Punjab Weather update: ਖੂਈਆਂ ਸਰਵਰ ਇਲਾਕੇ 'ਚ ਤੂਫਾਨ ਕਾਰਨ ਘਰਾਂ ਦੀ ਉੱਡੀਆਂ ਛੱਤਾਂ, ਹੋਰ ਵੀ ਭਾਰੀ ਨੁਕਸਾਨ
Advertisement
Article Detail0/zeephh/zeephh1625396

Punjab Weather update: ਖੂਈਆਂ ਸਰਵਰ ਇਲਾਕੇ 'ਚ ਤੂਫਾਨ ਕਾਰਨ ਘਰਾਂ ਦੀ ਉੱਡੀਆਂ ਛੱਤਾਂ, ਹੋਰ ਵੀ ਭਾਰੀ ਨੁਕਸਾਨ

Punjab Weather update News: ਪੰਜਾਬ ਵਿੱਚ ਪੈ ਰਹੇ ਬੇਮੌਸਮੇ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਅਬੋਹਰ ਦੇ ਖੂਈਆਂ ਸਰਵਰ ਇਲਾਕੇ ਵਿੱਚ ਜ਼ਬਰਦਸਤ ਤੂਫਾਨ ਆਇਆ ਜਿਸ ਨਾ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।

Punjab Weather update: ਖੂਈਆਂ ਸਰਵਰ ਇਲਾਕੇ 'ਚ ਤੂਫਾਨ ਕਾਰਨ ਘਰਾਂ ਦੀ ਉੱਡੀਆਂ ਛੱਤਾਂ, ਹੋਰ ਵੀ ਭਾਰੀ ਨੁਕਸਾਨ

Punjab Weather update News: ਅਬੋਹਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕੁਦਰਤ ਕਹਿਰ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਇੱਥੋਂ ਦੇ ਖੂਈਆਂ ਸਰਵਰ ਬਲਾਕ ਦੇ ਪਿੰਡ ਬਕਣਵਾਲਾ ਵਿੱਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਤੂਫਾਨ ਨੇ 50 ਦੇ ਕਰੀਬ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਲੋਕ ਮਲਬੇ ਹੇਠ ਦੱਬ ਗਏ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਮਲਬੇ ਹੇਠ ਦੱਬੇ ਵਿਅਕਤੀਆਂ ਦੀ ਪਛਾਣ ਰਤਨ ਸਿੰਘ, ਸੋਹਣ ਸਿੰਘ, ਬਿਮਲਾ ਰਾਣੀ ਅਤੇ ਮਹਿੰਦਰ ਸਿੰਘ ਵਜੋਂ ਹੋਈ ਹੈ। ਇਹ ਸਾਰੇ ਲੋਕ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਉਥੇ ਕਿੰਨੂ ਦੇ ਬਾਗ ਪੁੱਟ ਸੁੱਟੇ। ਕਈ ਥਾਵਾਂ ਤੋਂ ਇਮਾਰਤਾਂ ਦੀਆਂ ਕੰਧਾਂ ਵੀ ਟੁੱਟ ਗਈਆਂ। ਝੱਖੜ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਿੰਡ ਪੁੱਜੇ।
ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਝੱਖੜ ਕਾਰਨ 50 ਘਰਾਂ ਦਾ ਨੁਕਸਾਨ ਹੋਇਆ ਹੈ। ਜ਼ਿਆਦਾਤਰ ਘਰਾਂ ਦੀਆਂ ਛੱਤਾਂ ਉੱਖੜ ਗਈਆਂ ਹਨ। ਦਰੱਖਤ ਡਿੱਗਣ ਕਾਰਨ ਮਕਾਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਕਈ ਲੋਕ ਮਲਬੇ ਹੇਠ ਦੱਬ ਗਏ। ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : Amritpal Singh News: ਡਰਾਈਵਰ ਦਾ ਵੱਡਾ ਖੁਲਾਸਾ- 100 ਰੁਪਏ 'ਚ ਅੰਮ੍ਰਿਤਪਾਲ ਨੇ ਭੱਜਣਾ ਦਾ ਲਾਇਆ 'ਜੁਗਾੜ'! ਫੋਟੋ ਹੋਈ ਵਾਇਰਲ

ਲਾਭ ਸਿੰਘ ਮਿਸਤਰੀ ਦੇ ਪਾਲਤੂ ਜਾਨਵਰ ਵੀ ਮਲਬੇ ਹੇਠ ਦੱਬ ਕੇ ਜ਼ਖਮੀ ਹੋ ਗਏ। ਵੱਡੀ ਗਿਣਤੀ 'ਚ ਦਰੱਖਤ ਡਿੱਗਣ ਕਾਰਨ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਇਸ ਦਾ ਪਤਾ ਲੱਗਦੇ ਹੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਪਿੰਡ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਵਾਨਾਂ ਨੇ ਡਿੱਗੇ ਦਰੱਖਤਾਂ ਨੂੰ ਕੱਟ ਕੇ ਸੜਕ ਨੂੰ ਬਹਾਲ ਕਰਵਾਇਆ। ਇਸੇ ਤਰ੍ਹਾਂ ਕਿੰਨੂ ਦੇ ਬਾਗਾਂ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਦੁਪਹਿਰੇ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਿਆ ਜਿਸ ਕਾਰਨ ਕਿਸਾਨਾਂ ਦੀ ਫ਼ਸਲ ਬੁਰੀ ਤਰ੍ਹਾਂ ਵਿਛ ਗਈ ਹੈ। ਇਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।

ਇਹ ਵੀ ਪੜ੍ਹੋ : ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਦਾ ਮਾਮਲਾ, ਦਿੱਲੀ ਪੁਲਿਸ ਨੇ ਦਰਜ ਕੀਤਾ ਕੇਸ

Trending news