Gurdaspur News: 16 ਸਾਲਾਂ ਕੁੜੀ ਨੇ ਯੂ-ਟਿਊਬ ਰਾਹੀਂ ਸਿੱਖੀਆਂ 7 ਵਿਦੇਸ਼ੀ ਭਾਸ਼ਾਵਾਂ; ਟੈਸਟ 'ਚ ਪੰਜਾਬ ਭਰ 'ਚੋਂ ਪਹਿਲਾਂ ਸਥਾਨ ਕੀਤਾ ਹਾਸਲ
Advertisement
Article Detail0/zeephh/zeephh2009066

Gurdaspur News: 16 ਸਾਲਾਂ ਕੁੜੀ ਨੇ ਯੂ-ਟਿਊਬ ਰਾਹੀਂ ਸਿੱਖੀਆਂ 7 ਵਿਦੇਸ਼ੀ ਭਾਸ਼ਾਵਾਂ; ਟੈਸਟ 'ਚ ਪੰਜਾਬ ਭਰ 'ਚੋਂ ਪਹਿਲਾਂ ਸਥਾਨ ਕੀਤਾ ਹਾਸਲ

Gurdaspur News: ਲਾਕਡਾਊਨ ਦੌਰਾਨ ਗੁਰਦਾਸਪੁਰ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲਾ ਅਜਨੀਤ ਕੌਰ ਨੇ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ ਤੇ ਜਦੋਂ ਉਸ ਨੂੰ ਇੱਕ ਭਾਸ਼ਾ ਸਮਝ ਆਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ।

Gurdaspur News: 16 ਸਾਲਾਂ ਕੁੜੀ ਨੇ ਯੂ-ਟਿਊਬ ਰਾਹੀਂ ਸਿੱਖੀਆਂ 7 ਵਿਦੇਸ਼ੀ ਭਾਸ਼ਾਵਾਂ; ਟੈਸਟ 'ਚ ਪੰਜਾਬ ਭਰ 'ਚੋਂ ਪਹਿਲਾਂ ਸਥਾਨ ਕੀਤਾ ਹਾਸਲ

Gurdaspur News: ਲਾਕਡਾਊਨ ਦੌਰਾਨ ਗੁਰਦਾਸਪੁਰ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲਾ ਅਜਨੀਤ ਕੌਰ ਨੇ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ ਤੇ ਜਦੋਂ ਉਸ ਨੂੰ ਇੱਕ ਭਾਸ਼ਾ ਸਮਝ ਆਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਦੂਜੀਆਂ ਭਾਸ਼ਾਵਾਂ  ਸਿੱਖਣਾ ਅਜਨੀਤ ਦਾ ਸ਼ੌਂਕ ਬਣ ਗਿਆ ਤੇ ਉਹ ਹੁਣ 7 ਵਿਦੇਸ਼ੀ ਭਾਸ਼ਾਵਾਂ ਚੰਗੀ ਤਰ੍ਹਾਂ ਨਾਲ ਸਿੱਖ ਚੁੱਕੀ ਹੈ।

ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ ਕਰਵਾਏ ਗਏ ਵਿਦੇਸ਼ੀ ਭਾਸ਼ਾ ਦੇ ਟੈਸਟ ਵਿੱਚ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਬੇਟੀ ਅਜਨੀਤ ਕੌਰ, ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2020 'ਚ ਲਾਕਡਾਊਨ ਦੌਰਾਨ ਉਨ੍ਹਾਂ ਦੀ ਬੇਟੀ ਨੇ ਯੂ-ਟਿਊਬ 'ਤੇ ਕੋਰੀਅਨ ਭਾਸ਼ਾ ਸਿੱਖਣਾ ਸ਼ੁਰੂ ਕੀਤਾ ਸੀ। ਜੋ ਉਸ ਨੇ ਕੁਝ ਹੀ ਦਿਨਾਂ ਵਿੱਚ ਸਿੱਖ ਲਈ ਤੇ ਜਦੋਂ ਉਸ ਨੂੰ ਇੱਕ ਭਾਸ਼ਾ ਸਮਝ ਆ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਸਾਰੀਆਂ ਭਾਸ਼ਾਵਾਂ ਅਜਨੀਤ ਲਈ ਆਸਾਨ ਹੋ ਗਈਆਂ।

ਕੈਲੇਡੋਨੀਅਨ ਸਕੂਲ ਪਠਾਨਕੋਟ‌ ਵਿੱਚ ਪੜ੍ਹ ਰਹੀ ਇਹ ਲੜਕੀ ਹੁਣ ਕੋਰੀਅਨ ਹੀ ਨਹੀਂ ਥਾਈ, ਜਪਾਨੀ ,ਸਪੈਨਿਸ਼, ਤਿੱਬਤੀ ,ਕੈਨੇਡੀਅਨ ਆਦਿ ਵਿਦੇਸ਼ੀ ਭਾਸ਼ਾਵਾਂ ਵੀ ਆਸਾਨੀ ਨਾਲ ਬੋਲ ਲੈਂਦੀ ਹੈ। ਅਜਨੀਤ ਦਾ ਕਹਿਣਾ ਹੈ ਕਿ ਉਹ ਭਾਰਤੀ, ਕੋਰੀਆਈ ਜਾਂ ਉਨ੍ਹਾਂ ਭਾਸ਼ਾਵਾਂ ਨਾਲ ਸਬੰਧਤ ਕਿਸੇ ਦੂਤਾਵਾਸ ਵਿੱਚ ਕੰਮ ਕਰਨਾ ਚਾਹੁੰਦੀ ਹੈ ਜਿਹੜੀਆਂ ਉਹ ਸਿੱਖ ਚੁੱਕੀ ਹੈ। ਜਿਸ ਲਈ ਪਰਿਵਾਰ ਵੀ ਅਜਨੀਤ ਦਾ ਪੂਰਾ ਸਾਥ ਦੇ ਰਿਹਾ ਹੈ।

ਅਜਨੀਤ ਨੇ ਦੱਸਿਆ ਕਿ ਉਸ ਦਾ ਦਿੱਲੀ ਦੀ ਪੰਡਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦੇਸ਼ੀ ਕੋਰੀਅਨ ਭਾਸ਼ਾ ਦਾ ਟੈਸਟ ਸੀ ਜਿਸ ਵਿੱਚ ਪੰਜ ਰਾਜਾਂ ਦੇ ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਉਹ ਇਸ ਟੈਸਟ ਲਈ ਅਪਲਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਲੜਕੀ ਸੀ ਤੇ ਉਸ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼ ਆਦਿ ਖੇਤਰਾਂ ਦੇ 750 ਬੱਚਿਆਂ ਨੇ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ : Rajpura Accident News: ਧੁੰਦ ਕਾਰਨ ਰਾਜਪੁਰਾ-ਦਿੱਲੀ ਹਾਈਵੇ 'ਤੇ ਵਾਹਨਾਂ ਦੀ ਭਿਆਨਕ ਟੱਕਰ; ਕਈ ਲੋਕ ਜ਼ਖ਼ਮੀ, ਇੱਕ ਦੀ ਮੌਤ

ਉਸ ਨੇ ਦੱਸਿਆ ਕਿ ਉਸ ਨੂੰ ਸੱਤ ਭਾਸ਼ਾਵਾਂ ਦਾ ਗਿਆਨ ਹੋਣ ਦੇ ਬਾਵਜੂਦ ਪੰਜਾਬੀ ਅਤੇ ਹਿੰਦੀ ਉਹ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚ ਬਜ਼ੁਰਗਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ, ਜਦੋਂ ਕਿ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਅਜਿਹਾ ਨਹੀਂ ਹੈ, ਇਸ ਲਈ ਉਹ ਸਿਰਫ਼ ਹਿੰਦੀ ਤੇ ਪੰਜਾਬੀ ਬੋਲਣਾ ਹੀ ਪਸੰਦ ਕਰਦਾ ਹੈ। ਪਿਤਾ ਮਨਦੀਪ ਸਿੰਘ ਤੇ ਮਾਤਾ ਮਨਪ੍ਰੀਤ ਕੌਰ ਨੇ ਅਜਨੀਤ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੀ ਇਹ ਪਹਿਲੀ ਲੜਕੀ ਹੈ ਜਿਸ ਨੇ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹਨ ਤੇ ਪੂਰੀ ਲਗਨ ਨਾਲ ਇਸ ਉਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਇਨ੍ਹਾਂ ਵਿੱਚ ਮੁਹਾਰਤ ਹਾਸਲ ਕਰੇਗੀ। ਉਹ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕਰੇਗੀ, ਜਿਸ ਤੋਂ ਬਾਅਦ ਉਹ ਦੂਤਾਵਾਸ ਵਿੱਚ ਨੌਕਰੀ ਲਈ ਅਰਜ਼ੀ ਦੇਵੇਗੀ।

ਇਹ ਵੀ ਪੜ੍ਹੋ : Parliament Security Breach: ਸੰਸਦ ਭਵਨ 'ਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ; ਇਜਲਾਸ ਦੌਰਾਨ ਦੋ ਅਣਜਾਣ ਸਖ਼ਸ਼ ਸੰਸਦ 'ਚ ਵੜੇ, ਮੁਲਾਜ਼ਮਾਂ ਨੇ ਛੱਡੀ ਗੈਸ

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news