No-Confidence Motion Dismiss: ਮਨੀਪੁਰ ਹਿੰਸਾ 'ਤੇ ਲਿਆਂਦਾ ਬੇਭਰੋਸਗੀ ਮਤਾ ਡਿੱਗਿਆ
Advertisement
Article Detail0/zeephh/zeephh1819134

No-Confidence Motion Dismiss: ਮਨੀਪੁਰ ਹਿੰਸਾ 'ਤੇ ਲਿਆਂਦਾ ਬੇਭਰੋਸਗੀ ਮਤਾ ਡਿੱਗਿਆ

No-Confidence Motion Dismiss: ਵਿਰੋਧੀ ਧਿਰ ਵੱਲੋਂ ਲੋਕ ਸਭਾ ਵਿੱਚ ਮਨੀਪੁਰ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਲਿਆਂਦਾ ਬੇਭਰੋਸਗੀ ਦਾ ਮਤਾ ਡਿੱਗ ਗਿਆ ਹੈ।

No-Confidence Motion Dismiss: ਮਨੀਪੁਰ ਹਿੰਸਾ 'ਤੇ ਲਿਆਂਦਾ ਬੇਭਰੋਸਗੀ ਮਤਾ ਡਿੱਗਿਆ

No-Confidence Motion Dismiss: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਮਨੀਪੁਰ ਹਿੰਸਾ ਉਤੇ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਫਾਈਨਲ ਚਰਚਾ ਮਗਰੋਂ ਮਤਾ ਡਿੱਗ ਗਿਆ ਹੈ। ਕਾਬਿਲੇਗੌਰ ਹੈ ਕਿ ਬੇਭਰੋਸਗੀ ਮਤੇ ਉਤੇ ਲਗਾਤਾਰ ਤਿੰਨ ਦਿਨ ਚਰਚਾ ਹੋਈ। ਲੋਕ ਸਭਾ ਵਿੱਚ ਮੋਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਫੇਲ੍ਹ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਇਸ ਤਰ੍ਹਾਂ ਵਿਰੋਧੀ ਧਿਰ ਦੀ ਗ਼ੈਰ ਹਾਜ਼ਰੀ ਵਿੱਚ ਬੇਭਰੋਸਗੀ ਮਤਾ ਡਿੱਗ ਗਿਆ।

ਇਹ ਵੀ ਪੜ੍ਹੋ : Narendra Modi on Manipur Violence: ਪੀਐਮ ਮੋਦੀ ਨੇ ਮਨੀਪੁਰ ਨੂੰ ਲੈ ਕੇ ਸੰਸਦ 'ਚ ਦਿੱਤਾ ਵੱਡਾ ਬਿਆਨ; ਕਿਹਾ ਮਨੀਪੁਰ 'ਚ ਸ਼ਾਂਤੀ ਦਾ ਸੂਰਜ ਜ਼ਰੂਰ ਉੱਗੇਗਾ

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਚੌਧਰੀ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਮਾਮਲੇ ਨੂੰ ਵਿਸ਼ੇਸ਼ ਅਧਿਕਾਰਾਂ ਦੀ ਕਮੇਟੀ ਕੋਲ ਭੇਜਣ ਦੀ ਤਜਵੀਜ਼ ਰੱਖੀ। ਉਨ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਨੂੰ ਸਦਨ ਤੋਂ ਮੁਅੱਤਲ ਕਰਨ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੱਕ ਅਧੀਰ ਰੰਜਨ ਨੂੰ ਮੁਅੱਤਲ ਕੀਤਾ ਜਾਵੇ। ਲੋਕ ਸਭਾ ਸਪੀਕਰ ਨੇ ਜੋਸ਼ੀ ਦਾ ਪ੍ਰਸਤਾਵ ਵੋਟਿੰਗ ਲਈ ਰੱਖਿਆ, ਜਿਸ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ।

ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਮਨੀਪੁਰ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਮਨੀਪੁਰ ਦੀ ਹਰ ਬੇਟੀ ਤੇ ਧੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਮਨੀਪੁਰ ਵਿੱਚ ਸ਼ਾਂਤੀ ਦਾ ਸੂਰਜ ਜ਼ਰੂਰ ਉੱਗੇਗਾ। ਜੇਕਰ ਉਨ੍ਹਾਂ ਨੇ ਮਨੀਪੁਰ 'ਤੇ ਗ੍ਰਹਿ ਮੰਤਰੀ ਦੇ ਵਿਚਾਰ-ਵਟਾਂਦਰੇ ਦੇ ਨੁਕਤੇ 'ਤੇ ਸਹਿਮਤੀ ਦਿਖਾਈ ਹੁੰਦੀ ਤਾਂ ਵਿਸਥਾਰ ਨਾਲ ਚਰਚਾ ਹੋ ਸਕਦੀ ਸੀ। ਜਦੋਂ ਉਸ ਨੇ ਵਿਸਥਾਰ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹ ਲੋਕ ਕਿਹੋ ਜਿਹਾ ਝੂਠ ਫੈਲਾਉਂਦੇ ਹਨ, ਕਿੰਨਾ ਪਾਪ ਫੈਲਾਉਂਦੇ ਹਨ। ਮਨੀਪੁਰ ਦੀ ਸਥਿਤੀ 'ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਪੂਰੇ ਮਾਮਲੇ ਨੂੰ ਬੜੇ ਧੀਰਜ ਨਾਲ ਅਤੇ ਸਿਆਸਤ ਤੋਂ ਬਿਨਾਂ ਵਿਸਥਾਰ ਨਾਲ ਦੱਸਿਆ।

ਇਹ ਵੀ ਪੜ੍ਹੋ : Narendra Modi Lok Sabha Speech : ਬੇਭਰੋਸਗੀ ਮਤਾ; ਪੀਐਮ ਮੋਦੀ ਨੇ ਕਿਹਾ ਵਿਰੋਧੀ ਧਿਰ ਨੋ ਬਾਲ 'ਤੇ ਨੋ ਬਾਲ ਕਰ ਰਿਹੈ, ਇਧਰੋਂ ਚੌਕੇ-ਛੱਕੇ ਲੱਗ ਰਹੇ

Trending news