Labour Day 2024: ਮਜ਼ਦੂਰ ਦਿਵਸ ਨੂੰ ਦੁਨਿਆ ਭਰ ਵਿੱਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂ ਰਿਹਾ ਹੈ। ਇਸ ਦਿਵਸ ਦੇ ਮੌਕੇ ਤੇ ਲਿਖਾਰੀ ਕੁਲਵਿੰਦਰ ਚਾਨੀ ਵੱਲੋਂ ਕਵਿਤਾ ਲਿਖੀ ਗਈ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਕਵਿਤਾ ਰਾਹੀ ਲਿਖਾਰੀ ਨੇ ਮਜ਼ਦੂਰਾਂ ਦੇ ਹਲਾਤਾਂ ਨੂੰ ਆਪਣੀ ਲਿਖਤ ਰਾਹੀ ਬਾਖੂਬੀ ਬਿਆਨ ਕੀਤਾ ਹੈ।
Trending Photos
Labour Day 2024: ਹਰ ਸਾਲ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਖਾਸ ਮਕਸਦ ਹੈ, ਅੱਜ ਦਾ ਦਿਨ ਵਿਸ਼ਵ ਭਰ ਦੇ ਵਿੱਚ ਮਜ਼ਦੂਰਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਇਹ ਦਿਨ ਪਹਿਲੀ ਵਾਰ 1889 ਈਸਵੀ ਦੇ ਵਿੱਚ ਮਨਾਇਆ ਗਿਆ ਸੀ। ਮਜ਼ਦੂਰਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਅਤੇ ਉਨਾਂ ਦੇ ਯੋਗਦਾਨ ਪ੍ਰਤੀ ਜਾਗਰੂਕ ਕਰਨ ਦੇ ਲਈ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਅੱਜ ਤੋਂ 135 ਸਾਲ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਜ਼ਦੂਰਾਂ ਤੋਂ ਕਈ-ਕਈ ਘੰਟੇ ਬਿਨਾਂ ਕਿਸੇ ਛੁੱਟੀ ਦੇ ਕੰਮ ਕਰਵਾਇਆ ਜਾਂਦਾ ਸੀ।
ਮਜ਼ਦੂਰ ਦਿਵਸ ਨੂੰ ਦੁਨਿਆ ਭਰ ਵਿੱਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂ ਰਿਹਾ ਹੈ। ਇਸ ਦਿਵਸ ਦੇ ਮੌਕੇ ਤੇ ਲਿਖਾਰੀ ਕੁਲਵਿੰਦਰ ਚਾਨੀ ਵੱਲੋਂ ਕਵਿਤਾ ਲਿਖੀ ਗਈ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਕਵਿਤਾ ਰਾਹੀ ਲਿਖਾਰੀ ਨੇ ਮਜ਼ਦੂਰਾਂ ਦੇ ਹਲਾਤਾਂ ਨੂੰ ਆਪਣੀ ਲਿਖਤ ਰਾਹੀ ਬਾਖੂਬੀ ਬਿਆਨ ਕੀਤਾ ਹੈ।
ਚੰਮ ਸਾੜਦੀ ਧੁੱਪ ਵਿੱਚ...
ਉੱਡਦੀ ਧੂੜ ਵਿੱਚ,
ਤੇ ਅੱਖਾਂ ਸਾੜਦੇ ਧੂੰਏ ਕੋਲ
ਪਾਟੀ-ਉੱਧੜੀ ਜੇਬ ਵਿੱਚੋਂ
ਵਾਰੀ-ਵਾਰੀ
ਥਾਂ-ਥਾਂ ਤੋਂ ਉੱਖੜੇ ਠਿੱਬਿਆਂ ਹੇਠ ਡਿੱਗਦੇ
ਬਿਨਾਂ ਕੈਪ ਵਾਲੇ ਤੇ
ਹਵਾੜ ਮਾਰਦੇ ਮੁੜ੍ਹਕੇ ਨਾਲ ਭਿੱਜੇ ਕਾਗਜ਼ ਉੱਤੇ
ਘਸ-ਘਸ ਚਲਦੇ ਪੈੱਨ ਨਾਲ
ਵਿਰਲੇ-ਵਿਰਲੇ,ਅਨਘੜ,
ਟੁੱਟੇ ਫੁੱਟੇ ਤੇ ਅਵਿਆਕਰਨਕ ਪਏ ਅੱਖਰ
ਕਿਸੇ ਮਜ਼ਦੂਰ ਦੀ ਅਸਲ ਹਾਲਤ ਦੇ ਰੂ-ਬ-ਰੂ ਕਰਵਾਂਉਦੇ ਹਨ।
ਏ.ਸੀ,ਕੂਲਰਾਂ,ਪੱਖਿਆਂ ਦੀ ਵਿੱਚ ਬੈਠ
ਤੇ ਕਿਤਾਬਾਂ 'ਚੋਂ ਸ਼ਬਦ ਚੱਕ ਕੇ
ਪਰਫਿਊਨ ਵਾਲੇ ਖੱਦਰ ਦੇ ਕੁੜਤੇ 'ਚ ਟੰਗੀ
ਪੈੱਨ-ਪੈਨਸਿਲ ਨਾਲ.....
ਕਦੇ ਵੀ ਮਜ਼ਦੂਰ ਦੀ ਕਵਿਤਾ ਨਹੀਂ ਬਣਦੀ।