ਅਕਾਲੀ ਦਲ ਵਿਧਾਇਕ ਮਨਪ੍ਰੀਤ ਇਆਲੀ ਨੇ ਸਾਧੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ, ਲਾਏ ਇਹ ਗੰਭੀਰ ਇਲਜ਼ਾਮ
Advertisement
Article Detail0/zeephh/zeephh745666

ਅਕਾਲੀ ਦਲ ਵਿਧਾਇਕ ਮਨਪ੍ਰੀਤ ਇਆਲੀ ਨੇ ਸਾਧੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ, ਲਾਏ ਇਹ ਗੰਭੀਰ ਇਲਜ਼ਾਮ

ਇਸ ਨੂੰ ਲੈ ਕੇ ਅੱਜ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ  ਸੱਤਾਧਿਰ 'ਤੇ ਇਲਜ਼ਾਮ ਲਗਾਏ ਹਨ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੋਈ ਵੀ ਗ੍ਰਾਂਟ ਨਹੀਂ ਭੇਜੀ ਗਈ। 

ਫਾਈਲ ਫੋਟੋ

ਭਰਤ ਸ਼ਰਮਾ/ ਲੁਧਿਆਣਾ: ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਇਸ ਨੂੰ ਲੈ ਕੇ ਅੱਜ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ  ਸੱਤਾਧਿਰ 'ਤੇ ਇਲਜ਼ਾਮ ਲਗਾਏ ਹਨ ਕਿ ਹਲਕੇ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਕੋਈ ਵੀ ਗ੍ਰਾਂਟ ਨਹੀਂ ਭੇਜੀ ਗਈ। 

ਉਨ੍ਹਾਂ ਕਿਹਾ ਕਿ ਉਹ ਖੁਦ ਕੇਂਦਰ ਤੋਂ 50 ਕਰੋੜ ਰੁਪਏ ਦੀ ਗ੍ਰਾਂਟ ਲੈਕੇ ਆਏ ਜਿਸ ਦਾ ਉਨ੍ਹਾਂ ਕੋਲ ਪੂਰਾ ਹਿਸਾਬ ਹੈ, ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਜੋ ਇਲਜ਼ਾਮ ਲਾਏ ਜਾ ਰਹੇ ਨੇ ਉਹ ਬੇਬੁਨਿਆਦ ਨੇ ਕਿਉਂਕਿ ਕਾਂਗਰਸ ਵੱਲੋਂ ਬੀਤੇ ਸਾਲਾਂ ਚ ਉਨ੍ਹਾਂ ਦੇ ਹਲਕੇ ਚ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ। 

ਅਕਾਲੀ ਦਲ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਕੋਲ ਬੀਤੇ ਸਾਲ ਦੌਰਾਨ 50 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਉਨ੍ਹਾਂ ਕੋਲ ਇਸ ਦਾ ਪੂਰਾ ਹਿਸਾਬ ਹੈ, ਉਨ੍ਹਾਂ ਕਿਹਾ ਕਿ 20 ਕਰੋੜ ਪੰਚਾਇਤਾਂ ਦੇ ਖਾਤਿਆਂ 'ਚ ਸਿੱਧਾ ਪਵਾਇਆ ਗਿਆ। 

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਗ੍ਰਾਂਟ ਨਹੀਂ ਆਈ ਜਦੋਂ ਕੇ ਉਨ੍ਹਾਂ ਨੇ ਸਾਰੀ ਗ੍ਰਾਂਟ ਕੇਂਦਰ ਤੋਂ ਮੰਗਾਈ ਹੈ ਅਤੇ ਇਸ ਵਿੱਚ ਜੌ ਗ੍ਰਾਂਟ 2017 ਤੋਂ ਰੁਕੀ ਹੋਈ ਸੀ ਉਹ ਵੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਜੋਰ ਪਵਾਉਣ ਤੋਂ ਬਾਅਦ ਆਈ ਹੈ। 

ਉਨ੍ਹਾਂ ਕਾਂਗਰਸ ਦੀ ਸਰਕਾਰ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰ ਨੇ ਇਕ ਨਵਾਂ ਪੈਸਾ ਨਹੀਂ ਖਰਚਿਆ ਜਦੋਂ ਕਿ ਕੇਂਦਰ ਤੋਂ ਉਹ ਫੰਡ ਲੈਕੇ ਆਏ ਨੇ, ਉਨ੍ਹਾਂ ਕਿਹਾ ਕਿ  ਪੰਜਾਬ ਦੀ ਕੈਪਟਨ ਸਰਕਾਰ ਸਿਰਫ਼ ਗੱਲਾਂ ਬਣਾ ਰਹੀ ਹੈ ਕੰਮ ਕੋਈ ਵੀ ਨਹੀਂ ਕੀਤਾ। 

Watch Live Tv-

Trending news