ਪੰਜਾਬ 'ਚ ਹੋਇਆ ਕੋਰੋਨਾ ਬਲਾਸਟ,ਢਾਈ ਮਹੀਨੇ ਦਾ ਟੁੱਟਿਆ ਰਿਕਾਰਡ, ਇੰਨਾਂ 7 ਜ਼ਿਲਿਆਂ 'ਚ ਸਭ ਤੋਂ ਵਧ ਮਾਮਲੇ

ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ ਸੂਬੇ ਵਿੱਚ 566 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ ਨੇ

ਪੰਜਾਬ 'ਚ ਹੋਇਆ ਕੋਰੋਨਾ ਬਲਾਸਟ,ਢਾਈ ਮਹੀਨੇ ਦਾ ਟੁੱਟਿਆ ਰਿਕਾਰਡ, ਇੰਨਾਂ  7 ਜ਼ਿਲਿਆਂ 'ਚ ਸਭ ਤੋਂ ਵਧ ਮਾਮਲੇ
ਪੰਜਾਬ ਸਰਕਾਰ ਦੇ ਬੁਲੇਟਿਨ ਮੁਤਾਬਿਕ ਸੂਬੇ ਵਿੱਚ 566 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਦਰਜ ਕੀਤੇ ਗਏ ਨੇ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਖ਼ਤ ਕਦਮਾਂ ਦੇ  ਬਾਵਜੂਦ ਪੰਜਾਬ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਸਰਕਾਰ ਵੱਲੋਂ ਜਾਰੀ ਬੁਲੇਟਿਨ ਮੁਤਾਬਿਕ ਪਿਛਲੇ ਢਾਈ ਮਹੀਨੇ ਦਾ ਰਿਕਾਰਡ ਟੁੱਟ ਗਿਆ ਹੈ, ਬੁੱਧਵਾਰ ਨੂੰ ਸਭ ਤੋਂ ਵਧ 566 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ, ਜਦਕਿ ਸਭ ਤੋਂ ਵਧ ਕੇਸ ਸੂਬੇ ਦੇ 7 ਜ਼ਿਲਿਆਂ ਤੋਂ ਦਰਜ ਹੋਏ ਨੇ, ਇਸ ਤੋਂ ਪਹਿਲਾਂ 13 ਦਸੰਬਰ ਨੂੰ ਕੋਰੋਨਾ ਦੇ 627 ਮਾਮਲੇ ਸਾਹਮਣੇ ਆਏ ਸਨ, ਦਿੱਲੀ ਸਰਕਾਰ ਨੇ ਪੰਜਾਬ ਵਿੱਚ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਪੰਜਾਬ ਤੋਂ ਦਿੱਲੀ ਦਾਖ਼ਲ ਹੋਣ ਵਾਲੇ ਲੋਕਾਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਨੂੰ ਜ਼ਰੂਰ ਕਰ ਦਿੱਤਾ ਗਿਆ ਹੈ

ਪੰਜਾਬ ਵਿੱਚ ਕੋਰੋਨਾ ਦਾ ਬਲਾਸਟ

ਪੰਜਾਬ ਸਰਕਾਰ ਵੱਲੋਂ ਜਾਰੀ ਬੁਲੇਟਿਨ ਮੁਤਾਬਿਕ ਸੂਬੇ ਵਿੱਚ 566 ਨਵੇਂ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਨੇ, ਜਿੰਨਾਂ ਵਿੱਚ ਸਭ ਤੋਂ ਵਧ ਪ੍ਰਭਾਵਿਤ ਜ਼ਿਲ੍ਹਾਂ ਲੁਧਿਆਣਾ ਹੈ ਜਿੱਥੇ 79 ਕੋਰੋਨਾ ਦੇ ਨਵੇਂ ਮਾਮਲੇ ਆਏ ਨੇ,ਦੂਜੇ ਨੰਬਰ 'ਤੇ 67 ਕੇਸਾਂ ਨਾਲ ਜਲੰਧਰ,ਤੀਜੇ ਨੰਬਰ 'ਤੇ  64 ਮਾਮਲਿਆਂ ਨਾਲ ਮੋਹਾਲੀ ਹੈ, 63 ਨਵੇਂ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨਾਲ ਪਟਿਆਲਾ ਚੌਥੇ, ਪੰਜਵੇਂ ਨੰਬਰ 'ਤੇ ਹੁਸ਼ਿਆਰਪੁਰ ਰਿਹਾ ਜਿੱਥੇ 62 ਮਰੀਜ਼ ਸਾਹਮਣੇ ਆਏ ਨੇ, 6ਵੇਂ ਨੰਬਰ 'ਤੇ  ਕਪੂਰਥਲਾ  ਹੈ ਜਿੱਥੇ 59  ਨਵੇਂ ਮਾਮਲੇ ਸਾਹਮਣੇ ਆਏ ਨੇ, ਅੰਮ੍ਰਿਤਸਰ ਵਿੱਚ 47 ਕੋਰੋਨਾ ਦੇ ਮਾਮਲੇ ਆਏ ਨੇ,ਫਰਵਰੀ ਦੇ ਦੂਜੇ ਹਫ਼ਤੇ ਤੋਂ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਨੇ

ਫਰਵਰੀ ਵਿੱਚ ਕੋਰੋਨਾ ਦੇ ਮਾਮਲੇ ਵਿੱਚ ਤੇਜ਼ੀ

7 ਫਰਵਰੀ ਤੋਂ 14 ਫਰਵਰੀ ਦੇ ਵਿੱਚ  1,652 ਨਵੇਂ ਮਾਮਲੇ ਆਏ ਰੋਜ਼ਾਨਾ ਦੇ ਹਿਸਾਬ ਨਾਲ ਇਹ ਅੰਕੜਾ 236 ਹੈ, ਜਦਕਿ 14 ਤੋਂ 21 ਫਰਵਰੀ ਦੇ ਵਿੱਚ ਇਸ ਦੀ ਰਫ਼ਤਾਰ ਤੇਜ਼ੀ ਨਾਲ ਵਧੀ ਹੈ, 2,161 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਰੋਜ਼ਾਨਾ ਦੀ ਔਸਤ 308 ਹੋ ਗਈ ਹੈ, ਪਰ ਹੁਣ ਅਖੀਰਲੇ ਹਫਤੇ ਦੇ ਦੂਜੇ ਦਿਨ 426 ਅਤੇ ਤੀਜੇ ਦਿਨ 566 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਸਾਫ਼ ਹੈ ਕਿ ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧ ਰਹੀ ਹੈ