਟ ਲੈ ਲੈਣ।

ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ

ਪੰਜਾਬ ਵਿੱਚ ਇਨ੍ਹਾਂ ਨਾਲ ਕੋਈ ਵੀ ਗਠਜੋੜ ਨਹੀਂ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਾਈਕਮਾਂਡ ਨੇ ਕੋਈ ਵੀ ਮੈਸੇਜ ਕਿਸੇ ਐਮਪੀ ਨੂੰ ਨਹੀਂ ਲਗਾਉਣਾ ਹੈ। ਉਨ੍ਹਾਂ ਨੇ ਮੈਸੇਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਮੈਸੇਜ ਦੇਣਾ ਹੈ। ਜੇ ਪੰਜਾਬ ਵਿੱਚ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੁੰਦਾ ਤਾਂ ਮੇਰਾ ਸਟੈਂਡ ਸਪੱਸ਼ਟ ਆ ਕੀ ਅਸੀਂ ਇਨ੍ਹਾਂ ਨਾਲ ਸਟੇਜ ਨਹੀਂ ਸਾਂਝੀ ਕਰਾਂਗੇ। ਮੀਟਿੰਗ ਵਿੱਚ ਪ੍ਰਧਾਨ ਤੇ ਸੀਐਲਪੀ ਲੀਡਰ ਦਾ ਸਪੱਸ਼ਟ ਜਵਾਬ ਆ ਕੀ ਇਨ੍ਹਾਂ ਨਾਲ ਗਠਜੋੜ ਨਹੀਂ ਹੋਣਾ ਹੈ।

ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ

Trending news