ਪੰਜਾਬ ਵਿਚ 5 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, IB ਨੇ ਕੀਤਾ ਸੀ Alert
Advertisement

ਪੰਜਾਬ ਵਿਚ 5 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, IB ਨੇ ਕੀਤਾ ਸੀ Alert

ਪੰਜਾਬ ਦੇ ਵਿਚ ਉਹਨਾਂ 5 ਨੇਤਾਵਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਜਿਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਜੁਆਇਨ ਕੀਤੀ। ਕੇਂਦਰੀ ਸੁਰੱਖਿਆ ਏਜੰਸੀ ਨੇ ਉਹਨਾਂ ਦੀ ਜਾਨ ਨੂੰ ਖ਼ਤਰਾ ਜਤਾਇਆ ਹੈ।

ਪੰਜਾਬ ਵਿਚ 5 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ, IB ਨੇ ਕੀਤਾ ਸੀ Alert

ਚੰਡੀਗੜ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ 'ਚ ਭਾਜਪਾ ਦੇ 5 ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਦਰਅਸਲ ਖੂਫ਼ੀਆ ਏਜੰਸੀਆਂ ਵੱਲੋਂ ਅਲਰਟ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਏਜੰਸੀਆਂ ਨੇ 5 ਆਗੂਆਂ ਦੀ ਜਾਨ ਨੂੰ ਖ਼ਤਰਾ ਜਤਾਇਆ ਹੈ।

 

ਏਜੰਸੀ ਨੇ 5 ਨੇਤਾਵਾਂ ਦੇ ਨਾਵਾਂ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਅਤੇ ਇਹਨਾਂ ਦੀ ਜਾਨ ਨੂੰ ਖਤਰੇ ਦਾ ਅਲਰਟ ਜਾਰੀ ਕੀਤਾ। ਇਹਨਾਂ ਨੇਤਾਵਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਿਹਨਾਂ 5 ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹਨਾਂ ਵਿਚ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਇਹਨਾਂ ਵਿਚ ਅਮਰੀਕ ਸਿੰਘ ਅਲੀਵਾਲ, ਹਰਜਿੰਦਰ ਸਿੰਘ ਠੇਕੇਦਾਰ, ਹਰਚੰਦ ਕੌਰ, ਪ੍ਰੇਮ ਮਿੱਤਲ ਅਤੇ ਕਮਲਦੀਪ ਸੈਣੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।

 

ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਹਨਾਂ ਆਗੂਆਂ ਨੇ ਜੁਆਇਨ ਕੀਤੀ ਸੀ ਭਾਜਪਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਕੀਤਾ। ਉਹਨਾਂ ਦੇ ਕਈ ਕਰੀਬੀ ਆਗੂਆਂ ਨੇ ਉਹਨਾਂ ਦੇ ਨਾਲ ਭਾਜਪਾ ਜੁਆਇਨ ਕੀਤੀ। ਖੂਫੀਆ ਏਜੰਸੀਆਂ ਵੱਲੋਂ ਇਹਨਾਂ ਆਗੂਆਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ ਸੀ।

 

WATCH LIVE TV 

Trending news