ਟਿਊਬਵੈਲ ਬਿੱਲਾਂ 'ਤੇ ਸੁਖਬੀਰ ਬਾਦਲ ਨੇ ਸੱਦੀ ਹਾਈ ਲੈਵਲ ਕੋਰ ਕਮੇਟੀ,ਸਰਕਾਰ ਨੂੰ ਘੇਰਨ ਦੀ ਤਿਆਰੀ
Advertisement

ਟਿਊਬਵੈਲ ਬਿੱਲਾਂ 'ਤੇ ਸੁਖਬੀਰ ਬਾਦਲ ਨੇ ਸੱਦੀ ਹਾਈ ਲੈਵਲ ਕੋਰ ਕਮੇਟੀ,ਸਰਕਾਰ ਨੂੰ ਘੇਰਨ ਦੀ ਤਿਆਰੀ

ਟਿਊਬਵੈਲਾ ਉੱਤੇ ਬਿੱਲਾਂ ਦਾ ਫ਼ੈਸਲਾ "ਚਿੱਟੇ ਦਿਨ ਦਾ ਸਿਆਹ ਪਾਗਲਪਣ : ਸੁਖਬੀਰ ਸਿੰਘ ਬਾਦਲ

ਟਿਊਬਵੈਲਾ ਉੱਤੇ ਬਿੱਲਾਂ ਦਾ ਫ਼ੈਸਲਾ "ਚਿੱਟੇ ਦਿਨ ਦਾ ਸਿਆਹ ਪਾਗਲਪਣ : ਸੁਖਬੀਰ ਸਿੰਘ ਬਾਦਲ

 ਚੰਡੀਗੜ੍ਹ : ਨਕਲੀ ਬੀਜਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ਿਲ੍ਹਾਂ ਪੱਧਰ 'ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਅਕਾਲੀ ਦਲ ਹੁਣ ਟਿਊਬਵੈੱਲਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ,  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਵੱਲੋਂ ਸੂਬੇ ਵਿੱਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ  ਲਾਉਣ ਦੇ ਫੈਸਲੇ ਨੂੰ" ਚਿੱਟੇ ਦਿਨ ਦਾ ਸਿਆਹ ਪਾਗਲਪਣ"  ਕਰਾਰ ਦਿੱਤਾ, ਉਨ੍ਹਾਂ ਕਿਹਾ ਕਾਂਗਰਸ ਸਰਕਾਰ ਉਸ ਵਕਤ ਕਿਸਾਨਾਂ 'ਤੇ ਬੋਝ ਪਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ ਜਦੋਂ ਕੁਦਰਤੀ ਆਫ਼ਤਾਂ, ਆਰਥਿਕਤਾ ਦੇ ਉਤਾਰ ਚੜ੍ਹਾਓ ਨੇ  ਕਿਸਾਨੀ ਦੀ ਕਮਰ ਪਹਿਲਾਂ ਤੋਂ ਹੀ ਤੋੜ ਛੱਡੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਚੁੱਕਿਆ ਪਹਿਲਾ ਕਦਮ ਹੈ,  ਜੋ ਕਿ ਕਿਸਾਨਾਂ ਨੂੰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਅਕਾਲੀ-ਭਾਜਪਾ ਸਰਕਾਰ ਵੱਲੋਂ 1997 ਵਿੱਚ ਦਿੱਤੀ ਗਈ ਸੀ  

DBT ਨੂੰ ਲੈਕੇ ਸੁਖਬੀਰ ਬਾਦਲ ਦੇ ਸਵਾਲ 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ  (ਡੀਬੀਟੀ) ਦਾ ਹਵਾਲਾ ਦਿੰਦਿਆਂ  ਕਿਹਾ ਕਿ ਇਸ ਨੀਤੀ ਦਾ ਅਸਲੀ ਅਰਥ ਇਹ ਹੈ ਕਿ ਹੁਣ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿਜਲੀ ਦੇ ਮੀਟਰ ਲਗਾਏ ਜਾਣਗੇ ਅਤੇ ਉਨ੍ਹਾਂ ਨੂੰ ਬਿੱਲ ਭਰਨ ਲਈ ਮਜ਼ਬੂਰ ਕੀਤਾ ਜਾਵੇਗਾ,  ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ  ਇਨ੍ਹਾਂ ਬਿੱਲਾਂ ਦੀ ਰਕਮ ਦੀ ਵਾਪਸੀ ਦਾ ਵਾਅਦਾ ਕਰ ਰਹੀ ਹੈ ਪਰ  ਸਰਕਾਰ ਦਾ ਰਿਕਾਰਡ ਚੰਗਾ ਨਹੀਂ ਹੈ, ਸੁਖਬੀਰ ਬਾਦਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ  ਆਪਣੇ ਕਰਮਚਾਰੀਆਂ ਨੂੰ ਮੈਡੀਕਲ ਅਤੇ ਦੂਜੇ ਭੱਤਿਆਂ ਦੀ ਅਦਾਇਗੀ ਕਰਨ ਵਿੱਚ ਵੀ ਨਾਕਾਮ ਰਹੀ ਹੈ ਅਤੇ ਜਿਸ ਲਈ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਤਕ ਦੇਣੀਆਂ ਮੁਸ਼ਕਿਲ ਹੋ ਰਹੀਆਂ ਹਨ,  ਅਜਿਹੇ ਵਿੱਚ  ਸਰਕਾਰ ਉੱਤੇ ਕਿਸਾਨ ਕਿਵੇਂ ਭਰੋਸਾ ਕਰ ਸੱਕ ਦੇ ਨੇ, ਡੀਬੀਟੀ ਰਾਹੀਂ ਕਿਸਾਨਾਂ ਨੂੰ ਬਿੱਲਾਂ ਦੇ ਪੈਸੇ ਵਾਪਸ ਕਰੇਗੀ ?
 ਇਸ ਮੁੱਦੇ ਉੱਤੇ ਪਾਰਟੀ ਦੇ ਰਣਨੀਤੀ ਦੀ ਰੂਪ ਰੇਖਾ ਤਹਿ ਕਰਨ ਲਈ  ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਫੈਸਲਿਆਂ ਬਾਰੇ ਸਰਵਉੱਚ ਕੋਰ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਤੁਰੰਤ ਸੱਦ ਲਈ ਹੈ,ਇਹ  ਮੀਟਿੰਗ 30 ਮਈ ਨੂੰ ਚੰਡ੍ਹੀਗੜ੍ਹ ਵਿਖੇ ਹੋਏਗੀ

 

 

Trending news