AAP ਵਲੋਂ ਨਵੇਂ ਰਿਕਾਰਡ ਦਾ ਦਾਅਵਾ, 97.17 ਫ਼ੀਸਦ ਲੋਕਾਂ ਦਾ ਬਿਜਲੀ ਬਿੱਲ 'Zero' ਆਇਆ
Advertisement
Article Detail0/zeephh/zeephh1447026

AAP ਵਲੋਂ ਨਵੇਂ ਰਿਕਾਰਡ ਦਾ ਦਾਅਵਾ, 97.17 ਫ਼ੀਸਦ ਲੋਕਾਂ ਦਾ ਬਿਜਲੀ ਬਿੱਲ 'Zero' ਆਇਆ

ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ 97.17 ਘਰੇਲੂ ਖ਼ਪਤਕਾਰਾਂ ਨੇ ਸਬਸਿਡੀ ਦੀਆਂ ਦਰਾਂ ’ਤੇ ਬਿਜਲੀ ਪ੍ਰਾਪਤ ਕੀਤੀ ਹੈ, ਜਿਸ ਕਾਰਨ ਇਸ ਵਾਰ ਉਨ੍ਹਾਂ ਦੇ ਘਰਾਂ ’ਚ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। 

AAP ਵਲੋਂ ਨਵੇਂ ਰਿਕਾਰਡ ਦਾ ਦਾਅਵਾ, 97.17 ਫ਼ੀਸਦ ਲੋਕਾਂ ਦਾ ਬਿਜਲੀ ਬਿੱਲ 'Zero' ਆਇਆ

Zero bills in Punjab: ਪੰਜਾਬ ’ਚ ਇਸ ਵਾਰ ਘਰੇਲੂ ਖ਼ਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ, ਇਹ ਦਾਅਵਾ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਹੈ। 

ਇਸ ਸਬੰਧੀ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ 97.17 ਘਰੇਲੂ ਖ਼ਪਤਕਾਰਾਂ ਨੇ ਸਬਸਿਡੀ ਦੀਆਂ ਦਰਾਂ ’ਤੇ ਬਿਜਲੀ ਪ੍ਰਾਪਤ ਕੀਤੀ ਹੈ, ਜਿਸ ਕਾਰਨ ਇਸ ਵਾਰ ਬਿਜਲੀ ਦੇ ਬਿੱਲ ਜ਼ੀਰੋ ਆਏ ਹਨ। 

ਜ਼ਿਕਰਯੋਗ ਹੈ ਕਿ ਸੂਬੇ ’ਚ ਠੰਡ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ 'ਜ਼ੀਰੋ ਬਿੱਲਾਂ' ਦਾ ਅੰਕੜਾ ਵਧਣ ਲੱਗਿਆ ਹੈ। ਵੱਧ ਰਹੀ ਠੰਡ ਕਾਰਨ ਲੋਕਾਂ ਨੇ ਏਸੀ (Air Conditioiner) ਵਗੈਰਾ ਬੰਦ ਕਰ ਦਿੱਤੇ ਹਨ, ਜਿਸ ਕਾਰਨ ਬਿਜਲੀ ਦੀ ਖ਼ਪਤ ਘਟੀ ਹੈ। ਪੰਜਾਬ ਸਰਕਾਰ ਦੁਆਰਾ 2 ਮਹੀਨਿਆਂ ’ਚ 600 ਯੂਨਿਟਾਂ ਤੋਂ ਘੱਟ ਖ਼ਪਤ ਕਰਨ ਕੋਈ ਬਿੱਲ ਨਹੀਂ ਵਸੂਲਿਆ ਜਾਂਦਾ।

 
ਆਮ ਆਦਮੀ ਪਾਰਟੀ ਵਲੋਂ ਆਪਣੇ ਫੇਸਬੁੱਕ ਪੇਜ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਕਤੂਬਰ ਮਹੀਨੇ ਦੌਰਾਨ 97.17 ਫੀਸਦੀ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਮਿਲੀ ਹੈ ਜਦਕਿ ਸਿਰਫ਼ ਪੌਣੇ ਤਿੰਨ ਫੀਸਦੀ ਖਪਤਕਾਰਾਂ ਨੂੰ ਹੀ ਬਿਜਲੀ ਦਾ ਪੂਰਾ ਮੁੱਲ ਤਾਰਨਾ ਪਿਆ ਹੈ। 

ਬਿਜਲੀ ਵਿਭਾਗ (PSPCL) ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਵਾਰ ਅਕਤੂਬਰ ਵਿਚ 76.07 ਫੀਸਦੀ ਖਪਤਕਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਪ੍ਰਾਪਤ ਹੋਏ ਹਨ। ਜਦਕਿ ਸਰਦੀ ਸ਼ੁਰੂ ਹੋਣ ਨਾਲ ਹੀ 84.58 ਫੀਸਦੀ ਘਰੇਲੂ ਖਪਤਕਾਰਾਂ ਨੂੰ 15 ਨਵਬੰਰ ਤੱਕ ਜ਼ੀਰੋ ਬਿੱਲ ਆਏ ਹਨ। ਇਸ ਤੋਂ ਇਲਾਵਾ 13 ਨਵੰਬਰ ਨੂੰ ਜਾਰੀ ਹੋਏ ਬਿੱਲਾਂ ’ਤੇ ਨਜ਼ਰ ਮਾਰੀਏ ਤਾਂ ਤਕਰੀਬਨ 87.87 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜੇ ਗਏ ਹਨ।

ਇਹ ਵੀ ਪੜ੍ਹੋ: ਰੁਲਦੂ ਸਿੰਘ ਮਾਨਸਾ ਕਿਸਾਨ ਆਗੂਆਂ ’ਤੇ ਹੋਏ ਤੱਤੇ, ਕਿਹਾ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਲਗਾਇਆ ਗਿਆ ਧਰਨਾ!

 

Trending news