GST 'ਤੇ ਹੁਣ ਹਰਸਿਮਰਤ V/s ਮਨਪ੍ਰੀਤ,ਸੋਸ਼ਲ ਮੀਡੀਆ 'ਤੇ ਛਿੜੀ ਸਿਆਸੀ ਤਾਣਿਆਂ ਦੀ ਜੰਗ
Advertisement

GST 'ਤੇ ਹੁਣ ਹਰਸਿਮਰਤ V/s ਮਨਪ੍ਰੀਤ,ਸੋਸ਼ਲ ਮੀਡੀਆ 'ਤੇ ਛਿੜੀ ਸਿਆਸੀ ਤਾਣਿਆਂ ਦੀ ਜੰਗ

ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਰਿਲੀਜ਼ GST ਦਾ ਦਿੱਤੀ ਵੇਰਵਾ ਤਾਂ ਮਨਪ੍ਰੀਤ ਨੇ ਪੁੱਛਿਆ ਹਰਸਿਮਰਤ ਤੋਂ ਸਵਾਲ 

ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਰਿਲੀਜ਼ GST ਦਾ ਦਿੱਤੀ ਵੇਰਵਾ ਤਾਂ ਮਨਪ੍ਰੀਤ ਨੇ ਪੁੱਛਿਆ ਹਰਸਿਮਰਤ ਤੋਂ ਸਵਾਲ

ਚੰਡੀਗੜ੍ਹ : ਕੇਂਦਰ ਤੋਂ ਮਿਲਣ ਵਾਲੇ GST ਦੇ ਬਕਾਏ ਨੂੰ ਲੈਕੇ ਪੰਜਾਬ ਅਤੇ ਕੇਂਦਰ ਦੀ ਲੜਾਈ ਕੋਈ ਨਵੀਂ ਨਹੀਂ ਹੈ, ਪੰਜਾਬ ਦੀ ਸਿਆਸਤ ਨੂੰ ਵੀ ਕਈ ਵਾਰ ਇਸ ਨੇ ਗਰਮਾਇਆ ਹੈ, ਹਰਸਿਮਰਤ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਆਹਮੋ-ਸਾਹਮਣੇ ਹੋ ਚੁੱਕੇ ਨੇ, ਇਸ ਵਾਰ GST ਨੂੰ ਲੈਕੇ ਹਰਸਿਮਰਤ ਬਨਾਮ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਟਵਿਟਰ ਦੇ ਜੰਗ ਸ਼ੁਰੂ ਹੋ ਗਈ ਹੈ, ਹਰਸਿਮਰਤ ਬਾਦਲ ਨੇ ਦੂਜੇ ਸੂਬਿਆਂ ਵਾਂਗ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ  GST ਬਕਾਇਆ ਰਿਲੀਜ਼ ਜਾਰੀ ਕਰਨ ਦਾ ਟਵੀਟ ਕਰ ਦੇ ਹੋਏ ਪੰਜਾਬ ਸਰਕਾਰ 'ਤੇ  ਤੰਜ ਕੱਸਿਆ  

 

ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ "ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ 12,187 ਕਰੋੜ ਦਾ GST ਮੁਆਵਜ਼ਾ ਵਿੱਤੀ ਸਾਲ 2019-20 ਦਾ ਰਿਲੀਜ਼ ਕਰ ਦਿੱਤਾ ਹੈ, ਉਮੀਦ ਹੈ ਪੰਜਾਬ ਸਰਕਾਰ ਇਸ ਪੈਸੇ ਨਾਲ ਸੂਬੇ ਦੀ ਆਰਥਿਕ ਹਾਲਤ ਠੀਕ ਕਰੇਗੀ ਅਤੇ ਸ਼ਗਨ,ਪੈਨਸ਼ਨ ਵਰਗੀ ਗਰੀਬਾਂ ਲਈ ਸ਼ੁਰੂ ਕੀਤੀ ਗਈ ਸਕੀਮਾਂ ਦੇ ਨਾਲ ਮੁਲਾਜ਼ਮਾਂ ਨੂੰ ਸਮੇਂ ਸਿਰ ਭੁਗਤਾਨ ਕਰੇਗੀ"  

ਮਨਪ੍ਰੀਤ ਬਾਦਲ ਦਾ ਹਰਸਿਮਰਤ ਨੂੰ ਜਵਾਬ 

GST 'ਤੇ ਹਰਸਿਮਰਤ ਵੱਲੋਂ ਪੰਜਾਬ ਸਰਕਾਰ ਨੂੰ ਮਾਰੇ ਗਏ ਇਸ ਸਿਆਸੀ ਤਾਣੇ ਦਾ ਜਵਾਬ ਸੂਬਾ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ 
ਦਿੱਤਾ, ਉਨ੍ਹਾਂ ਨੇ 2 ਟਵੀਟ ਦੇ ਜ਼ਰੀਏ ਆਪਣਾ ਜਵਾਬ ਦਿੱਤਾ, ਪਹਿਲੇ ਟਵੀਟ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ "ਤੁਸੀਂ ਆਪਣੇ ਭਾਈਵਾਲ ਨੂੰ ਕਹੋ ਕਿ ਮਿਸਲੀਡ ਕਰਨਾ ਬੰਦ ਕਰੇ, ਜੋ ਬਕਾਇਆ ਰਿਲੀਜ਼ ਕੀਤਾ ਗਿਆ ਹੈ ਉਹ ਸਿਰਫ਼ ਪੰਜਾਬ ਨੂੰ ਨਹੀਂ ਬਲਕਿ ਸਾਰੇ ਸੂਬਿਆਂ ਨੂੰ ਦਿੱਤਾ ਗਿਆ ਹੈ"

 

ਦੂਜੇ ਟਵੀਟ ਵਿੱਚ ਮਨਪ੍ਰੀਤ ਬਾਦਲ ਨੇ ਲਿਖਿਆ "4 ਮਹੀਨੇ ਦਾ GST ਦਾ ਬਕਾਇਆ 2 ਮਹੀਨੇ ਦੀ ਸਰਕਾਰੀ ਮੁਲਾਜ਼ਮਾਂ ਦੀ ਸੈਲਰੀ ਦੇ ਬਰਾਬਰ ਹੈ" 

 

ਕੋਵਿਡ-19 ਤੋਂ ਪਹਿਲਾਂ ਹੀ ਪੰਜਾਬ ਸਰਕਾਰ ਕਈ ਵਾਰ GST ਦੇ ਬਕਾਏ ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਇਲਜ਼ਾਮ ਲੱਗਾ ਚੁੱਕਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਚਿੱਠੀ ਲਿਖ ਚੁੱਕੇ ਨੇ,ਪਰ ਕੋਵਿਡ-19 ਦੌਰਾਨ ਸੂਬੇ ਦੀ ਮਾਲੀ ਹਾਲਤ ਵਿਗੜੀ ਤਾਂ GST ਦਾ ਮਸਲਾ ਵੱਡਾ ਸਿਆਸੀ ਮੁੱਦਾ ਬਣ ਗਿਆ, GST 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਨੇ ਕਈ ਵਾਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਖ਼ਿਲਾਫ਼ ਝੂਠੇ ਡਾਟਾ ਪੇਸ਼ ਕਰਨ ਦਾ ਇਲਜ਼ਾਮ ਲੱਗਾ ਚੁੱਕੇ ਨੇ, ਇਸ ਵਾਰ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਬਾਦਲ ਆਹਮੋ-ਸਾਹਮਣੇ ਸਨ 

 

 

 

 

 

Trending news