Rajpura Accident News: ਧੁੰਦ ਕਾਰਨ ਰਾਜਪੁਰਾ-ਦਿੱਲੀ ਹਾਈਵੇ 'ਤੇ ਵਾਹਨਾਂ ਦੀ ਭਿਆਨਕ ਟੱਕਰ; ਕਈ ਲੋਕ ਜ਼ਖ਼ਮੀ, ਇੱਕ ਦੀ ਮੌਤ
Advertisement
Article Detail0/zeephh/zeephh2008156

Rajpura Accident News: ਧੁੰਦ ਕਾਰਨ ਰਾਜਪੁਰਾ-ਦਿੱਲੀ ਹਾਈਵੇ 'ਤੇ ਵਾਹਨਾਂ ਦੀ ਭਿਆਨਕ ਟੱਕਰ; ਕਈ ਲੋਕ ਜ਼ਖ਼ਮੀ, ਇੱਕ ਦੀ ਮੌਤ

 Rajpura Accident News: ਦਸੰਬਰ ਮਹੀਨੇ ਦੀ ਸੰਘਣੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਰਾਜਪੁਰਾ-ਦਿੱਲੀ ਨੈਸ਼ਨਲ ਹਾਈਵੇ ਕਈ ਵਾਹਨ ਹਾਦਸਾਗ੍ਰਸਤ ਹੋ ਗਏ।

 Rajpura Accident News: ਧੁੰਦ ਕਾਰਨ ਰਾਜਪੁਰਾ-ਦਿੱਲੀ ਹਾਈਵੇ 'ਤੇ ਵਾਹਨਾਂ ਦੀ ਭਿਆਨਕ ਟੱਕਰ;  ਕਈ ਲੋਕ ਜ਼ਖ਼ਮੀ, ਇੱਕ ਦੀ ਮੌਤ

Rajpura Accident News: ਦਸੰਬਰ ਮਹੀਨੇ ਦੀ ਸੰਘਣੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਰਾਜਪੁਰਾ-ਦਿੱਲੀ ਨੈਸ਼ਨਲ ਹਾਈਵੇ ਉਤੇ ਢਾਬੇ ਦੇ ਸਾਹਮਣੇ ਬਣੇ ਕੂੜੇ ਦੇ ਡੰਪ ਵਿੱਚ ਅੱਗ ਲਗਾਉਣ ਕਰਕੇ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਤੋਂ ਇੱਕ ਬਾਅਦ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਜਿੱਥੇ ਕਿ ਦੋ ਬੱਸਾਂ ਤੇ ਦੋ ਟਰੱਕ ਸਨ ਜਿਨ੍ਹਾਂ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਦੱਸਿਆ ਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਵਾਸੀ ਜੰਮੂ ਨਾਮ ਦੇ ਸਖ਼ਸ਼ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।

ਪੰਜਾਬ ਵਿੱਚ ਤਾਪਮਾਨ ਡਿੱਗਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਮੌਸਮ ਹੋਰ ਠੰਡਾ ਹੋ ਜਾਵੇਗਾ। ਪੰਜਾਬ ਭਰ ਵਿੱਚ 14 ਦਸੰਬਰ ਤੱਕ ਯੈਲੋ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਭਰ ਧੁੱਪ ਦਾ ਅਸਰ ਰਹੇਗਾ, ਜਿਸ ਨਾਲ ਲੋਕਾਂ ਨੂੰ ਲਗਾਤਾਰ ਵਧ ਰਹੀ ਠੰਡ ਤੋਂ ਕੁਝ ਰਾਹਤ ਮਿਲੇਗੀ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਜਿਸ ਵਿੱਚ ਜਲੰਧਰ ਦਾ ਤਾਪਮਾਨ ਸਭ ਤੋਂ ਘੱਟ 4.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਪਿਛਲੇ ਦਿਨ ਨਾਲੋਂ 3.3 ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ ਮਾਪਿਆ ਗਿਆ, ਜੋ ਪਿਛਲੇ ਦਿਨ ਦੇ ਮੁਕਾਬਲੇ 2.1 ਡਿਗਰੀ ਘੱਟ ਗਿਆ ਹੈ।

ਇਹ ਵੀ ਪੜ੍ਹੋ : Chandigarh News:ਸੰਸਦ ਮੈਂਬਰ ਕਿਰਨ ਖੇਰ ਨੇ ਕਾਰੋਬਾਰੀ ਚੇਤੰਨਿਆ ਅਗਰਵਾਲ ਖਿਲਾਫ਼ ਐੱਸਐੱਸਪੀ ਨੂੰ ਕੀਤੀ ਸ਼ਿਕਾਇਤ

ਇਸ ਦੇ ਨਾਲ ਹੀ ਪੰਜਾਬ ਵਿੱਚ 14 ਦਸੰਬਰ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਮਾਝਾ, ਦੋਆਬਾ ਅਤੇ ਮਾਲਵਾ ਦੇ ਤਿੰਨੋਂ ਇਲਾਕਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਅਜਿਹੇ 'ਚ ਲੋਕਾਂ ਨੂੰ ਸੜਕਾਂ 'ਤੇ ਜ਼ਿਆਦਾ ਧਿਆਨ ਨਾਲ ਵਾਹਨ ਚਲਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਬੁੱਧਵਾਰ ਸਵੇਰੇ 8 ਵਜੇ ਤੱਕ ਲੁਧਿਆਣਾ, ਮੋਗਾ, ਫਿਲੌਰ, ਫਗਵਾੜਾ, ਹੁਸ਼ਿਆਰਪੁਰ ਅਤੇ ਰੋਪੜ ਸਮੇਤ ਪੰਜਾਬ ਦੇ ਕਈ ਜ਼ਿਲਿਆਂ 'ਚ ਸੰਘਣੀ ਧੁੰਦ ਛਾਈ ਰਹੀ। ਕਈ ਥਾਵਾਂ 'ਤੇ ਸਵੇਰੇ 5 ਤੋਂ 7 ਵਜੇ ਤੱਕ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹੀ।

ਇਹ ਵੀ ਪੜ੍ਹੋ : Parliament Security Breach: ਸੰਸਦ ਭਵਨ 'ਚ ਸੁਰੱਖਿਆ ਨੂੰ ਲੈ ਕੇ ਵੱਡੀ ਕੁਤਾਹੀ; ਇਜਲਾਸ ਦੌਰਾਨ ਦੋ ਅਣਜਾਣ ਸਖ਼ਸ਼ ਸੰਸਦ 'ਚ ਵੜੇ, ਮੁਲਾਜ਼ਮਾਂ ਨੇ ਛੱਡੀ ਗੈਸ

Trending news