ਮੁਹਾਲੀ ਪ੍ਰਸ਼ਾਸਨ ਨੇ ਕਿਉਂ ਮਜ਼ਦੂਰਾਂ ਦੀ ਟ੍ਰੇਨ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ,ਜਾਣੋ
Advertisement
Article Detail0/zeephh/zeephh686602

ਮੁਹਾਲੀ ਪ੍ਰਸ਼ਾਸਨ ਨੇ ਕਿਉਂ ਮਜ਼ਦੂਰਾਂ ਦੀ ਟ੍ਰੇਨ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ,ਜਾਣੋ

4 ਟ੍ਰੇਨਾਂ ਦੀ ਗਿਣਤੀ ਬਹੁਤ ਹੀ ਘੱਟ ਵੇਖਣ ਨੂੰ ਮਿਲੀ 

4 ਟ੍ਰੇਨਾਂ ਦੀ ਗਿਣਤੀ ਬਹੁਤ ਹੀ ਘੱਟ ਵੇਖਣ ਨੂੰ ਮਿਲੀ

ਮੁਹਾਲੀ : ਭਾਰਤ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਮਜ਼ਦੂਰਾਂ ਨੂੰ ਘਰ ਭੇਜਣ ਦੇ ਲਈ ਸ਼੍ਰਮਿਤ ਟ੍ਰੇਨਾਂ ਚਲਾਇਆ ਸਨ, ਪੰਜਾਬ ਦੇ ਕਈ ਸ਼ਹਿਰਾਂ ਤੋਂ ਸ਼ਰਮਿਕ  ਟ੍ਰੇਨਾਂ ਚੱਲ ਰਹੀਆਂ ਨੇ ਪਰ ਮੁਹਾਲੀ ਜ਼ਿਲ੍ਹਾਂ ਪ੍ਰਸ਼ਾਸਨ ਨੇ ਆਪਣੇ ਜ਼ਿਲ੍ਹੇ ਤੋਂ ਟ੍ਰੇਨਾਂ ਨਾ ਭੇਜਣ ਦਾ ਫ਼ੈਸਲਾ ਲਿਆ ਹੈ, ਦਰਾਸਲ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਿਕ ਸੋਮਵਾਰ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ  ਮੁਹਾਲੀ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ 4 ਰੇਲ ਗੱਡੀਆਂ ਵਿਚ ਪ੍ਰਵਾਸੀਆਂ ਦੀ ਬਹੁਤ ਘੱਟ ਗਿਣਤੀ ਦੇ ਮੱਦੇਨਜ਼ਰ ਮੁਹਾਲੀ ਤੋਂ ਕਿਸੇ ਹੋਰ ਨਿਰਧਾਰਤ ਰੇਲ ਗੱਡੀਆਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ, ਹਾਲਾਂਕਿ ਇਨ੍ਹਾਂ ਟ੍ਰੇਨਾਂ ਦੇ ਲਈ ਹਜ਼ਾਰਾਂ ਮਜ਼ਦੂਰਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਸਿਰਫ਼ 16 ਤੋਂ 50  ਫ਼ੀਸਦੀ ਮਜ਼ਦੂਰ ਹੀ ਇਨ੍ਹਾਂ ਟ੍ਰੇਨਾਂ ਦੇ ਰਾਹੀ ਰਵਾਨਾ ਹੋਏ 

ਸੋਮਵਾਰ ਨੂੰ ਚਲੀਆਂ 4 ਟ੍ਰੇਨਾਂ ਵਿੱਚ ਕਿੰਨੇ ਮਜ਼ਦੂਰ ਗਏ 

ਸੋਮਵਾਰ ਨੂੰ ਮੁਹਾਲੀ ਤੋਂ  ਪਹਿਲੀ ਰੇਲਗੱਡੀ ਸਵੇਰੇ 10 ਵਜੇ ਜੋ 553 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਦੇ ਅਰਾਈਆ ਸਟੇਸ਼ਨ ਲਈ ਰਵਾਨਾ ਹੋਈ, ਇਸ ਵਿਚ 3506 ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ ( ਸਿਰਫ਼ 16 ਫ਼ੀਸਦੀ ਗਏ), ਜਦੋਂ ਕਿ ਦੂਸਰੀ ਰੇਲਗੱਡੀ ਦੁਪਹਿਰ 1 ਵਜੇ ਰਵਾਨਾ ਹੋਈ ਜੋ ਬਿਹਾਰ ਦੇ ਬੇਤਿਆ ਸਟੇਸ਼ਨ ਲਈ ਕੁੱਲ 485 ਪ੍ਰਵਾਸੀਆ ਨੂੰ  ਲੈ ਕੇ ਗਈ ਜਦਕਿ 4047 ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ (ਸਿਰਫ 19 ਫ਼ੀਸਦੀ ਗਏ),  ਸ਼ਾਮ ਨੂੰ 4 ਵਜੇ ਸਟੇਸ਼ਨ ਤੋਂ ਤੀਜੀ ਰੇਲ ਗੱਡੀ ਰਵਾਨਾ ਹੋਈ, 2405 ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ ਪਰ ਸਿਰਫ 1238 ਪ੍ਰਵਾਸੀ ਕਾਮੇ (ਸਿਰਫ 51 ਫੀਸਦੀ) ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਸਟੇਸ਼ਨ ਲਈ ਰੇਲ ਗੱਡੀ ਵਿਚ ਰਵਾਨਾ ਹੋਏ। ਉੱਤਰ ਪ੍ਰਦੇਸ਼ ਦੇ ਬਾਲਿਆ ਲਈ ਚਲੀ ਗਈ ਚੌਥੀ ਰੇਲਗੱਡੀ ਸਬੰਧੀ, ਕੁੱਲ 5975 ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ ਪਰ ਸਿਰਫ 1600 ਪ੍ਰਵਾਸੀਆਂ ਗਏ ਜਿਸ ਨਾਲ ਸਿਰਫ 26 ਫੀਸਦੀ ਕਾਮੇ ਹੀ ਗਏ,  ਜ਼ਿਲ੍ਹਾ ਪ੍ਰਸ਼ਾਸਨ ਮੁਤਾਬਿਕ  ਸਾਰੇ ਰਜਿਸਟਰਡ ਵਿਅਕਤੀਆਂ ਨੂੰ ਬੁਲਾਉਣ ਦੀ ਪ੍ਰਣਾਲੀ ਅਪਣਾਈ ਅਤੇ ਉਨ੍ਹਾਂ ਦੀ ਸਹਿਮਤੀ ਮੰਗੀ, ਤਾਲਾਬੰਦੀ ਵਿੱਚ ਘੋਸ਼ਿਤ ਕੀਤੀ ਢਿੱਲ ਦੌਰਾਨ  ਨਾ ਜਾਣ ਵਾਲਿਆਂ ਦੀ ਦਰ 30-35 ਫੀਸਦੀ ਵੇਖੀ ਗਈ ਇਸ ਤੋਂ ਇਲਾਵਾ, ਜਿਨ੍ਹਾਂ ਨੇ ਜਾਣ ਲਈ ਸਹਿਮਤੀ ਦਿੱਤੀ ਅਤੇ ਸੰਗ੍ਰਹਿ ਕੇਂਦਰਾਂ 'ਤੇ ਪਹੁੰਚਣ ਲਈ ਐਸਐਮਐਸ ਭੇਜੇ ਗਏ, ਉੱਥੇ ਦਰ ਵਿਚ 10-15 ਫੀਸਦੀ ਹੋਰ ਕਮੀ ਦੇਖੀ ਗਈ,ਮੁਹਾਲੀ ਜ਼ਿਲ੍ਹਾਂ ਪ੍ਰਸ਼ਾਸਨ ਮੁਤਾਬਿਕ ਲਗਭਗ 7030 ਵਿਅਕਤੀਆਂ ਨੂੰ ਵਿਸ਼ੇਸ਼ ਬੱਸਾਂ ਅਤੇ ਉਨ੍ਹਾਂ ਦੇ ਆਪਣੇ ਵਾਹਨਾਂ ਰਾਹੀਂ ਉਨ੍ਹਾਂ ਦੇ ਗ੍ਰਹਿ ਰਾਜਾਂ ਲਈ ਭੇਜਿਆ ਗਿਆ ਸੀ

ਪ੍ਰਸ਼ਾਸਨ ਵੱਲੋਂ ਪਹੁੰਚ ਕਰਨ ਦੀ ਕੋਸ਼ਿਸ਼

 ਪ੍ਰਮੁੱਖ ਥਾਵਾਂ 'ਤੇ ਬਹੁਭਾਸ਼ੀ ਬੈਨਰ ਅਤੇ ਹਿੰਦੀ ਸਮੇਤ ਪੋਸਟਰ ਪ੍ਰਕਾਸ਼ਤ ਕੀਤੇ ਗਏ ਸਨ ਜਿਨ੍ਹਾਂ ਦੇ ਸਮੇਂ ਦੇ ਨਾਲ ਰੇਲ ਗੱਡੀਆਂ ਦਾ ਪੂਰਾ ਸ਼ਡਿਊਲ ਸੀ, ਖੇਤਰ ਦੇ ਐਸ.ਐਚ.ਓਜ, ਈਓਐਸ ਅਤੇ ਪੰਚਾਇਤ ਸੱਕਤਰਾਂ ਰਾਹੀਂ ਵੀ ਵਿਆਪਕ ਮੁਨਿਆਦੀ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਾਪਸ ਜਾਣ ਦੀ ਇੱਛਾ ਰੱਖਣ ਵਾਲੇ ਯੂ ਪੀ / ਬਿਹਾਰ ਦਾ ਕੋਈ ਵੀ ਵਿਅਕਤੀ ਰਜਿਸਟਰਡ ਹੈ ਜਾਂ ਨਹੀਂ, ਉਨ੍ਹਾਂ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ ਜਿੱਥੇ ਅਜਿਹੇ ਪ੍ਰਵਾਸੀ ਰਹਿੰਦੇ ਸਨ ਅਤੇ ਪ੍ਰਵਾਸੀਆਂ ਨੂੰ ਸੂਚਿਤ ਕਰਨ ਲਈ ਵਟਸਐਪ ਸੰਦੇਸ਼ਾਂ ਸਮੇਤ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ,ਜ਼ਿਕਰਯੋਗ  ਹੈ ਕਿ ਸ਼ਰਮਿਕ ਵਿਸ਼ੇਸ਼ ਰੇਲ ਗੱਡੀਆਂ 7 ਮਈ, 2020 ਨੂੰ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਹੁਣ ਤੱਕ ਵੱਖ-ਵੱਖ ਰਾਜਾਂ ਲਈ 19 ਰੇਲ ਗੱਡੀਆਂ ਵਿੱਚ ਕੁੱਲ 23,030 ਪ੍ਰਵਾਸੀਆਂ ਨੂੰ ਭੇਜਿਆ ਗਿਆ

 

 

Trending news