ਮੌਸਮ ਵਿਭਾਗ ਨੇ ਦੀਵਾਲੀ ਤੋਂ ਬਾਅਦ ਮੀਂਹ ਦੀ ਕੀਤੀ ਸੀ ਭਵਿੱਖ ਵਾੜੀ
Trending Photos
ਜਸਵਿੰਦਰ ਬੱਬਰ/ਮੁਕਤਸਰ : ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ, ਬਟਾਲਾ,ਫਰੀਦਕੋਟ,ਮੁਕਤਸਰ,ਕਪੂਰਥਲਾ,ਮਾਨਸਾ,ਗੁਰਦਾਸਪੁਰ, ਵਿੱਚ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ ਭਵਿੱਖਵਾੜੀ ਕੀਤੀ ਹੈ ਕਿ 15 ਅਤੇ 16 ਨਵੰਬਰ ਤੱਕ ਪੂਰੇ ਪੰਜਾਬ ਵਿੱਚ ਮੀਂਹ ਪਵੇਗਾ,ਇਸ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਤਾਪਮਾਨ ਇੱਕ ਦਮ ਹੇਠਾਂ ਡਿਗ ਗਿਆ ਹੈ, ਜਿੰਨਾਂ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਉਧਰ ਇਸ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ,ਦਿਨ ਦਾ ਤਾਪਮਾਨ ਹੀ 3-5 ਡਿਗਰੀ ਤੱਕ ਹੇਠਾ ਆ ਚੁੱਕਿਆ ਹੈ,ਹੁਣ ਤੱਕ ਜਿੰਨਾਂ ਲੋਕਾਂ ਨੇ ਰਜਾਇਆਂ ਨਹੀਂ ਕੱਢਿਆ ਉਨ੍ਹਾਂ ਨੂੰ ਹੁਣ ਕੱਢ ਲੈਣੀਆਂ ਚਾਹੀਦੀਆਂ ਨੇ
ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਲਈ ਕਣਕ ਬੀਜਣ ਦਾ ਇਹ ਸਮਾਂ ਚੰਗਾ ਹੈ,ਠੰਡ ਦਾ ਫ਼ਾਇਦਾ ਫ਼ਸਲਾਂ ਨੂੰ ਮਿਲੇਗਾ,ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਜਿਹੜਾ ਪ੍ਰਦੂਸ਼ਣ ਇੱਕ ਦਮ ਵਧਿਆ ਸੀ ਉਸ ਵਿੱਚ ਵੀ ਲੋਕਾਂ ਨੂੰ ਰਾਹਤ ਮਿਲੇਗੀ
ਕੌਮੀ ਪ੍ਰਦੂਸ਼ਣ ਏਅਰ ਕੁਆਲਿਟੀ ਇਨਡੈੱਕਸ ਮੁਤਾਬਿਕ
- ਅੰਮ੍ਰਿਤਸਰ ਵਿੱਚ ਪ੍ਰਦੂਸ਼ਣ ਦਾ ਪੱਧਰ 14 ਨਵੰਬਰ ਨੂੰ 253 ਸੀ,ਕੌਮੀ ਪ੍ਰਦੂਸ਼ਣ ਏਅਰ ਕੁਆਲਿਟੀ ਇਨਡੈੱਕਟ ਵਿੱਚ ਇਸ ਨੂੰ ਖ਼ਰਾਬ ਦੱਸਿਆ ਗਿਆ ਸੀ,15 ਨਵੰਬਰ ਦੀ ਸਵੇਰ ਇਹ 385 ਪਹੁੰਚ ਗਿਆ,ਜਿਸ ਤੋਂ ਬਾਅਦ ਇਨਡੈਕਸ 'ਚ ਇਸ ਨੂੰ ਬਹੁਤ ਜ਼ਿਆਦਾ ਖ਼ਰਾਬ ਸ਼੍ਰੇਣੀ 'ਚ ਪਾਇਆ ਗਿਆ ਹੈ
- ਬਠਿੰਡਾ 'ਚ 14 ਨਵੰਬਰ ਨੂੰ ਪ੍ਰਦੂਸ਼ਣ ਦਾ ਪੱਧਰ 306 ਸੀ,15 ਨਵੰਬਰ ਨੂੰ ਵਧ ਕੇ ਇਨਡੈਕਸ ਵਿੱਚ 360 ਹੋ ਗਿਆ,ਇਹ ਲੈਵਲ ਇਨਡੈਕਸ 'ਚ ਲਾਲ ਨਿਸ਼ਾਨ ਦੇ ਦਾਇਰੇ ਵਿੱਚ ਹੈ
- ਸਨਅਤੀ ਸ਼ਹਿਰ ਲੁਧਿਆਣਾ ਵਿੱਚ 14 ਨਵੰਬਰ ਨੂੰ ਪ੍ਰਦੂਸ਼ਣ ਦਾ ਪੱਧਰ 253 ਸੀ ਜੋ 15 ਨਵੰਬਰ ਦੀ ਸਵੇਰ ਵਧ ਕੇ 377 ਹੋ ਗਿਆ ਜੋ ਕਿ ਬਹੁਤ ਹੀ ਖ਼ਤਰਨਾਕ ਸੀ
- ਜਲੰਧਰ 'ਚ 14 ਨਵੰਬਰ ਨੂੰ ਪ੍ਰਦੂਸ਼ਣ ਦਾ ਪੱਧਰ 291 ਸੀ,15 ਨਵੰਬਰ ਨੂੰ ਵਧ ਕੇ 319 ਪਹੁੰਚ ਗਿਆ ਜਿਸ ਨੂੰ ਪ੍ਰਦੂਸ਼ਣ ਮੀਟਰ ਨੇ ਬਹੁਤ ਜ਼ਿਆਦਾ ਖ਼ਤਰਨਾਕ ਦੱਸਿਆ
- ਪਟਿਆਲਾ ਵਿੱਚ 14 ਨਵੰਬਰ ਨੂੰ ਪ੍ਰਦੂਸ਼ਣ ਦਾ ਪੱਧਰ 307 ਸੀ,15 ਨੂੰ ਇਹ ਵਧ ਕੇ 313 ਹੋ ਗਿਆ ਹਾਲਾਂਕਿ ਦੀਵਾਲੀ ਦਾ ਅਸਰ ਜ਼ਿਆਦਾ ਨਹੀਂ ਪਿਆ ਹੈ ਪਰ ਪ੍ਰਦੂਸ਼ਣ ਇਨਡੈਕਟ ਵਿੱਚ ਇਸ ਨੂੰ ਬਹੁਤ ਦੀ ਖ਼ਰਾਬ ਸ਼੍ਰੇਣੀ ਵਿੱਚ ਰੱਖਿਆ ਗਿਆ
- ਮੰਡੀ ਗੋਬਿੰਦਗੜ੍ਹ ਵਿੱਚ ਪਟਾਕਿਆਂ 'ਤੇ ਸਰਕਾਰ ਵੱਲੋਂ ਲਗਾਏ ਬੈਨ ਦਾ ਅਸਰ ਵਿਖਾਈ ਦਿੱਤਾ, 14 ਨਵੰਬਰ ਨੂੰ ਪ੍ਰਦੂਸ਼ਣ ਦਾ ਪੱਧਰ 223 ਸੀ,15 ਨਵੰਬਰ ਨੂੰ 280 ਰਿਹਾ,ਪ੍ਰਦੂਸ਼ਣ ਇਨਡੈਕਟ ਚ ਇਹ ਵੀ ਖ਼ਤਰਨਾਕ ਪੱਧਰ ਹੈ
- ਖੰਨਾ ਵਿੱਚ ਪ੍ਰਦੂਸ਼ਣ ਦਾ ਪੱਧਰ 15 ਨਵੰਬਰ ਦੀ ਸਵੇਰ ਨੂੰ 275 ਦਰਜ ਕੀਤਾ ਗਿਆ ਜੋ ਕੀ ਖ਼ਰਾਬ ਦੀ ਸ਼੍ਰੇਰੀ ਵਿੱਚ ਆਉਂਦਾ ਹੈ