Corona ਸੰਕਟ ਨਾਲ ਜੂਝ ਰਹੇ ਮੁੰਬਈ ਦੇ ਲਈ ZEE ਗਰੁੱਪ ਨੇ ਵਧਾਇਆ ਮਦਦ ਦਾ ਹੱਥ,ਸੌਂਪੀਆਂ 46 ਐਂਬੂਲੈਂਸ

ਮੁਸ਼ਕਲ ਦੀ ਇਸ ਘੜੀ ਵਿੱਚ ਜ਼ੀ ਗਰੁੱਪ ਨੇ ਮੁੰਬਈ ਦੀ ਮਹਾਨਗਰ ਪਾਲਿਕਾ ਨੂੰ 46 ਐਂਬੂਲੈਂਸ ਦਾਨ ਕੀਤੀਆਂ

Corona ਸੰਕਟ ਨਾਲ ਜੂਝ ਰਹੇ ਮੁੰਬਈ ਦੇ ਲਈ ZEE ਗਰੁੱਪ ਨੇ ਵਧਾਇਆ ਮਦਦ ਦਾ ਹੱਥ,ਸੌਂਪੀਆਂ 46 ਐਂਬੂਲੈਂਸ
ਮੁਸ਼ਕਲ ਦੀ ਇਸ ਘੜੀ ਵਿੱਚ ਜ਼ੀ ਗਰੁੱਪ ਨੇ ਮੁੰਬਈ ਦੀ ਮਹਾਨਗਰ ਪਾਲਿਕਾ ਨੂੰ 46 ਐਂਬੂਲੈਂਸ ਦਾਨ ਕੀਤੀਆਂ

ਮੁੰਬਈ : ਜ਼ੀ ਫਾਇਟਸ ਕੋਵਿਡ-19 (ZEE Fight Covid-19) ਮੁਹਿੰਮ ਦੇ ਤਹਿਤ ਜ਼ੀ ਮੀਡੀਆ ਦੇਸ਼ ਦੀ ਸੇਵਾ ਵਿੱਚ ਲਗਾਤਾਰ ਲੱਗਿਆ ਹੋਇਆ ਹੈ,ਕੋਵਿਡ-19  ਦੇ ਵਧ ਰਹੇ ਕਹਿਰ ਦੇ ਚੱਲਦਿਆਂ ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਕਾਫ਼ੀ ਪਰੇਸ਼ਾਨੀ ਹੋ ਰਹੀ ਸੀ, ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਇਸ ਮਹਾਂਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਮੁਸ਼ਕਲ ਦੀ ਇਸ ਘੜੀ ਵਿੱਚ ਜ਼ੀ ਗਰੁੱਪ ਨੇ ਮੁੰਬਈ ਦੀ ਮਹਾਨਗਰ ਪਾਲਿਕਾ ਨੂੰ 46 ਐਂਬੂਲੈਂਸ ਡੋਨੇਟ  ਕੀਤੀ ਹੈ

 

ਐਤਵਾਰ ਨੂੰ ਮੁੰਬਈ ਦੇ ਬੀਕੇਸੀ ਵਿੱਚ ZEE Entertainment ਦੇ CEO ਪੁਨੀਤ ਗੋਇਨਕਾ (Punit Goenka) ਦੀ ਮੌਜੂਦਗੀ ਵਿੱਚ BMC ਨੂੰ 46 ਐਂਬੂਲੈਂਸ ਡੋਨੇਟ ਕੀਤੀਆਂ ਗਈਆਂ, ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਵੀ ਮੌਜੂਦ ਰਹੇ, ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਦਿੱਤਿਆ ਠਾਕਰੇ ਅਤੇ ਏਕਨਾਥ ਸ਼ਿੰਦੇ ਵੀ ਮੌਜੂਦ ਸਨ 

ਪੁਨੀਤ ਗੋਇਨਕਾ ਨੇ ਟਵੀਟ ਕਰ ਕੇ ਕਿਹਾ "ਅਸੀਂ ਮੁੰਬਈ ਵਿੱਚ ਕੋਵਿਡ-19 ਦੇ ਖ਼ਿਲਾਫ਼ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਵਾਲੇ CSR ਡਰਾਈਵ ਨੂੰ ਮੁੱਖ ਮੰਤਰੀ ਉਦਵ ਠਾਕਰੇ ਦੇ ਸਹਿਯੋਗ ਨਾਲ ਸ਼ੁਰੂ ਕੀਤਾ,BMC ਨੂੰ 46 ਐਂਬੂਲੈਂਸ ਅਤੇ 50 ਹਾਈ ਫਲੋਂ ਹੀਟੇਡ ਰੈਸਪਿਰੇਟਰੀ ਹਯੂਮਿਡਿਫਾਯਰ ਦਾਨ ਕੀਤੇ"

 

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ ZEE ਗਰੁੱਪ ਪੂਰੇ ਦੇਸ਼ ਵਿੱਚ 200 ਐਂਬੂਲੈਂਸ,40,000 PPE ਕਿਟ,100+ICU ਯੂਨਿਟ ਦਾਨ ਕਰ ਰਿਹਾ ਹੈ 

ਮਹਾਰਾਸ਼ਟਰ ਸਰਕਾਰ ਨੇ ਜ਼ੀ ਗਰੁੱਪ ਦਾ ਧੰਨਵਾਦ ਕੀਤਾ ਹੈ, ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਜ਼ੀ ਗਰੁੱਪ ਹਮੇਸ਼ਾ ਸਮਾਜ ਦੇ ਕਲਿਆਣ ਦੇ ਕੰਮ ਕਰਦਾ ਰਹਿੰਦਾ ਹੈ, ਇਸ ਮੁਸੀਬਤ ਦੀ ਘੜੀ ਵਿੱਚ ਸਰਕਾਰ ਨੂੰ ਐਂਬੂਲੈਂਸ ਦੇਣ ਲਈ ਜ਼ੀ ਮੀਡੀਆ ਗਰੁੱਪ ਦਾ ਧੰਨਵਾਦ