Partap Singh Bajwa news: ਪ੍ਰਤਾਪ ਸਿੰਘ ਬਾਜਵਾ ਨੂੰ ਚੜ੍ਹਿਆ ਸ਼ਾਇਰੀ ਦਾ ਚਾਅ, ਕਿਹਾ "ਤੁਹਾਡਾ ਸਿਰਫ ਵਕ਼ਤ ਹੈ, ਸਾਡਾ ਦੌਰ ਆਵੇਗਾ"
Advertisement
Article Detail0/zeephh/zeephh1790758

Partap Singh Bajwa news: ਪ੍ਰਤਾਪ ਸਿੰਘ ਬਾਜਵਾ ਨੂੰ ਚੜ੍ਹਿਆ ਸ਼ਾਇਰੀ ਦਾ ਚਾਅ, ਕਿਹਾ "ਤੁਹਾਡਾ ਸਿਰਫ ਵਕ਼ਤ ਹੈ, ਸਾਡਾ ਦੌਰ ਆਵੇਗਾ"

Punjab Politics news: CM ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ, "ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਕਾਂਗਰਸ ਹਮੇਸ਼ਾ ਇਸ ਤਰ੍ਹਾਂ ਹੀ ਵਿਰੋਧੀ ਧਿਰ ਵਿੱਚ ਬਣੀ ਰਹੇ।"

Partap Singh Bajwa news: ਪ੍ਰਤਾਪ ਸਿੰਘ ਬਾਜਵਾ ਨੂੰ ਚੜ੍ਹਿਆ ਸ਼ਾਇਰੀ ਦਾ ਚਾਅ, ਕਿਹਾ "ਤੁਹਾਡਾ ਸਿਰਫ ਵਕ਼ਤ ਹੈ, ਸਾਡਾ ਦੌਰ ਆਵੇਗਾ"

Partap Singh Bajwa takes dig at Punjab CM Bhagwant Mann news: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ਾਇਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਦਿਆਂ ਕਿਹਾ ਕਿ, "ਤੁਹਾਡਾ ਸਿਰਫ ਵਕ਼ਤ ਹੈ, ਸਾਡਾ ਦੌਰ ਆਵੇਗਾ"।

ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, "ਤੁਹਾਡੇ ਤੋਂ ਪਹਿਲਾਂ ਵੀ ਜਿਹੜਾ ਸ਼ਖ਼ਸ ਇੱਥੇ ਤਖ਼ਤ-ਨਸ਼ੀਂ ਸੀ, ਉਸਨੂੰ ਵੀ ਆਪਣੇ ਖੁਦਾ ਹੋਣ 'ਤੇ ਇੰਨਾ ਹੀ ਯਕੀਨ ਸੀ, ਕੁਝ ਦੇਰ ਦੀ ਖਾਮੋਸ਼ੀ ਹੈ, ਫਿਰ ਸ਼ੋਰ ਆਵੇਗਾ, ਤੁਹਾਡਾ ਸਿਰਫ ਵਕ਼ਤ ਹੈ, ਸਾਡਾ ਦੌਰ ਆਵੇਗਾ।"

ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਜੱਥੇ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਗਿਆ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਗਈ। 

ਇਸ ਦੌਰਾਨ ਉਨ੍ਹਾਂ ਤੋਂ ਪ੍ਰਤਾਪ ਸਿੰਘ ਬਾਜਵਾ ਤੇ 2024 ਲੋਕ ਸਭ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਗੱਠਜੋੜ 'INDIA' ਬਾਰੇ ਸਵਾਲ ਕੀਤਾ ਗਿਆ। ਇਸਦਾ ਜਵਾਬ ਦਿੰਦਿਆਂ CM ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ, "ਪ੍ਰਤਾਪ ਬਾਜਵਾ ਜੀ ਨੇ ਬਹੁਤ ਵਧੀਆ ਕਿਹਾ ਕਿ ਉਹ ਵਿਰੋਧੀ ਧਿਰ ਵਿੱਚ ਹਨ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਰਹਿਣਗੇ।"

ਉਨ੍ਹਾਂ ਅੱਗੇ ਕਿਹਾ ਕਿ "ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਕਾਂਗਰਸ ਹਮੇਸ਼ਾ ਇਸ ਤਰ੍ਹਾਂ ਹੀ ਵਿਰੋਧੀ ਧਿਰ ਵਿੱਚ ਬਣੀ ਰਹੇ।" ਦੱਸਣਯੋਗ ਹੈ ਕਿ ਜਦੋਂ ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਗੱਠਜੋੜ 'INDIA ', ਜਿਸ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ, ਦਾ ਐਲਾਨ ਹੋਇਆ ਸੀ, ਤਾਂ ਲੋਕਾਂ ਵੱਲੋਂ ਇਹੀ ਸਵਾਲ ਕੀਤਾ ਜਾ ਰਿਹਾ ਸੀ ਕਿ ਦੋਵੇਂ ਪਾਰਟੀਆਂ — ਕਾਂਗਰਸ ਤੇ ਆਮ ਆਦਮੀ ਪਾਰਟੀ — ਵਿਚਾਲੇ ਹੁਣ ਪੰਜਾਬ ਵਿੱਚ ਕਿਵੇਂ ਦੇ ਹਾਲਾਤ ਰਹਿਣਗੇ? 

ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਇਨ੍ਹਾਂ ਹੀ ਨਹੀਂ ਸਗੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਸੂਬੇ 'ਚ ਜਨਤਕ ਮੁੱਦਿਆਂ 'ਤੇ ਸੱਤਾਧਾਰੀ 'ਆਪ' ਖਿਲਾਫ ਲੜਾਈ ਜਾਰੀ ਰੱਖੇਗੀ।

ਇਹ ਵੀ ਪੜ੍ਹੋ: Gurbani Telecast Row: CM ਭਗਵੰਤ ਮਾਨ ਦਾ ਸਵਾਲ, "ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?"

(For more news apart from Partap Singh Bajwa takes dig at Punjab CM Bhagwant Mann via Shayari, stay tuned to Zee PHH)

Trending news