ਚੰਡੀਗੜ੍ਹ ਏਅਰਪੋਰਟ 'ਤੇ ਲਦਾਖ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ CM ਕੈਪਟਨ ਨੇ ਕਹੀ ਇਹ ਗਲ
Advertisement

ਚੰਡੀਗੜ੍ਹ ਏਅਰਪੋਰਟ 'ਤੇ ਲਦਾਖ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ CM ਕੈਪਟਨ ਨੇ ਕਹੀ ਇਹ ਗਲ

ਲਦਾਖ਼ ਦੀ ਗਲਵਾਨ ਘਾਟੀ ਵਿੱਚ ਚੀਨੀ ਫ਼ੌਜੀਆਂ ਨੂੰ ਮਾਰਦੇ ਹੋਏ ਸ਼ਹੀਦ ਹੋਏ ਸਨ 20 ਜਵਾਨ

ਲਦਾਖ਼ ਦੀ ਗਲਵਾਨ ਘਾਟੀ ਵਿੱਚ ਚੀਨੀ ਫ਼ੌਜੀਆਂ ਨੂੰ ਮਾਰਦੇ ਹੋਏ ਸ਼ਹੀਦ ਹੋਏ ਸਨ 20 ਜਵਾਨ

ਦਿੱਲੀ : ਲਦਾਖ਼ ਦੀ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ  ਪੰਜਾਬ ਦੇ ਚਾਰ ਅਤੇ ਹਿਮਾਚਲ ਦੇ ਇੱਕ ਜਵਾਨ ਦੀ ਮ੍ਰਿਤਕ ਦੇਹ ਚੰਡੀਗੜ੍ਹ ਏਅਰਪੋਰਟ 'ਤੇ ਪਹੁੰਚੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਏਅਰਪੋਰਟ 'ਤੇ ਸ਼ਰਧਾਂਜਲੀ ਦੇਣ ਪਹੁੰਚੇ,ਵਿਸ਼ੇਸ਼ ਜਹਾਜ਼ ਰਾਹੀ ਸ਼ਹੀਦਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਪਹੁੰਚਾਈ ਗਈ ਸੀ, ਜਿਸ ਤੋਂ ਬਾਅਦ ਸੜਕੀ ਰਸਤੇ ਦੇ ਜ਼ਰੀਏ ਸ਼ਹੀਦਾਂ ਦੀ ਦੇਹ ਨੂੰ ਘਰ ਪਹੁੰਚਾਇਆ ਗਿਆ ਹੈ, ਮੁੱਖ ਮੰਤਰੀ ਨੇ ਕਿਹਾ ਸਿਪਾਹੀ ਗੁਰਬਿੰਦਰ ਸਿੰਘ,ਗੁਰਤੇਜ ਸਿੰਘ ਅਤੇ ਹਿਮਾਚਲ ਦੇ ਅੰਕੁਸ਼ ਦੀ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ, ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਇੰਨੀ ਛੋਟੀ ਉਮਰ ਵਿੱਚ ਦੇਸ਼ ਲਈ ਵੱਡਾ ਕੰਮ ਕੀਤਾ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ   

ਕਿੰਨੇ ਜਵਾਨ ਸ਼ਹੀਦ ਹੋਏ ਸਨ 

ਸੋਮਵਾਰ ਨੂੰ ਲਦਾਖ਼ ਵਿੱਚ ਭਾਰਤ ਅਤੇ ਚੀਨੀ ਝੜਪ ਦੌਰਾਨ  ਭਾਰਤ ਦੇ 20 ਜਵਾਨਾਂ ਸ਼ਹੀਦ ਹੋਏ ਸਨ, ਜਿਸ ਵਿੱਚੋਂ 4 ਜਵਾਨ ਪੰਜਾਬ ਜਦਕਿ ਇੱਕ ਜਵਾਨ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਸੀ,ਝੜਪ ਦੌਰਾਨ ਭਾਰਤ ਦੀ 5 ਰੈਜੀਮੈਂਟ ਤੋਂ ਜਵਾਨ ਸ਼ਹੀਦ ਹੋਏ ਨੇ ਜਿੰਨ੍ਹਾ ਵਿੱਚ 16 ਬਿਹਾਰ ਰੈਜੀਮੈਂਟ ਦੇ 12 ਜਵਾਨ,12 ਬਿਹਾਰ ਰੈਜ਼ੀਮੈਂਟ ਦਾ 1 ਜਵਾਨ, ਪੰਜਾਬ ਰੈਜੀਮੈਂਟ ਦੇ 3 ਜਵਾਨ, 6 ਮੀਡੀਯਮ ਰੈਜੀਮੈਂਟ ਦੇ 2 ਜਵਾਨ ਅਤੇ 81 ਫੀਲਡ ਰੈਜੀਮੈਂਟ ਆਰਟੀਲਰੀ ਦੇ 2 ਜਵਾਨ ਸ਼ਹੀਦ ਹੋਏ ਸਨ  

ਪੰਜਾਬ ਅਤੇ ਹਿਮਾਚਲ ਦੇ ਸ਼ਹੀਦ ਜਵਾਨਾਂ ਦੇ ਨਾਂ

ਲਦਾਖ਼ ਵਿੱਚ ਪੰਜਾਬ ਰੈਜੀਮੈਂਟ ਤੋਂ ਸ਼ਹੀਦ ਹੋਣ ਵਾਲੇ ਮਨਦੀਪ ਸਿੰਘ ਪਟਿਆਲਾ ਦੇ ਰਹਿਣ ਵਾਲੇ ਸਨ,ਜਦਕਿ ਸ਼ਹੀਦ ਹੋਣ ਵਾਲਾ ਦੂਜਾ ਜਵਾਨ ਗੁਰਬਿੰਦਰ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੀ, ਚੀਨ ਦੇ ਨਾਲ ਲਦਾਖ਼ ਵਿੱਚ ਝੜਪ ਦੌਰਾਨ ਪੰਜਾਬ ਰੈਜੀਮੈਂਟ ਤੋਂ ਤੀਜਾ ਜਵਾਨ ਗੁਰਤੇਜ ਸਿੰਘ ਮਾਨਸਾ ਦਾ ਰਹਿਣ ਵਾਲਾ ਸੀ,ਚੌਥਾ ਸ਼ਹੀਦ ਜਵਾਨ ਸਤਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਉਧਰ ਹਿਮਾਚਲ ਦੇ ਹਮੀਰਪੁਰ ਤੋਂ  ਅਨਕੁਸ਼ ਵੀ ਚੀਨੀ ਫ਼ੌਜ ਨਾਲ ਲੜ ਦੇ  ਹੋਏ ਸ਼ਹੀਦ ਹੋ ਗਿਆ 

ਮੁੱਖ ਮੰਤਰੀ ਕੈਪਟਨ ਵੱਲੋਂ ਮਦਦ ਦਾ ਐਲਾਨ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਦੀ ਪੂਰੀ ਮਦਦ ਕਰਨ ਦਾ ਐਲਾਨ ਕੀਤਾ ਸੀ, ਪੰਜਾਬ ਸਰਕਾਰ ਵੱਲੋਂ ਪਰਿਵਾਰਾਂ ਦੀ 12 ਲੱਖ ਦੀ ਆਰਥਿਕ ਮਦਦ ਦੇ ਨਾਲ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ  ਦੇਣ ਦਾ ਫ਼ੈਸਲਾ ਲਿਆ ਗਿਆ ਸੀ, ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਦੀ ਰਕਮ ਵਿੱਚ 5 ਗੁਣਾਂ ਦਾ ਵਾਧਾ ਕਰ ਦਿੱਤਾ ਹੈ,ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇ ਨਾਲ 50 ਲੱਖ ਦੇਵੇਗੀ,ਜਦਕਿ ਇਸ ਤੋਂ ਪਹਿਲਾਂ 10 ਲੱਖ ਸ਼ਹੀਦ  ਪਰਿਵਾਰਾਂ ਨੂੰ ਦਿੱਤੇ ਜਾਂਦੇ ਸਨ

Trending news