ਜੋ ਮੰਤਰੀ ਅਫ਼ਸਰ ਨਹੀਂ ਕਰ ਸਕੇ, ਕਿ ਸਿੱਧੂ ਦੀ ਬੈਠਕ ਲਿਆਏਗੀ ਕੱਚੇ ਅਧਿਆਪਕਾਂ ਲਈ ਕੋਈ ਰੰਗ?
Advertisement

ਜੋ ਮੰਤਰੀ ਅਫ਼ਸਰ ਨਹੀਂ ਕਰ ਸਕੇ, ਕਿ ਸਿੱਧੂ ਦੀ ਬੈਠਕ ਲਿਆਏਗੀ ਕੱਚੇ ਅਧਿਆਪਕਾਂ ਲਈ ਕੋਈ ਰੰਗ?

ਅੱਜ ਦੁਪਹਿਰ 3 ਵਜੇ ਕਾਂਗਰਸ ਭਵਨ ਵਿਚ ਕੱਚੇ ਅਧਿਆਪਕ ਯੂਨੀਅਨ ਵੱਲੋਂ ਕਾਂਗਰਸ ਪ੍ਰਧਾਨ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਜਾਵੇਗੀ

ਜੋ ਮੰਤਰੀ ਅਫ਼ਸਰ ਨਹੀਂ ਕਰ ਸਕੇ, ਕਿ ਸਿੱਧੂ ਦੀ ਬੈਠਕ ਲਿਆਏਗੀ ਕੱਚੇ ਅਧਿਆਪਕਾਂ ਲਈ ਕੋਈ ਰੰਗ?

ਨਵਜੋਤ ਧਾਰੀਵਾਲ/ਚੰਡੀਗੜ੍ਹ : ਕੱਚੇ ਅਧਿਆਪਕ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ. ਆਪਣੀ ਮੰਗਾਂ ਮਨਵਾਉਣ ਦੇ ਲਈ ਉਨ੍ਹਾਂ ਨੇ ਕਈ ਵਾਰ ਸਿੱਖਿਆ ਮੰਤਰੀ ਦੀ ਕੋਠੀ ਪਟਿਆਲਾ, ਮੋਗਾ ਵਿਖੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਚੰਡੀਗਡ਼੍ਹ ਵਿੱਚ ਵੀ ਲਗਾਤਾਰ ਪ੍ਰਦਰਸ਼ਨ ਜਾਰੀ ਹੈ. ਇਸ ਕਰਕੇ ਉਨ੍ਹਾਂ ਨੂੰ ਪੁਲੀਸ ਤਸ਼ੱਦਦ ਦਾ ਵੀ ਸਾਹਮਣਾ ਕਰਨਾ ਪਿਆ. ਪਰ ਹੁਣ ਅਧਿਆਪਕਾਂ ਨੂੰ ਨਵਜੋਤ ਸਿੱਧੂ ਤੋਂ ਆਸ ਬੱਝਦੀ ਵਿਖਾਈ ਦੇ ਰਹੀ ਹੈ  

ਅੱਜ ਦੁਪਹਿਰ 3 ਵਜੇ ਕਾਂਗਰਸ ਭਵਨ ਵਿਚ ਕੱਚੇ ਅਧਿਆਪਕ ਯੂਨੀਅਨ ਵੱਲੋਂ ਕਾਂਗਰਸ ਪ੍ਰਧਾਨ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਜਾਵੇਗੀ. ਇਹ ਮੀਟਿੰਗ ਮੋਗਾ ਦੇ ਘਿਰਾਓ ਤੋਂ ਬਾਅਦ ਇਕ ਮਿਲਣੀ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੀ ਗਈ ਸੀ. ਇਸ ਮੀਟਿੰਗ ਵਿੱਚ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਸਾਥੀ ਕੁਲਦੀਪ ਸਿੰਘ ਬੱਡੂਵਾਲਾ ਬੁਲਾਰਾ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੀਤੀ ਜਾਵੇਗੀ.  

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਧਿਆਪਕਾਂ ਅਤੇ ਸਿੱਧੂ ਵਿਚਕਾਰ ਇਹ ਮੀਟਿੰਗ ਅਧਿਆਪਕਾਂ  ਦੇ ਪ੍ਰਦਰਸ਼ਨ ਦੇ ਲਈ ਕੋਈ ਹੱਲ ਜ਼ਰੂਰ ਕੱਢ ਕੇ ਲਿਆਵੇਗੀ.

WATCH LIVE TV

Trending news