ਕੈਪਟਨ ਦਾ ਆਪਣੇ ਮੁਲਾਜ਼ਮਾਂ ਨੂੰ ਅੰਬਾਨੀਆਂ ਦੇ Jio Sim Card ਵਰਤਨ ਦਾ ਹੁਕਮ, ਪੈ ਗਿਆ ਪੁਆੜਾ
Advertisement
Article Detail0/zeephh/zeephh863307

ਕੈਪਟਨ ਦਾ ਆਪਣੇ ਮੁਲਾਜ਼ਮਾਂ ਨੂੰ ਅੰਬਾਨੀਆਂ ਦੇ Jio Sim Card ਵਰਤਨ ਦਾ ਹੁਕਮ, ਪੈ ਗਿਆ ਪੁਆੜਾ

 ਵਿਧਾਨਸਭਾ ਵਿੱਚ ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ  ਬਿਜਲੀ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ 'ਤੇ ਚੁੱਕੇ ਸਵਾਲ 

 ਵਿਧਾਨਸਭਾ ਵਿੱਚ ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ  ਬਿਜਲੀ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ 'ਤੇ ਚੁੱਕੇ ਸਵਾਲ

ਚੰਡੀਗੜ੍ਹ/ ਨਿਤਿਕਾ ਮਹੇਸ਼ਵਰੀ: ਅਡਾਨੀ-ਅੰਬਾਨੀ- ਇਹ ਨਾਂ ਸੁਣਕੇ ਹੀ ਪੰਜਾਬ 'ਚ ਜਿੱਦਾਂ ਵਿਰੋਧ ਦਾ ਭੰਬੜ ਮੱਚ ਜਾਂਦਾ ਹੈ।  ਪੰਜਾਬ ਸਰਕਾਰ ਨੇ ਅੰਬਾਲੀ ਗਰੁੱਪ ਦੀ ਟੈਲੀਕਾਮ ਕੰਪਨੀ Jio ਫ਼ੋਨ ਨੂੰ ਲੈਕੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤਾ ਹੈ ਜਿਸ ਨੂੰ ਲੈਕੇ  ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵਿਧਾਨਸਭਾ ਵਿੱਚ ਵੱਡਾ ਸਵਾਲ ਚੁੱਕਿਆ ਗਿਆ ਜਿਸ ਵਿੱਚ ਆਪ ਨੂੰ ਅਕਾਲੀ ਦਲ ਦਾ ਵੀ ਪੂਰਾ ਸਾਥ ਮਿਲਿਆ ਹੈ

fallback

ਹਰਪਾਲ ਚੀਮਾ ਦਾ ਇਲਜ਼ਾਮ 

ਹਰਪਾਲ ਚੀਮਾ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੇ ਹੈ। ਇੱਕ ਪਾਸੇ ਤਾਂ ਕਿਸਾਨ ਅਡਾਨੀ-ਅੰਬਾਨੀ ਦੇ ਰਿਲਾਇੰਸ Sim ਕਾਰਡ ਸਮੇਤ ਹੋਰ ਚੀਜ਼  ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾ ਰਹੇ ਨੇ ਤਾਂ  ਦੂਜੇ ਪਾਸੇ  ਪੰਜਾਬ ਸਰਕਾਰ  ਬਿਜਲੀ ਵਿਭਾਗ ਦੇ ਬਿਜਲੀ ਬੋਰਡ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਰਿਲਾਇੰਸ ਦਾ ਸਿੰਮ ਕਾਰਡ ਇਸਤੇਮਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ,ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਬਕਾਇਦਾ ਨੋਟਿਸ ਦੀ ਕਾਪੀ ਵਿਖਾ ਕੇ ਦਾਅਵਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਕੀ  ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨਾਲ ਖੜੇ ਰਹਿਣ ਦਾ ਦਾਅਵਾ ਕਰ ਰਹੇ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਹੀ  ਨਾਲ ਧੋਖਾ ਕਰ ਰਹੀ ਹੈ।

ਹਰਪਾਲ ਚੀਮਾ ਨੇ ਕਿਹਾ ਅਸੀਂ ਇਸ ਤੋਂ ਪਹਿਲਾਂ ਵੀ ਵੇਖਿਆ ਸੀ ਕਿ ਜਦੋਂ ਵਿਰੋਧ ਜਤਾਉਂਦੇ ਹੋਏ ਕਿਸਾਨਾਂ ਵੱਲੋਂ ਰਿਲਾਇੰਸ ਦੇ ਟਾਵਰ ਨੁਕਸਾਨੇ ਜਾ ਰਹੇ ਸਨ ਤਾਂ ਵੀ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਸਖ਼ਤੀ ਕਰਨ ਦੀ ਗੱਲ ਆਖੀ ਸੀ। ਉਸ ਵੇਲੇ ਵੀ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ ਸੀ। ਬਹਿਰਹਾਲ ਇਸ ਖੁਲਾਸੇ 'ਤੇ ਕੀ ਸਰਕਾਰ ਦੀ ਕੋਈ ਸਫ਼ਾਈ ਨਹੀਂ ਆਈ ਹੈ

 

 

Trending news