ਮੋਗਾ 'ਚ 50 ਪਰਵਾਸੀਆਂ ਨੇ ਫੜ੍ਹਿਆ ਭਾਜਪਾ ਦਾ ਪੱਲਾ
Advertisement
Article Detail0/zeephh/zeephh980739

ਮੋਗਾ 'ਚ 50 ਪਰਵਾਸੀਆਂ ਨੇ ਫੜ੍ਹਿਆ ਭਾਜਪਾ ਦਾ ਪੱਲਾ

ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚਲਾਏ ਜਾ ਰਹੇ ਮੈਂਬਰਸ਼ਿਪ ਅਭਿਆਨ ਦੇ ਤਹਿਤ ਮੰਗਲਵਾਰ ਨੂੰ ਛੋਟੀ ਘੱਲ ਕਲਾਂ ਰੋਡ ਉੱਤੇ ਭਾਜਪਾ ਵਿਉਪਾਰ ਮੰਡਲ ਵਲੋਂ ਆਯੋਜਿਤ ਪ੍ਰੋਗਰਾਮਾਂ ਚ ਪਰਵਾਸੀ ਪਰਿਵਾਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ 

ਮੋਗਾ 'ਚ  50 ਪਰਵਾਸੀਆਂ ਨੇ ਫੜ੍ਹਿਆ ਭਾਜਪਾ ਦਾ ਪੱਲਾ

ਨਵਦੀਪ ਮਹੇਸਰੀ/ਮੋਗਾ : ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚਲਾਏ ਜਾ ਰਹੇ ਮੈਂਬਰਸ਼ਿਪ ਅਭਿਆਨ ਦੇ ਤਹਿਤ ਮੰਗਲਵਾਰ ਨੂੰ ਛੋਟੀ ਘੱਲ ਕਲਾਂ ਰੋਡ ਉੱਤੇ ਭਾਜਪਾ ਵਿਉਪਾਰ ਮੰਡਲ ਵਲੋਂ ਆਯੋਜਿਤ ਪ੍ਰੋਗਰਾਮਾਂ ਚ ਪਰਵਾਸੀ ਪਰਿਵਾਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ. ਸਾਰੇ ਬੜੇ ਉਤਸ਼ਾਹਤ  ਵਿਖਾਈ ਦੇ ਰਹੇ ਸਨ. ਲੋਕਾਂ ਨੇ ਮੈਂਬਰਸ਼ਿਪ ਲੈ ਕੇ ਪਾਰਟੀ ਦੀ ਰੀਤੀ ਰਿਵਾਜਾਂ ਨੂੰ ਰੀਤੀਆਂ ਅਤੇ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਸਹੁੰ ਚੁੱਕੀ.

ਸਮਾਜ ਸੇਵੀ ਅਤੇ ਭਾਜਪਾ ਕਾਰਕੁਨ ਦੇਵਪ੍ਰਿਅ  ਤਿਆਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਆਏ ਲੋਕਾਂ ਦੇ ਨਾਲ ਹੋ ਰਹੇ ਅਨਿਆਂ ਦੇ ਖ਼ਿਲਾਫ਼ ਆਵਾਜ਼ ਚੁੱਕਣਗੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ ਦੇਵ ਪ੍ਰਿਅ ਤਿਆਗੀ  ਨੇ ਕਿਹਾ ਕਿ ਪਿਛਲੇ 7 ਸਾਲ ਦਾ ਇਤਿਹਾਸ ਵੇਖਿਆ ਜਾਵੇ ਤਾਂ ਭਾਜਪਾ ਨੇ ਜੋ ਆਪਣੇ ਘੋਸ਼ਣਾ ਪੱਤਰ ਵਿੱਚ ਲਿਖਿਆ ਸੀ ਉਹ ਪੂਰਾ ਕੀਤਾ ਹੈ ਇਹ ਸਰਕਾਰ ਜੁਮਲਿਆਂ ਦੀ ਸਰਕਾਰ ਨਹੀਂ ਗਰੀਬਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੀ ਸਰਕਾਰ ਹੈ.  

ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਕਿਹਾ ਕਿ ਸਰਕਾਰ ਘਰ ਬਿਜਲੀ ਸੜਕ ਪਾਣੀ ਹਰ ਘਰ ਘਰ ਤੱਕ ਪਹੁੰਚਾਉਣ ਦੇ ਲਈ ਵਚਨਬੱਧ ਹੈ ਹਰ ਛੋਟੀ ਵੱਡੀ ਬਸਤੀਆਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਦੀ ਪਹਿਲ ਕੀਤੀ ਜਾ ਰਹੀ ਹੈ. ਰਾਸ਼ਟਰ ਹਿੱਤ ਵਿਚ ਵੀ ਭਾਜਪਾ ਨੇ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਕੇ ਇਤਿਹਾਸਕ ਕੰਮ ਕੀਤਾ ਦੇਵ ਪ੍ਰਿਅ ਤਿਆਗੀ ਨੇ ਸਾਰੇ ਪਰਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਉੱਤਰ ਪ੍ਰਦੇਸ਼  ਵੈੱਲਫੇਅਰ ਸੋਸਾਇਟੀ ਅਤੇ ਵਿਹਾਰ ਵੈੱਲਫੇਅਰ ਸੁਸਾਇਟੀ ਬਣਾਈ ਜਾਏਗੀ ਤਾਂ ਕਿ ਸਾਰੇ ਪਰਵਾਸੀਆਂ ਨੂੰ ਜ਼ਰੂਰੀ ਅਤੇ ਮੁੱਢਲੀ ਸੁਵਿਧਾਵਾਂ ਮਿਲ ਸਕਣ ਅਤੇ ਉਨ੍ਹਾਂ ਦੇ ਬੱਚੇ ਵੀ ਸਿੱਖਿਆ ਲੈ ਸਕਣ.

Trending news