ਨਸ਼ਾ ਛਡਾਊ ਕੇਂਦਰ ’ਚ ਕੰਮ ਕਰਨ ਵਾਲਾ ਨੌਜਵਾਨ ਖ਼ੁਦ ਚੜ੍ਹਿਆ ਨਸ਼ੇ ਦੀ ਭੇਂਟ
Advertisement
Article Detail0/zeephh/zeephh1402319

ਨਸ਼ਾ ਛਡਾਊ ਕੇਂਦਰ ’ਚ ਕੰਮ ਕਰਨ ਵਾਲਾ ਨੌਜਵਾਨ ਖ਼ੁਦ ਚੜ੍ਹਿਆ ਨਸ਼ੇ ਦੀ ਭੇਂਟ

ਮਰਨ ਵਾਲਾ ਨੌਜਵਾਨ ਅਮਨ ਕੁਝ ਸਮਾਂ ਪਹਿਲਾਂ ਨਸ਼ਾ ਛਡਾਊ ਕੇਂਦਰ ’ਚ ਭਰਤੀ ਰਿਹਾ ਹੈ, ਹਾਲਾਂਕਿ ਹੁਣ ਉਹ ਤੰਦਰੁਸਤ ਹੋਣ ਤੋਂ ਬਾਅਦ ਬਾਹਰ ਆ ਗਿਆ ਸੀ।

ਨਸ਼ਾ ਛਡਾਊ ਕੇਂਦਰ ’ਚ ਕੰਮ ਕਰਨ ਵਾਲਾ ਨੌਜਵਾਨ ਖ਼ੁਦ ਚੜ੍ਹਿਆ ਨਸ਼ੇ ਦੀ ਭੇਂਟ

ਚੰਡੀਗੜ੍ਹ: ਲੁਧਿਆਣਾ ਦੇ ਖ਼ਾਲੀ ਪਲਾਟ ’ਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫ਼ੈਲ ਗਈ। 

ਘਟਨਾ ਥਾਣਾ ਸ਼ਿਮਲਾਪੁਰੀ ’ਚ ਪੈਂਦੇ ਇਲਾਕਾ ਕਬੀਰ ਨਗਰ ਦੀ ਡਾਬਾ ਕਲੋਨੀ ਦੀ ਦੱਸੀ ਜਾ ਰਹੀ ਹੈ। ਜਿਵੇਂ ਹੀ ਆਲੇ ਦੁਆਲੇ ਦੇ ਰਹਿਣ ਵਾਲਿਆਂ ਨੂੰ ਲਾਸ਼ ਬਾਰੇ ਪਤਾ ਲੱਗਿਆ ਤਾਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

SHO ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਅਮਨ ਕੁਝ ਸਮਾਂ ਪਹਿਲਾਂ ਨਸ਼ਾ ਛਡਾਊ ਕੇਂਦਰ ’ਚ ਭਰਤੀ ਰਿਹਾ ਹੈ, ਹਾਲਾਂਕਿ ਹੁਣ ਉਹ ਤੰਦਰੁਸਤ ਹੋਣ ਤੋਂ ਬਾਅਦ ਬਾਹਰ ਆ ਗਿਆ ਸੀ। ਮ੍ਰਿਤਕ ਅਮਨ ਖੰਨਾ ਦੇ ਨਸ਼ਾ ਛਡਾਊ ਕੇਂਦਰ ’ਚ ਕੰਮ ਕਰਦਾ ਸੀ। 

ਪੁਲਿਸ ਦੇ ਮੁਤਾਬਕ ਅਮਨ ਦੀ ਮੌਤ ਨਸ਼ੇ ਕਾਰਨ ਹੋਈ ਹੋ ਸਕਦੀ ਹੈ, ਕਿਉਂਕਿ ਅਮਨ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਖੁਲਾਸਾ ਹੋ ਸਕੇਗਾ। 

 

Trending news