ਪਠਾਨਕੋਟ 'ਚ ਗੈਰ ਕਾਨੂੰਨੀ ਮਾਇਨਿੰਗ ਖਿਲਾਫ਼ ਸੰਨੀ ਦਿਉਲ ਦਾ ਇਹ ਵੱਡਾ ਐਕਸ਼ਨ,ਡੀਸੀ ਤੋਂ ਮੰਗੀ ਇਹ 6 ਰਿਪੋਰਟਾਂ
Advertisement

ਪਠਾਨਕੋਟ 'ਚ ਗੈਰ ਕਾਨੂੰਨੀ ਮਾਇਨਿੰਗ ਖਿਲਾਫ਼ ਸੰਨੀ ਦਿਉਲ ਦਾ ਇਹ ਵੱਡਾ ਐਕਸ਼ਨ,ਡੀਸੀ ਤੋਂ ਮੰਗੀ ਇਹ 6 ਰਿਪੋਰਟਾਂ

ਸੰਨੀ ਦਿਉਲ ਨੇ ਮੰਗਿਆ 3 ਸਾਲ ਰਿਕਾਰਡ 

ਸੰਨੀ ਦਿਉਲ ਨੇ ਮੰਗਿਆ 3 ਸਾਲ ਰਿਕਾਰਡ

ਪਠਾਨਕੋਟ/ਅਜੇ ਮਹਾਜਨ : ਪਠਾਨਕੋਟ ਵਿੱਚ ਗੈਰ ਕਾਨੂੰਨੀ ਮਾਇਨਿੰਗ ਦੇ ਖਿਲਾਫ਼ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਗੁਰਦਾਸਪੁਰ ਤੋਂ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਉਲ ਨੇ ਇਸ ਨੂੰ ਲੈਕੇ ਐਕਸ਼ਨ ਵਿੱਚ ਨਜ਼ਰ ਆ ਰਹੇ ਨੇ,ਉਨ੍ਹਾਂ ਨੇ ਡੀਸੀ ਨੂੰ ਗੈਰ ਕਾਨੂੰਨੀ ਮਾਇਨਿੰਗ ਨੂੰ ਲੈੇਕੇ 6 ਰਿਪੋਰਟਾਂ ਮੰਗਿਆ ਨੇ  

ਸੰਨੀ ਦਿਉਲ ਨੇ ਡੀਸੀ ਨੂੰ ਦਿੱਤੇ ਇਹ  ਨਿਰਦੇਸ਼

ਸੰਨੀ ਦਿਉਲ ਨੇ ਡੀਸੀ ਨੂੰ ਪੱਤਰ ਲਿਖ ਕੇ 1 ਅਪ੍ਰੈਲ 2017 ਤੋਂ ਲੈਕੇ 1 ਜੁਲਾਈ 2019 ਤੱਕ ਦਾ ਸਟੋਨ ਕਰੈਸ਼ਰਾਂ ਦਾ ਸਾਰਾ ਰਿਕਾਰਡ ਮੰਗਿਆ ਹੈ ਨਾਲ ਹੀ ਸੰਨੀ ਦਿਉਲ ਨੇ ਸਟੋਨ ਕਰੈਸ਼ਰਾਂ ਦੇ ਬਿਜਲੀ ਦੇ ਬਿੱਲ ਵੀ ਮੰਗੇ ਨੇ ਜਿਸ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਕਰੈਸ਼ਰ ਮਾਲਿਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ,ਡੀਸੀ ਵੱਲੋਂ ਸਭ ਤੋਂ ਡਾਟਾ ਮੰਗਿਆ ਗਿਆ ਹੈ ਅਤੇ 7 ਦਿਨਾਂ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਗਏ ਨੇ,ਡੀਸੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਰੈਸ਼ਰ ਮਾਲਿਕ ਡਾਟਾ ਨਹੀਂ ਦਿੰਦੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਹੀ ਕੀਤੀ ਜਾਵੇਗੀ

ਸੰਨੀ ਦਿਉਲ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਖ਼ਬਰਾਂ ਮਿਲ ਰਰੀਆਂ ਸਨ ਕਿ ਪਿਛਲੇ ਕਈ ਸਾਲਾਂ ਤੋਂ ਇਲ਼ਾਕੇ ਵਿੱਚ ਕੁੱਝ ਤਾਕਤਵਰ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਮਦਦ ਨਾਲ ਗੈਰ-ਕਾਨੂੰਨੀ ਮਾਇਨਿੰਗ ਦਾ ਧੰਦਾ ਚੱਲ ਰਿਹਾ ਹੈ ਜਿਸ ਦੀ ਵਜ੍ਹਾਂ ਕਰਕੇ ਸੂਬੇ ਦੇ ਖ਼ਜ਼ਾਨੇ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਅਤੇ ਵਾਤਾਵਰਣ 'ਤੇ ਵੀ  ਕਾਫ਼ੀ ਬੁਰਾ ਅਸਰ ਪੈ ਰਿਹਾ ਹੈ 

ਸੰਨੀ ਦਿਉਲ ਨੇ ਇਹ 6 ਜਾਣਕਾਰੀਆਂ ਮੰਗਿਆ

1. ਸੰਨੀ ਦਿਉਲ ਨੇ 1 ਅਪ੍ਰੈਲ 2017 ਤੋਂ ਲੈਕੇ 1 ਜੁਲਾਈ 2019 ਤੱਕ ਪਠਾਨਕੋਟ ਵਿੱਚ ਕਰੈਸ਼ਰ ਦੇ ਸਾਰੇ ਰਿਕਾਰਡ ਮੰਗੇ ਨੇ

2. 1 ਅਪ੍ਰੈਲ-2017 ਤੋਂ 1 ਜੁਲਾਈ 2019 ਤੱਕ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਵਿੱਚ ਸਰਕਾਰ ਵੱਲੋਂ ਮਾਇਨਿੰਗ ਦੇ ਠੇਕੇ  ਦੇਣ ਵਾਲੀ ਏਜੰਸੀਆਂ ਬਾਰੇ ਜਾਣਕਾਰੀ ਮੰਗੀ ਗਈ ਹੈ

3. ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੂੰ ਮਾਇਨਿੰਗ ਤੋਂ ਹੋਈ ਕਮਾਈ ਬਾਰੇ ਰਿਪੋਰਟ ਮੰਗੀ ਗਈ ਹੈ

4. ਪਠਾਨਕੋਟ ਵਿੱਚ ਮਾਇਨਿੰਗ ਵਿੱਚ ਸ਼ਾਮਲ ਕਰੈਸ਼ਰਾਂ ਦੇ ਪਿਛਲੇ ਤਿੰਨ ਸਾਲਾਂ ਬਿਜਲੀ ਦੇ ਬਿੱਲ ਮੰਗੇ ਗਏ ਨੇ

5. ਕਰੈਸ਼ਰ ਆਪਰੇਟਰਾਂ ਵੱਲੋਂ ਰਾਅ ਮੈਟੀਅਲ ਦੀ ਜਾਣਕਾਰੀ ਵੀ ਸੰਨੀ ਦਿਉਲ ਨੇ ਮੰਗੀ ਹੈ

6. ਸੰਨੀ ਦਿਉਲ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਕਿੰਨੇ ਕਰੈਸ਼ਰ ਮਾਲਿਕਾਂ ਨੇ ਮਾਇਨਿੰਗ ਕਰਨ ਤੋਂ ਪਹਿਲਾਂ ਵਾਤਾਵਰਣ ਵਿਭਾਗ ਤੋਂ ਮਨਜ਼ੂਰੀ ਲਈ ਹੈ 

ਸਿਰਫ਼ ਸੰਨੀ ਦਿਉਲ ਹੀ ਨਹੀਂ ਗੁਰਦਾਸਪੁਰ ਦੇ ਸਾਬਕਾ ਲੋਕਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਪਠਾਨਕੋਟ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ ਬਾਰੇ ਜਾਣਕਾਰੀ ਮੰਗੀ ਹੈ 

 

 

 

 

 

 

 

 

 

Trending news