Abohar News: ਸੰਘਣੀ ਧੁੰਦ ਦੇ ਕਾਰਨ ਦੋ ਬੱਸਾਂ ਦੀ ਟੱਕਰ; ਪ੍ਰਾਈਵੇਟ ਬੱਸ ਦਾ ਆਪਰੇਟਰ ਜ਼ਖ਼ਮੀ, ਸਵਾਰੀਆਂ ਵਾਲ-ਵਾਲ ਬਚੀਆਂ
Advertisement
Article Detail0/zeephh/zeephh2514382

Abohar News: ਸੰਘਣੀ ਧੁੰਦ ਦੇ ਕਾਰਨ ਦੋ ਬੱਸਾਂ ਦੀ ਟੱਕਰ; ਪ੍ਰਾਈਵੇਟ ਬੱਸ ਦਾ ਆਪਰੇਟਰ ਜ਼ਖ਼ਮੀ, ਸਵਾਰੀਆਂ ਵਾਲ-ਵਾਲ ਬਚੀਆਂ

Abohar News: ਹਾਦਸੇ ਵਿੱਚ ਔਰਬਿਟ ਕੰਪਨੀ ਦਾ ਕੰਡਕਟਰ ਬਘੇਲ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਟੋਲ ਪਲਾਜ਼ਾ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਹਾਦਸਾਗ੍ਰਸਤ ਬੱਸਾਂ ਨੂੰ ਸਾਈਡ 'ਤੇ ਲੈ ਗਏ।

Abohar News: ਸੰਘਣੀ ਧੁੰਦ ਦੇ ਕਾਰਨ ਦੋ ਬੱਸਾਂ ਦੀ ਟੱਕਰ; ਪ੍ਰਾਈਵੇਟ ਬੱਸ ਦਾ ਆਪਰੇਟਰ ਜ਼ਖ਼ਮੀ, ਸਵਾਰੀਆਂ ਵਾਲ-ਵਾਲ ਬਚੀਆਂ

Abohar News: ਅਬੋਹਰ ਮਲੋਟ ਰੋਡ 'ਤੇ ਗੋਬਿੰਦਗੜ੍ਹ ਨੇੜੇ ਸੰਘਣੀ ਧੁੰਦ ਕਾਰਨ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਦੋਵੇਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਸਵਾਰੀਆਂ ਵਾਲ-ਵਾਲ ਬਚ ਗਈਆਂ। ਜ਼ਖਮੀ ਕੰਡਕਟਰ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਨਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਬੱਸ ਲੈ ਕੇ ਜਲੰਧਰ ਤੋਂ ਸ੍ਰੀ ਗੰਗਾਨਗਰ ਆ ਰਿਹਾ ਸੀ ਜਦੋਂ ਕਰੀਬ 3.30 ਵਜੇ ਉਨ੍ਹਾਂ ਦੀ ਬੱਸ ਗੋਬਿੰਦਗੜ੍ਹ ਪੁਲ ਤੋਂ ਅੱਗੇ ਲੰਘ ਗਈ ਤਾਂ ਧੁੰਦ ਕਾਰਨ ਕਰੀਬ ਦੋ ਕਿਲੋਮੀਟਰ ਅੱਗੇ ਆ ਕੇ ਪਲਟ ਗਈ ਬੱਸ ਕਿਨਾਰੇ ਖੜ੍ਹੀ ਸੀ ਤਾਂ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਔਰਬਿਟ ਕੰਪਨੀ ਦੀ ਬੱਸ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਔਰਬਿਟ ਕੰਪਨੀ ਦੀ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜਦਕਿ ਸਰਕਾਰੀ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਹਾਦਸੇ ਵਿੱਚ ਔਰਬਿਟ ਕੰਪਨੀ ਦਾ ਕੰਡਕਟਰ ਬਘੇਲ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਟੋਲ ਪਲਾਜ਼ਾ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਹਾਦਸਾਗ੍ਰਸਤ ਬੱਸਾਂ ਨੂੰ ਸਾਈਡ 'ਤੇ ਲੈ ਗਏ।

ਇੱਥੇ ਔਰਬਿਟ ਕੰਪਨੀ ਦੇ ਡਰਾਈਵਰ ਕੁਲਦੀਪ ਨੇ ਦੱਸਿਆ ਕਿ ਉਹ ਬੱਸ ਵਿੱਚ 20 ਦੇ ਕਰੀਬ ਸਵਾਰੀਆਂ ਲੈ ਕੇ ਅਬੋਹਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਕਿ ਰਸਤੇ ਵਿੱਚ ਉਕਤ ਪਨਬੱਸ ਦਾ ਡਰਾਈਵਰ ਮਲੋਟ ਚੌਕ ਤੋਂ ਯੂ-ਟਰਨ ਲੈ ਰਿਹਾ ਸੀ, ਜਿਸ ਕਾਰਨ ਉਸ ਦੀ ਬੱਸ ਪਨਬੱਸ ਨਾਲ ਟਕਰਾ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਕਿ ਬੱਸ ਵਿਚ ਸਵਾਰ ਸਾਰੇ ਯਾਤਰੀ ਵਾਲ-ਵਾਲ ਬਚ ਗਏ।

Trending news