ਤ੍ਰਿਪੁਰਾ ਦੇ CM ਬਿਪਲਬ ਦੇਬ ਨੇ ਪੰਜਾਬੀ ਅਤੇ ਜਾਟ ਭਾਈਚਾਰੇ ਤੋਂ ਮੰਗੀ ਮਾਫ਼ੀ,ਜਾਣੋ ਕੀ ਹੈ ਪੂਰਾ ਮਾਮਲਾ
Advertisement

ਤ੍ਰਿਪੁਰਾ ਦੇ CM ਬਿਪਲਬ ਦੇਬ ਨੇ ਪੰਜਾਬੀ ਅਤੇ ਜਾਟ ਭਾਈਚਾਰੇ ਤੋਂ ਮੰਗੀ ਮਾਫ਼ੀ,ਜਾਣੋ ਕੀ ਹੈ ਪੂਰਾ ਮਾਮਲਾ

ਤ੍ਰਿਪੁਰਾ ਦੇ CM ਵੱਲੋਂ ਪੰਜਾਬੀ ਅਤੇ ਜਾਟ ਭਾਈਚਾਰੇ ਤੇ ਕੀਤੀ ਟਿੱਪਣੀ 'ਤੇ ਹੋਇਆ ਸੀ ਵਿਵਾਦ  

ਤ੍ਰਿਪੁਰਾ ਦੇ CM ਵੱਲੋਂ ਪੰਜਾਬੀ ਅਤੇ ਜਾਟ ਭਾਈਚਾਰੇ ਤੇ ਕੀਤੀ ਟਿੱਪਣੀ 'ਤੇ ਹੋਇਆ ਸੀ ਵਿਵਾਦ

ਚੰਡੀਗੜ੍ਹ : ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ (Tripura Chief Minister Biplab Deb)ਨੇ ਪੰਜਾਬੀਆਂ ਅਤੇ ਹਰਿਆਣਾ ਦੇ ਜਾਟ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ, ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਪਲਬ ਦੇਵ ਨੇ ਦੋਵਾਂ ਭਾਈਚਾਰੇ 'ਤੇ ਇੱਕ ਟਿੱਪਣੀ ਕੀਤੀ ਜਿਸ ਨੂੰ ਲੈਕੇ ਵਿਵਾਦ ਖੜਾਂ ਹੋ ਗਿਆ ਸੀ, ਕਾਂਗਰਸ ਦੇ ਨਾਲ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ 'ਤੇ ਸਖ਼ਤ ਇਤਰਾਜ਼ ਕੀਤਾ ਸੀ, ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਕਿਹਾ ਸੀ ਕਿ ਬੰਗਾਲੀ ਦਿਮਾਗ਼ੀ ਤੌਰ 'ਤੇ ਬਹੁਤ ਤੇਜ਼ ਹੁੰਦੇ ਨੇ ਜਦਕਿ ਪੰਜਾਬ ਅਤੇ ਹਰਿਆਣਾ ਦਾ ਜਾਟ ਭਾਈਚਾਰਾ ਸਰੀਰਕ ਤੌਰ 'ਤੇ ਵੀ ਬਹੁਤ ਤਾਕਤਵਰ ਹੁੰਦੇ ਨੇ ਪਰ ਦਿਮਾਗ਼ੀ ਤੌਰ 'ਤੇ ਉਹ ਇੰਨੇ ਤੇਜ਼ ਨਹੀਂ ਹੁੰਦੇ, ਅਗਰਤਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਦਾ ਇਹ ਬਿਆਨ ਜਿਵੇਂ ਹੀ ਸਿਆਸੀ ਗਲਿਆਰਿਆਂ ਵਿੱਚ ਆਇਆ ਇਸ 'ਤੇ ਵਿਵਾਦ ਖੜਾ ਹੋ ਗਿਆ, ਪੰਜਾਬ ਅਤੇ ਹਰਿਆਣਾ ਤੋਂ ਵਿਰੋਧੀ ਧਿਰਾਂ ਨੇ ਬਿਪਲਬ ਦੇਬ ਦੇ ਇਸ ਬਿਆਨ ਨੂੰ ਲੈਕੇ ਬੀਜੇਪੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ 

 

ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਦੇ ਹੋਏ ਲਿਖਿਆ "ਸ਼ਰਮਨਾਕ ਬੀਜੇਪੀ ਦੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਪੰਜਾਬ ਦੇ ਸਿੱਖ ਭਰਾਵਾਂ ਅਤੇ ਹਰਿਆਣਾ ਦੇ ਜਾਟ ਸਮਾਜ ਦਾ ਅਪਮਾਨ ਕਰ ਦੇ ਹੋਏ ਉਨ੍ਹਾਂ ਦਾ ਦਿਮਾਗ਼ ਘੱਟ ਦੱਸਿਆ ਹੈ .... ਇਹ ਬੀਜੇਪੀ ਦੀ ਮਾਨਸਿਕਤਾ ਹੈ .... ਖੱਟਰ ਅਤੇ ਦੁਸ਼ਯੰਤ ਚੌਟਾਲਾ ਚੁੱਪ ਕਿਉਂ ਨੇ ?  ਮੋਦੀ ਜੀ ਅਤੇ ਨੱਢਾ ਜੀ ਕਿੱਥੇ ਨੇ ? ਮਾਫ਼ੀ ਮੰਗਣ,ਕਾਰਵਾਹੀ ਕਰਨ" 

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਦੀ ਸਫ਼ਾਈ 

ਵਿਵਾਦ ਹੋਣ ਤੋਂ ਬਾਅਦ ਹੁਣ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਸਫ਼ਾਈ ਦੇ ਨਾਲ ਮਾਫ਼ੀ ਮੰਗੀ ਹੈ, ਟਵੀਟ ਕਰਕੇ ਉਨ੍ਹਾਂ ਨੇ ਕਿਹਾ ਅਗਰਤਲਾ ਪ੍ਰੈਸ ਕਲੱਬ ਵਿੱਚ ਪ੍ਰਬੰਧਕ ਪ੍ਰੋਗਰਾਮ ਵਿੱਚ ਮੈਂ ਆਪਣੇ ਪੰਜਾਬੀ ਅਤੇ ਜਾਟ ਭਰਾਵਾਂ ਦੇ ਬਾਰੇ ਕੁੱਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ, ਮੈਂ ਕਿਸੇ ਸਮਾਜ ਨੂੰ ਠੇਸ ਨਹੀਂ ਪਹੁੰਚਾਉਣਾ ਚਾਉਂਦਾ ਸੀ

 

ਦੂਜੇ ਟਵੀਟ ਵਿੱਚ ਮੁੱਖ ਮੰਤਰੀ ਬਿਪਲਬ ਦੇਬ ਨੇ ਕਿਹਾ "ਮੇਰੇ ਮਿੱਤਰ ਇਸ ਸਮਾਜ ਤੋਂ ਆਉਂਦੇ ਨੇ, ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਇਸ ਦੇ ਲਈ ਮੈਂ ਨਿੱਜੀ ਤੌਰ 'ਤੇ ਉਨ੍ਹਾਂ ਤੋਂ ਮੁਆਫ਼ੀ ਮੰਗ ਦਾ ਹਾਂ"

ਇੱਕ ਹੋਰ ਟਵੀਟ ਕਰ ਦੇ ਹੋਏ ਮੁੱਖ ਮੰਤਰੀ ਬਿਪਲਬ ਦੇਬ ਨੇ ਲਿਖਿਆ "ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀ 'ਤੇ ਜਾਟ ਭਾਈਚਾਰੇ ਵੱਲੋਂ ਕੀਤੇ ਗਏ ਯੋਗਦਾਨ ਨੂੰ ਮੈਂ ਹਮੇਸ਼ਾ ਨਮਨ ਕਰਦਾ ਹਾਂ, ਦੇਸ਼ ਨੂੰ ਅੱਗੇ ਵਧਾਉਣ ਵਿੱਚ ਇੰਨਾ ਦੋਵਾਂ ਭਾਈਚਾਰਿਆਂ ਨੇ ਜੋ ਭੂਮਿਕਾ ਅਦਾ ਕੀਤੀ ਹੈ ਉਸ 'ਤੇ ਸਵਾਲ ਖੜਾ ਕਰਨ ਬਾਰੇ ਮੈਂ ਕਦੇ ਵੀ ਨਹੀਂ ਸੋਚ ਸਕਦਾ ਹਾਂ"

 

 

Trending news