ਕਸ਼ਮੀਰ ਦੇ ਨੌਜਵਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
Trending Photos
ਚੰਡੀਗੜ੍ਹ : 23 ਮਾਰਚ ਤੋਂ ਪੰਜਾਬ ਵਿੱਚ ਕੋਰੋਨਾ ਕਰਫ਼ਿਊ ਲੱਗਣ ਤੋਂ ਬਾਅਦ ਸੂਬੇ ਦੀਆਂ ਗੁਆਂਢੀ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਸੀ, ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ,ਨਾ ਹੀ ਅੰਦਰ ਆਉਣ ਦੀ,ਇਸ ਦੌਰਾਨ ਕਸ਼ਮੀਰ ਦੇ ਕਈ ਨੌਜਵਾਨ ਪੰਜਾਬ ਵਿੱਚ ਫਸ ਗਏ ਸਨ, ਕੋਰੋਨਾ ਦੇ ਲਈ ਸਰਕਾਰ ਦੇ ਨਿਯਮ ਬਣਾਏ ਸਨ ਕੀ ਦੂਜੇ ਸੂਬੇ ਜਾਣ ਤੋਂ ਪਹਿਲਾਂ ਹਰ ਇੱਕ ਨੂੰ ਕੁਆਰੰਟੀਨ ਦਾ ਸਮਾਂ ਪੂਰਾ ਕਰਨਾ ਹੋਵੇਗਾ, ਹੁਣ ਜਦੋ ਪਠਾਨਕੋਟ ਵਿੱਚ ਫਸੇ ਨੌਜਵਾਨਾਂ ਦਾ ਕੁਆਰੰਟੀਨ ਦਾ ਸਮਾਂ ਪੂਰਾ ਹੋ ਗਿਆ ਅਤੇ ਇਨ੍ਹਾਂ ਨੂੰ ਆਪੋ -ਆਪਣੇ ਘਰ ਲਈ ਰਵਾਨਾ ਕੀਤਾ ਜਾ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਕ ਸਪੀਚ ਦਿੱਤੀ ਜਿਸ ਨੂੰ ਕਸ਼ਮੀਰ ਦੇ ਭਟਕੇ ਨੌਜਵਾਨਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ
Amid #COVID_19 crisis, a number of people from J&K were compulsory quarantined for the past three weeks. One of them addressing his inmates before departing to their homes from Pathankot. pic.twitter.com/3z0nydy8J2
— Government of Punjab (@PunjabGovtIndia) April 21, 2020
ਨੌਜਵਾਨ ਨੇ ਸਪੀਚ ਵਿੱਚ ਕੀ ਕਿਹਾ ?
ਪਠਾਨਕੋਟ ਤੋਂ ਜੰਮੂ-ਕਸ਼ਮੀਰ ਆਪਣੇ ਸੂਬੇ ਲਈ ਰਵਾਨਾ ਹੋਣ ਤੋਂ ਪਹਿਲਾਂ ਇੱਕ ਨੌਜਵਾਨ ਨੇ ਦੱਸਿਆ ਕੀ ਕੁਆਰੰਟੀਨ ਦੇ ਇਸ ਮੁਸ਼ਕਿਲ ਦੌਰ ਦੌਰਾਨ ਪੰਜਾਬ ਪ੍ਰਸ਼ਾਸਨ ਨੇ ਕਿਵੇਂ ਉਨ੍ਹਾਂ ਦਾ ਧਿਆਨ ਰੱਖਿਆ,ਸਿਰਫ਼ ਇਨ੍ਹਾਂ ਹੀ ਨਹੀਂ ਇਸ ਨੌਜਵਾਨ ਨੇ ਦੱਸਿਆ ਕਿਵੇਂ ਇਲਾਕੇ ਦੇ ਲੋਕਾਂ ਨੇ ਇਨ੍ਹਾਂ ਦੀ ਮਦਦ ਕੀਤੀ, ਤਿੰਨੋ ਵਕਤ ਇਨ੍ਹਾਂ ਦੇ ਲਈ ਲੰਗਰ ਤਿਆਰ ਕਰਕੇ ਲਿਆ ਜਾਂਦਾ ਸੀ,ਕੁਆਰੰਟੀਨ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਤਕਲੀਫ਼ ਨਹੀਂ ਹੋਣ ਦਿੱਤੀ ਗਈ,ਇਸ ਨੌਜਵਾਨ ਨੇ ਦੱਸਿਆ ਕੀ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਮਜ਼ਦੂਰਾਂ ਦੇ ਤਕਲੀਫ਼ਾਂ ਦੀਆਂ ਖ਼ਬਰਾਂ ਆ ਰਹੀਆਂ ਸਨ, ਪਰ ਪੰਜਾਬ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਿਸ ਦੇ ਲਈ ਉਹ ਹਮੇਸ਼ਾ ਪੰਜਾਬ ਸਰਕਾਰ ਅਤੇ ਸਥਾਨਕ ਲੋਕਾਂ ਦੇ ਸ਼ੁੱਕਰ ਗੁਜ਼ਾਰ ਰਹਿਣਗੇ, ਇਹ ਪਹਿਲਾਂ ਮੌਕਾ ਨਹੀਂ ਜਦੋਂ ਪੰਜਾਬ ਦੇ ਲੋਕਾਂ ਨੇ ਕਸ਼ਮੀਰੀਆਂ ਲਈ ਮਦਦ ਦਾ ਹੱਥ ਵਧਾਇਆ ਹੋਵੇ, ਇਸ ਤੋਂ ਪਹਿਲਾਂ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਕਈ ਸੂਬਿਆਂ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈਕੇ ਡਰ ਗਏ ਸਨ ਤਾਂ ਪੰਜਾਬ ਸਰਕਾਰ ਅਤੇ NGO ਨੇ ਵਿਦਿਆਰਥੀਆਂ ਲਈ ਮਦਦ ਦਾ ਹੱਥ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਘਰ ਤੱਕ ਪਹੁੰਚਾਇਆ ਸੀ, ਕੋਰੋਨਾ ਦੀ ਇਸ ਮੁਸ਼ਕਲ ਘੜੀ ਵਿੱਚ ਵੀ ਇੱਕ ਵਾਰ ਮੁੜ ਤੋਂ ਪੰਜਾਬ ਨੇ ਪੰਜਾਬੀਅਤ ਦਾ ਸਬੂਤ ਪੇਸ਼ ਕੀਤਾ ਹੈ