Sheetal Angural News: ਸੀਐਮ ਦੀ ਚੁਣੌਤੀ ਮਗਰੋਂ ਪੈਨ ਡਰਾਈਵ ਲੈ ਕੇ ਪੁੱਜੇ ਸ਼ੀਤਲ ਅੰਗੂਰਾਲ; 'ਆਪ' ਵਿਧਾਇਕ 'ਤੇ ਲਗਾਏ ਦੋਸ਼
Advertisement
Article Detail0/zeephh/zeephh2321485

Sheetal Angural News: ਸੀਐਮ ਦੀ ਚੁਣੌਤੀ ਮਗਰੋਂ ਪੈਨ ਡਰਾਈਵ ਲੈ ਕੇ ਪੁੱਜੇ ਸ਼ੀਤਲ ਅੰਗੂਰਾਲ; 'ਆਪ' ਵਿਧਾਇਕ 'ਤੇ ਲਗਾਏ ਦੋਸ਼

Sheetal Angural News: ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਲੈ ਕੇ ਜਗਜੀਵਨ ਰਾਮ ਚੌਂਕ 'ਚ ਪਹੁੰਚੇ।

Sheetal Angural News: ਸੀਐਮ ਦੀ ਚੁਣੌਤੀ ਮਗਰੋਂ ਪੈਨ ਡਰਾਈਵ ਲੈ ਕੇ ਪੁੱਜੇ ਸ਼ੀਤਲ ਅੰਗੂਰਾਲ; 'ਆਪ' ਵਿਧਾਇਕ 'ਤੇ ਲਗਾਏ ਦੋਸ਼

Sheetal Angural News: ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ 'ਚ ਪਹੁੰਚੇ ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਸ਼ਹਿਰ ਦੇ ਹੋਰ ਵਿਧਾਇਕਾਂ 'ਤੇ ਦੋਸ਼ ਲਗਾਏ। ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਕੁਰਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟੇਜ 'ਤੇ ਬਿਠਾਇਆ। ਦੁਪਹਿਰ ਕਰੀਬ 2:45 ਵਜੇ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੈਨ ਡਰਾਈਵ ਵਿੱਚ ਰਿਕਾਰਡ ਹੋਏ ਆਡੀਓ ਬਾਰੇ ਜਾਣਕਾਰੀ ਦਿੱਤੀ।

ਸ਼ੀਤਲ ਅੰਗੂਰਾਲ ਨੇ ਕੰਟਰੋਲ ਰੂਮ ਵਿੱਚ ਕੀਤਾ ਫੋਨ

ਕਾਬਿਲੇਗੌਰ ਹੈ ਕਿ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦੇ ਪਰਿਵਾਰ 'ਤੇ ਜਲੰਧਰ ਦੇ ਵਿਧਾਇਕ ਰਾਹੀਂ ਪੈਸੇ ਵਸੂਲਣ ਦਾ ਦੋਸ਼ ਲਗਾਏ ਸਨ। ਅੰਗੂਰਾਲ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਦੇਰ ਤੱਕ ਸੀਐਮ ਦਾ ਇੰਤਜ਼ਾਰ ਕੀਤਾ ਪਰ ਸੀਐਮ ਨਹੀਂ ਆਏ। ਉਨ੍ਹਾਂ ਮੌਕੇ ਉਤੇ ਇੱਕ ਫੋਨ ਨੰਬਰ ਲਗਾਇਆ ਜੋ ਕਿ ਸੀਐਮ ਦਾ ਕੰਟਰੋਲ ਰੂਮ 0722741458 ਦਾ ਨੰਬਰ ਹੈ, ਮੈਂ ਸੀਐਮ ਸਾਹਬ ਨੂੰ ਪੁੱਛਾਂਗਾ ਕਿ ਉਹ ਕਿਉਂ ਨਹੀਂ ਪਹੁੰਚੇ।

ਸ਼ੀਤਲ ਅੰਗੁਰਾਲ ਨੇ ਕਿਹਾ-ਮੁੱਖ ਮੰਤਰੀ ਸੀਐਮ ਮਾਨ, ਤੁਸੀਂ ਸਿਰਫ਼ ਇੱਕ ਵੋਟ ਦੀ ਖ਼ਾਤਰ ਮੇਰੇ ਅਤੇ ਮੇਰੇ ਸਮਰਥਕਾਂ 'ਤੇ ਝੂਠੇ ਇਲਜ਼ਾਮ ਲਗਾ ਰਹੇ ਹੋ। ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਆਪਣੇ ਬਾਰੇ ਇਹ ਨਹੀਂ ਬੋਲ ਰਹੇ ਕਿ ਜਲੰਧਰ ਵਿੱਚ ਤੁਹਾਡੇ ਵੱਲੋਂ ਨਿਯੁਕਤ ਕੀਤੇ ਲੋਕ ਲੁੱਟ ਰਹੇ ਹਨ। ਇਹ ਮੇਰਾ ਨਿੱਜੀ ਮਾਮਲਾ ਨਹੀਂ ਹੈ।

ਜਲੰਧਰ ਦੇ ਵਿਧਾਇਕ ਉਤੇ ਲਗਾਏ ਦੋਸ਼

ਜਲੰਧਰ ਤੋਂ ਤੁਹਾਡਾ ਵਿਧਾਇਕ ਜੋ ਮੇਰੇ ਨਾਲ ਗੱਲ ਕਰ ਰਿਹਾ ਹੈ, ਜੋ ਸਬੂਤ ਅਤੇ ਰਿਕਾਰਡਿੰਗ ਮੇਰੇ ਕੋਲ ਹੈ, ਉਹ ਬਹੁਤ ਅਹਿਮ ਸਬੂਤ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਦੀ ਭੈਣ ਸਿਰਫ਼ ਇੱਕ ਵਿਧਾਇਕ ਦੇ ਘਰ ਕਿਉਂ ਆਉਂਦੀ ਹੈ। ਉਹ ਦੂਜੇ ਮਜ਼ਦੂਰਾਂ ਦੇ ਘਰ ਕਿਉਂ ਨਹੀਂ ਜਾਂਦੀ, ਕਿਉਂਕਿ ਉਹ ਗਰੀਬ ਹਨ। ਸ਼ੀਤਲ ਅੰਗੂਰਾਲ ਨੇ ਕਿਹਾ ਕਿ ਕੱਲ੍ਹ ਤੁਸੀਂ ਸਹਿਮਤ ਨਹੀਂ ਹੋਏ, ਤੁਸੀਂ ਇਹ ਨਹੀਂ ਕਿਹਾ ਸੀ ਕਿ ਜੇਕਰ ਸ਼ੀਤਲ ਅੰਗੂਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸ 'ਤੇ ਕਾਰਵਾਈ ਕਰਾਂਗੇ। ਕੱਲ੍ਹ ਤੁਹਾਡੇ ਚਿਹਰੇ 'ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਲੈਣਾ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਦੋਸ਼ ਲਗਾਉਂਦੇ ਕਿਹਾ ਕਿ ਉਨ੍ਹਾਂ ਨੇ ਮੇਰੇ ਤੇ ਮੇਰੇ ਪਰਿਵਾਰ, ਮੇਰੇ ਸਾਥੀਆਂ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਮੇਰੇ ਪਰਿਵਾਰ ਨੂੰ ਨਿੱਜੀ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ੀਤਲ ਨੇ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੇ ਬਾਰੇ ਕਿਹਾ ਕਿ ਮੇਰੇ ਕੋਲ ਇੰਨਾ ਦੇ ਕਾਫੀ ਸਬੂਤ ਹਨ ਜੋ ਕਿ ਇਸ ਪੈਨ ਡਰਾਈਵ ਵਿੱਚ ਹਨ। ਉਨ੍ਹਾਂ ਕਿਹਾ ਕਿ ਕਿਉਂ "ਆਪ" ਪਾਰਟੀ ਦੇ ਕੁਝ ਵਿਧਾਇਕ ਸਿਰਫ਼ ਰਮਨ ਅਰੋੜਾ ਦੇ ਘਰ ਹੀ ਕਿਉਂ ਜਾਂਦੇ ਹਨ। ਅੰਗੂਰਾਲ ਨੇ ਕਿਹਾ ਕਿ ਮੈਂ ਇਹ ਸਾਰੇ ਸਬੂਤ ਤੁਹਾਡੀ ਖਾਲੀ ਕੁਰਸੀ ਉਤੇ ਰੱਖ ਦਿੱਤੇ ਹਨ।

ਮੈਂ ਚੁਣੌਤੀ ਸਵੀਕਾਰ ਕਰ ਲਈ। ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਮੈਂ ਕੁਰਸੀ 'ਤੇ ਸਬੂਤ ਰੱਖਾਂਗਾ ਅਤੇ 2 ਵਜੇ ਦਾ ਇੰਤਜ਼ਾਰ ਕਰਾਂਗਾ। ਤੁਸੀਂ ਨਹੀਂ ਆਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਦੀ ਹਮਾਇਤ ਹਾਸਲ ਹੈ। ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਆਪਣੇ ਪਰਿਵਾਰ ਨੂੰ ਦੇ ਰਹੇ ਹਨ।

ਸਬੂਤਾਂ ਉਤੇ ਮੁੱਖ ਮੰਤਰੀ ਨੂੰ ਕਾਰਵਾਈ ਕਰਨ ਦੀ ਕੀਤੀ ਮੰਗ

ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਆਡੀਓ 'ਤੇ ਕੀ ਕਾਰਵਾਈ ਕਰੋਗੇ। ਜਲੰਧਰ ਦੇ ਲੋਕ ਪੁੱਛ ਰਹੇ ਹਨ ਕਿ ਤੁਸੀਂ ਚੋਰਾਂ ਦੇ ਨਾਲ ਹੋ। ਮੈਂ ਇਹ ਤੋਹਫ਼ਾ (ਪੈਨ ਡਰਾਈਵ) ਮੁੱਖ ਮੰਤਰੀ ਤੱਕ ਪਹੁੰਚਾਵਾਂਗਾ। ਮੈਂ ਆਉਣ ਲਈ ਤਿਆਰ ਹਾਂ ਅਤੇ ਇਹ ਜਾਣਨ ਲਈ ਕਿ ਇਹ ਆਡੀਓ ਕਿੱਥੇ ਦੇਣੀ ਹੈ।
ਅੰਗੁਰਾਲ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਮੰਗ ਕੀਤੀ ਕਿ ਇਸ ਆਡੀਓ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਵੀ ਕਈ ਆਡੀਓਜ਼ ਆਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਪੈਨ ਡਰਾਈਵ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ। ਜੇਕਰ ਇਨ੍ਹਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਨੂੰ ਲੁੱਟਿਆ ਜਾਵੇਗਾ।

ਸ਼ੀਤਲ ਅੰਗੂਰਾਲ ਨੇ ਧਮਕੀਆਂ ਮਿਲਣ ਦਾ ਕੀਤਾ ਜ਼ਿਕਰ

ਅੰਗੂਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਉਣ ਅਤੇ ਮਾਰਨ ਲਈ ਕਈ ਗੇਮਾਂ ਰਚੀਆਂ ਜਾ ਰਹੀਆਂ ਹਨ। ਉਸ ਨੇ ਡੀਜੀਪੀ ਸਾਹਿਬ ਨੂੰ ਮੇਲ ਕੀਤਾ ਹੈ ਕਿ ਉਸ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਪਰਿਵਾਰ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੋ ਦਿਨ ਪਹਿਲਾਂ 2.20 ਵਜੇ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਰਿਕਾਰਡਿੰਗ ਜਾਰੀ ਕੀਤੀ ਗਈ ਤਾਂ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ।

 

Trending news