ਚੰਡੀਗੜ੍ਹ: ਜਦੋਂ ਨੇਕ ਚੰਦ ਤੋਂ ਪ੍ਰੇਰਿਤ ਹੋਏ ਬੱਸ ਡਰਾਈਵਰ, ਵੇਖੋ ਕਬਾੜ ਤੋਂ ਕਿੰਨੀ ਸੋਹਣੀ ਬਣੀ ਤਸਵੀਰ !
Advertisement
Article Detail0/zeephh/zeephh772075

ਚੰਡੀਗੜ੍ਹ: ਜਦੋਂ ਨੇਕ ਚੰਦ ਤੋਂ ਪ੍ਰੇਰਿਤ ਹੋਏ ਬੱਸ ਡਰਾਈਵਰ, ਵੇਖੋ ਕਬਾੜ ਤੋਂ ਕਿੰਨੀ ਸੋਹਣੀ ਬਣੀ ਤਸਵੀਰ !

  ਲੌਕਡਾਊਨ ਨੇ ਇੱਕ ਬੱਸ ਡਰਾਈਵਰ ਨੂੰ ਬਣਾਇਆ ਮੂਰਤੀਕਾਰ,ਕਬਾੜ ਤੋਂ ਸਿਰਜ ਦਿੱਤੀਆਂ ਸੋਹਣੀ ਤਸਵੀਰਾਂ
               

ਲੌਕਡਾਊਨ ਨੇ ਇੱਕ ਬੱਸ ਡਰਾਈਵਰ ਨੂੰ ਬਣਾਇਆ ਮੂਰਤੀਕਾਰ,ਕਬਾੜ ਤੋਂ ਸਿਰਜ ਦਿੱਤੀਆਂ ਸੋਹਣੀ ਤਸਵੀਰਾਂ (ANI)

ਚੰਡੀਗੜ੍ਹ :  ਕੁੱਝ ਸ਼ਖ਼ਸੀਅਤਾਂ ਜੋ ਕਰ ਜਾਂਦੀਆਂ ਹਨ, ਉਹ ਰਹਿੰਦੀ ਉਮਰ ਤੱਕ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀ ਰਹਿੰਦੀ ਹੈ। ਅਜਿਹਾ ਹੀ ਸਨ ਨੇਕ ਚੰਦ ਜਿਨ੍ਹਾਂ ਨੇ ਸ਼ਖ਼ਸ ਤੋਂ ਸ਼ਖ਼ਸੀਅਤ ਬਣ ਜਾਣ ਦਾ ਸਫ਼ਰ ਤੈਅ ਕੀਤਾ। ਤੇ ਅੱਜ ਕਈ ਹਨ ਜੋ ਉਨ੍ਹਾਂ ਵੱਲੋਂ ਦਰਸਾਏ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਤੇ ਉਨ੍ਹਾਂ ਕਈਆਂ ਵਿੱਚੋਂ ਹੀ ਇੱਕ ਹਨ ਚੰਡੀਗੜ੍ਹ ਦੇ ਬੱਸ ਚਾਲਕ ਜਿਨ੍ਹਾਂ ਨੇ ਕਬਾੜ ਹੋ ਚੁੱਕੀਆਂ ਚੀਜ਼ਾਂ, ਪੱਥਰਾਂ ਤੇ ਰੇਤੇ ਨਾਲ ਅਜਿਹੀਆਂ ਖ਼ੂਬਸੁਰਤ ਚੀਜ਼ਾਂ ਬਣਾ ਦਿੱਤੀਆਂ ਕਿ ਇਨ੍ਹਾਂ ਕਲਾਕਾਰੀਆਂ ਨੂੰ ਵੇਖ ਕੇ ਤੁਹਾਨੂੰ ਇੱਕ ਵਾਰ ਹੀ ਸਹੀ ਪਰ ਨੇਕ ਚੰਦ ਜੀ ਦੀ ਯਾਦ ਤਾਂ ਜ਼ਰੂਰ ਆਵੇਗੀ। ਦਰਅਸਲ ਅਜਿਹਾ ਇਸ ਲਈ ਵੀ ਹੈ ਕਿਉਂਕਿ ਇਹ ਜਨਾਬ ਦੀ ਪ੍ਰੇਰਣਾ ਵੀ ਨੇਕ ਚੰਦ ਜੀ ਹੀ ਬਣੇ।  

 

ਕਿਹਾ ਜਾਂਦਾ ਹੈ  ਕਿ ਇਹ ਨੇਕ ਚੰਦ ਤੋਂ ਪ੍ਰੇਰਿਤ ਹਨ ਅਤੇ ਲੌਕਡਾਉਨ ਦੌਰਾਨ ਸਮਾਂ ਬਹੁਤ ਸੀ। ਜਿਸ ਦੀ ਵਰਤੋਂ ਕਰ ਇਨ੍ਹਾਂ ਨੇ ਲਗਭਗ 14-15 ਮੂਰਤੀਆਂ ਤਿਆਰ ਕੀਤੀਆਂ ਹਨ। ਉਹ ਦੱਸਦੇ ਹਨ ਕਿ ਇਨ੍ਹਾਂ ਨੂੰ ਜਿੱਥੋਂ ਵੀ ਇਹ ਚੀਜ਼ਾਂ ਮਿਲੀਆਂ ਉਹ ਇਕੱਠੀਆਂ ਕਰਦੇ ਰਹੇ। ਇਸ ਕੰਮ ਨੂੰ ਜਾਰੀ ਰੱਖਣ ਵਿੱਚ ਵੀ ਇਨ੍ਹਾਂ ਨੇ ਦਿਲਚਸਪੀ ਦਿਖਾਈ ਹੈ ਪਰ ਬਸ਼ਰਤੇ ਕੋਈ ਇਨ੍ਹਾਂ ਦੀ ਇਸ ਕਲਾ ਨੂੰ ਸਪਾਂਸਰ ਕਰੇ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਫੇਰ ਇਹ ਵਾਪਸ ਡਰਾਈਵਰੀ ਦੀ ਕੰਮ ਕਰਨ ਲੱਗ ਜਾਣਗੇ ।

ਜ਼ਾਹਿਰ ਹੈ ਕਿ ਕਲਾ ਸਕੂਨ ਤਾਂ ਦੇ ਸਕਦੀ ਹੈ ਪਰ ਅੱਜ ਦੀ ਵਿਹਾਰਕ ਜ਼ਿੰਦਗੀ ਵਿੱਚ ਸਿਰਫ਼ ਕਲਾ ਨਾਲ ਪਰਿਵਾਰ ਨਹੀਂ ਪਲਦੇ। ਵੇਖਣਾ ਹੋਵੇਗਾ ਕਿ ਕੀ ਇਸ ਕਲਾਕਾਰ ਦੀ ਕਲਾ ਜਿੰਮੇਵਾਰੀਆਂ ਹੇਠ ਦੱਬ ਜਾਵੇਗੀ ਜਾਂ ਫੇਰ ਕੋਈ ਮਦਦ ਲਈ ਅੱਗੇ ਆਵੇਗਾ? ਬਹਿਰਹਾਲ ਪ੍ਰਸ਼ਾਸਨ ਵੀ ਅਜਿਹੇ ਹੁਨਰ ਨੂੰ ਹੁਲਾਰਾ ਦੇਣ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ।

 

 

Trending news