ਪੰਜਾਬ 'ਚ 5 ਮਹੀਨਿਆਂ ਦੌਰਾਨ 17 ਹਜ਼ਾਰ ਨੌਕਰੀਆਂ, ਲਾਗੂ ਹੋਇਆ 7ਵਾਂ ਪੇਅ ਕਮਿਸ਼ਨ
Advertisement
Article Detail0/zeephh/zeephh1346506

ਪੰਜਾਬ 'ਚ 5 ਮਹੀਨਿਆਂ ਦੌਰਾਨ 17 ਹਜ਼ਾਰ ਨੌਕਰੀਆਂ, ਲਾਗੂ ਹੋਇਆ 7ਵਾਂ ਪੇਅ ਕਮਿਸ਼ਨ

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ 5 ਮਹੀਨਿਆਂ ਦੌਰਾਨ 17 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਵਾਂ ਪੇਅ ਕਮਿਸ਼ਨ ਵੀ ਲਾਗੂ ਕੀਤਾ ਗਿਆ ਹੈ।

ਪੰਜਾਬ 'ਚ 5 ਮਹੀਨਿਆਂ ਦੌਰਾਨ 17 ਹਜ਼ਾਰ ਨੌਕਰੀਆਂ, ਲਾਗੂ ਹੋਇਆ 7ਵਾਂ ਪੇਅ ਕਮਿਸ਼ਨ

ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਬੇਰੁਜ਼ਗਾਰੀ ਦੂਰ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਹਰਾ ਪੈੱਨ ਚੱਲੇਗਾ ਤਾਂ ਸਭ ਤੋਂ ਪਹਿਲਾ ਬੇਰੁਜ਼ਗਾਰਾਂ ਲਈ ਹੀ ਚੱਲੇਗਾ। ਇਸ ਦੇ ਚਲਦਿਆ ਹੀ ਪੰਜਾਬ ਵਿੱਚ 5 ਮਹੀਨਿਆਂ ਦੌਰਾਨ 17 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਸਰਕਾਰ ਵੱਲੋਂ 7ਵਾਂ ਪੇਅ ਕਮਿਸ਼ਨ ਵੀ ਲਾਗੂ ਕੀਤਾ ਜਾ ਚੁੱਕਿਆ ਹੈ।

ਇਨ੍ਹਾਂ ਨੌਕਰੀਆਂ ਵਿੱਚ ਸਕੂਲ ਸਿੱਖਿਆ ਵਿਭਾਗ ਵਿੱਚ ਸਭ ਤੋਂ ਵੱਧ ਭਰਤੀ 4662 (DPI-EE) ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਵਿਭਾਗ ਵਿੱਚ 4374 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਮਾਲ ਵਿਭਾਗ ਵਿੱਚ 1091 ਨੌਕਰੀਆਂ ਤੇ ਮੈਡੀਕਲ ਕਾਲਜ ਜਾ ਹੋਰ ਨੋਕਰੀਆਂ ਸਮੇਤ ਤਕਰੀਬਨ 17 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। 

ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਧਿਆਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵੱਲ ਹੈ। ਧਰਨੇ ਲਗਾ ਰਹੇ ਨੌਜਵਾਨਾਂ ਲਈ ਵੀ ਜਲਦ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣਗੇ। 7 ਪੇਅ ਕਮਿਸ਼ਨ ਨਾਲ ਵੀ ਮੁਲਾਜ਼ਮਾਂ ਨੂੰ ਫਾਇਦਾ ਮਿਲੇਗਾ ਤੇ ਜਲਦ ਕੱਚੇ ਅਧਿਆਪਕ ਜਾਂ ਮੁਲਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇਗਾ।

WATCH LIVE TV

 

Trending news