ਜੇਲ੍ਹ ਵਿਭਾਗ ਦੁਆਰਾ ਕੈਦੀਆਂ ਨੂੰ ਵਿੱਦਿਅਕ ਮਾਹੌਲ ਮੁਹਈਆ ਕਰਵਾਉਣ ਲਈ ਸੂਬੇ ਦੀ ਹਰ ਜੇਲ੍ਹ ’ਚ 50 ਵਿਦਿਆਰਥੀਆਂ ਦੇ ਸਮਰੱਥਾ ਦੇ ਕਲਾਸ-ਰੂਮ ਬਣਾਉਣ ਦੀ ਯੋਜਨਾ ਹੈ।
Trending Photos
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਹੁਣ ਕੈਦੀਆਂ ’ਚ ਪੜ੍ਹਨ ਦਾ ਸੱਭਿਆਚਾਰ ਪ੍ਰਫ਼ੂਲਿਤ ਕਰਕੇ ਉਨ੍ਹਾਂ ਦੀ ਜ਼ਿੰਦਗੀ ’ਚ ਸੁਧਾਰ ਕੀਤਾ ਜਾਵੇਗਾ। ਜੇਲ੍ਹ ਵਿਭਾਗ ਦੁਆਰਾ ਕੈਦੀਆਂ ਨੂੰ ਵਿੱਦਿਅਕ ਮਾਹੌਲ ਮੁਹਈਆ ਕਰਵਾਉਣ ਲਈ ਸੂਬੇ ਦੀ ਹਰ ਜੇਲ੍ਹ ’ਚ 50 ਵਿਦਿਆਰਥੀਆਂ ਦੇ ਸਮਰੱਥਾ ਦੇ ਕਲਾਸ-ਰੂਮ ਬਣਾਉਣ ਦੀ ਯੋਜਨਾ ਹੈ।
Jails minister @HarjotBains said that Punjab govt's mission to transform lives of jail inmates & enable them to join social mainstream as reformed convicts, dept of jails is planning to construct classrooms with capacity of 50 students in each jail to provide learning environment
— Government of Punjab (@PunjabGovtIndia) August 18, 2022
ਚੰਗੇ ਵਿਹਾਰ ਲਈ ਤੈਅ ਕੀਤੇ ਮਾਪਦੰਡਾਂ ਤਹਿਤ ਦਿੱਤਾ ਜਾਵੇਗਾ ਕੈਦੀ ਨੂੰ ਲਾਭ
ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਕੈਦ ਦੌਰਾਨ ਸਿੱਖਿਆ ਹਾਸਲ ਕਰਨ ਨੂੰ ਚੰਗੇ ਵਿਹਾਰ/ਸਜ਼ਾ ਮੁਆਫੀ ਲਈ ਤੈਅ ਮਾਪਦੰਡਾਂ ਵਿੱਚ ਸ਼ਾਮਲ ਕਰਕੇ ਅਜਿਹੇ ਕੈਦੀਆਂ ਨੂੰ ਲਾਭ ਦੇਣਾ ਵੀ ਵਿਚਾਰ ਅਧੀਨ ਹੈ।
ਲਾਇਬਰੇਰੀ ਦੀ ਸਹੂਲਤ ’ਚ ਵੀ ਕੀਤਾ ਗਿਆ ਵਾਧਾ
ਮੰਤਰੀ ਬੈਂਸ ਨੇ ਦੱਸਿਆ ਕਿ ਪਹਿਲਾਂ ਪੰਜਾਬ ਰਾਜ ਵਿੱਚ ਸਥਾਪਤ ਹੋਣ ਵਾਲੀ ਹਰੇਕ ਜੇਲ ਵਿੱਚ ਪੰਜਾਹ ਵਿਦਿਆਰਥੀਆਂ ਦੀ ਸਮਰਥਾ ਵਾਲੇ 2 ਤੋਂ 3 ਕਮਰੇ ਬਣਾਏ ਜਾਣਗੇ ਅਤੇ ਨਾਲ ਹੀ ਭਵਿੱਖ ਵਿੱਚ ਜੇ ਹੋਰ ਕਮਰਿਆਂ ਦੀ ਲੋੜ ਹੋਵੇ ਤਾਂ ਉਸਦੀ ਵੀ ਪਹਿਲਾਂ ਹੀ ਜਗ੍ਹਾ ਨਿਸ਼ਚਿਤ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੇਲਾਂ ਵਿੱਚ ਬੰਦ ਕੈਦੀਆਂ ਲਈ ਲਾਇਬਰੇਰੀ ਦੀ ਸਹੂਲਤ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਉਨਾਂ ਨੂੰ ਸੇਧ ਦਿੱਤੀ ਜਾ ਸਕੇ।
ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਰਾਜ ਨੂੰ ਅਪਰਾਧ ਮੁਕਤ ਕਰਨ ਲਈ ਵਚਨਬੱਧ ਹੈ ਅਤੇ ਇਸ ਰਾਹ ’ਤੇ ਵਿਆਪਕ ਉਪਰਾਲੇ ਕੀਤੇ ਗਏ ਹਨ, ਇਹਨਾਂ ਉਪਰਾਲਿਆਂ ਤਹਿਤ ਹੀ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਵੀ ਸਹੀ ਰਾਹ ’ਤੇ ਲਿਆਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।