''ਇੱਕ ਹੀ ਨਾਅਰਾ ਕਿਸਾਨ ਪਿਆਰਾ'', ਬਰਨਾਲਾ 'ਚ ਹਰਸਿਮਰਤ ਬਾਦਲ ਦੇ ਲੱਗੇ ਫਲੈਕਸ ਬੋਰਡ
Advertisement

''ਇੱਕ ਹੀ ਨਾਅਰਾ ਕਿਸਾਨ ਪਿਆਰਾ'', ਬਰਨਾਲਾ 'ਚ ਹਰਸਿਮਰਤ ਬਾਦਲ ਦੇ ਲੱਗੇ ਫਲੈਕਸ ਬੋਰਡ

ਪਰ ਦੂਜੇ ਪਾਸੇ ਉਹਨਾਂ ਨੂੰ ਚਾਹੁਣ ਵਾਲੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। 

''ਇੱਕ ਹੀ ਨਾਅਰਾ ਕਿਸਾਨ ਪਿਆਰਾ'', ਬਰਨਾਲਾ 'ਚ ਹਰਸਿਮਰਤ ਬਾਦਲ ਦੇ ਲੱਗੇ ਫਲੈਕਸ ਬੋਰਡ

ਦਵਿੰਦਰ ਸ਼ਰਮਾ/ ਬਰਨਾਲਾ: ਖੇਤੀ ਆਰਡੀਨੈਂਸ ਦੇ ਵਿਰੋਧ 'ਚ ਮੋਦੀ ਕੈਬਨਿਟ ਛੱਡਣ 'ਤੇ ਹਰਸਿਮਰਤ ਕੌਰ ਬਾਦਲ ਖਿਲਾਫ ਜਿਥੇ ਵਿਰੋਧੀ ਪਾਰਟੀਆਂ ਵੱਲੋਂ ਬਿਆਨਬਾਜ਼ੀਆਂ ਜਾਰੀ ਹਨ, ਪਰ ਦੂਜੇ ਪਾਸੇ ਉਹਨਾਂ ਨੂੰ ਚਾਹੁਣ ਵਾਲੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। 

ਬਰਨਾਲਾ ਦੀ ਅਕਾਲੀ ਦਲ ਇਕਾਈ ਨੇ ਹਰਸਿਮਰਤ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਹੈ, ਜਿਸ ਦੇ ਚਲਦਿਆਂ ਬਰਨਾਲਾ 'ਚ ਹਰਸਿਮਰਤ ਦੇ ਇਸ ਫੈਸਲੇ ਦੇ ਫਲੈਕਸ ਬੋਰਡ ਜਗ੍ਹਾ-ਜਗ੍ਹਾ ਲਗਾਏ ਜਾ ਰਹੇ ਹਨ। 

ਇਸ ਮੌਕੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ ਤੇ ਉਹਨਾਂ ਨੇ ਕਿਸਾਨਾਂ ਲਈ ਅਸਤੀਫਾ ਦਿੱਤਾ, ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। 

ਉਹਨਾਂ ਅੱਗੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਆਪਣੀ ਕੁਰਸੀ ਛੱਡ ਕੇ ਇਹ ਸਾਬਿਤ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜਾ ਹੈ। ਅਕਾਲੀ ਦਲ ਦਾ ਇੱਕ ਹੀ ਨਾਅਰਾ ਕਿਸਾਨ ਪਿਆਰਾ। 

ਜ਼ਿਕਰਯੋਗ ਹੈ ਕਿ ਹਰਸਿਮਰਤ ਬਾਦਲ ਨੇ ਵੀ ਇਸ ਬਿੱਲ ਦੇ ਵਿਰੋਧ 'ਚ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਕਾਨੂੰਨ ਦੇ ਵਿਰੋਧ ਵਿੱਚ ਮੈਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਮਾਣ ਹੈ ਕਿ ਮੈਂ ਕਿਸਾਨਾਂ ਨਾਲ ਉਨ੍ਹਾਂ ਦੀ ਧੀ ਅਤੇ ਭੈਣ ਬਣ ਕੇ ਖੜ੍ਹੀ ਹਾਂ।

Watch Live Tv-

Trending news