ਵਿਜੀਲੈਂਸ ਤੋਂ ਬਾਅਦ ਹੁਣ ED ਵੀ ਕਰ ਸਕਦੀ ਸਾਬਕਾ ਮੰਤਰੀ ਆਸ਼ੂ ਖਿਲਾਫ ਕਾਰਵਾਈ
Advertisement
Article Detail0/zeephh/zeephh1326484

ਵਿਜੀਲੈਂਸ ਤੋਂ ਬਾਅਦ ਹੁਣ ED ਵੀ ਕਰ ਸਕਦੀ ਸਾਬਕਾ ਮੰਤਰੀ ਆਸ਼ੂ ਖਿਲਾਫ ਕਾਰਵਾਈ

ਬਹੁ ਕਰੋੜੀ ਟੈਂਡਰ ਘੁਟਾਲੇ ‘ਚ ਘਿਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਹੁਣ ਈਡੀ ਵੱਲੋਂ ਨਵੀਂ ਐਫ.ਆਈ.ਆਰ ਦਰਜ ਕਰਕੇ ਜਲਦ ਕਾਰਵਾਈ ਕੀਤੀ ਜਾ ਸਕਦੀ ਹੈ। ਵਿਜੀਲੈਂਸ ਵਿਭਾਗ ਵੱਲੋਂ ਟੈਂਡਰ ਘੁਟਾਲੇ ਨਾਲ ਸਬੰਧਿਤ ਫਾਇਲਾਂ ਈਡੀ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਵਿਜੀਲੈਂਸ ਤੋਂ ਬਾਅਦ ਹੁਣ ED ਵੀ ਕਰ ਸਕਦੀ ਸਾਬਕਾ ਮੰਤਰੀ ਆਸ਼ੂ ਖਿਲਾਫ ਕਾਰਵਾਈ

ਚੰਡੀਗੜ੍ਹ-  ਬਹੁ ਕਰੋੜੀ ਟੈਂਡਰ ਘੁਟਾਲੇ ‘ਚ ਫਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਸਾਬਕਾ ਮੰਤਰੀ ਆਸ਼ੂ ਵਿਜੀਲੈਂਸ ਵਿਭਾਗ ਕੋਲ ਪਹਿਲਾ ਹੀ ਰਿਮਾਂਡ ‘ਤੇ ਚੱਲ ਰਹੇ ਹਨ, ਦੂਜੇ ਪਾਸੇ ਹੁਣ ਟੈਡਰ ਘੁਟਾਲੇ ਦੀਆਂ ਫਾਈਲਾਂ ਵਿਜੀਲੈਂਸ ਵੱਲੋਂ ਈਡੀ ਨੂੰ ਸੌਂਪ ਦਿੱਤੀਆਂ ਗਈਆਂ ਹਨ। ਈਡੀ ਵੱਲੋਂ ਸਾਬਕਾ ਮੰਤਰੀ ਆਸ਼ੂ ਖਿਲਾਫ ਮਨੀ ਲਾਨਡਰਿੰਗ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਈਡੀ ਵੱਲੋਂ ਜਲਦ ਹੀ ਨਵੀਂ FIR ਕਰਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਲੁਧਿਆਣਾ ਤੋਂ ਨਿਵੇਸ਼ਕਰ ਹੇਮੰਤ ਸੂਦ  ਤੋਂ ਵੀ ਪੈਸਿਆਂ ਨੂੰ ਲੈ ਕੇ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।

ਦੱਸ ਦੇਈਏ ਕਿ ਪਿਛਲੇ ਸੋਮਵਾਰ ਨੂੰ ਵਿਜੀਲੈਂਸ ਬਿਓਰੋ ਦੀ ਟੀਮ ਨੇ ਅਨਾਜ ਦੀ ਢੋਆ-ਢੁਆਈ ’ਤੇ ਟੈਂਡਰ ਘੁਟਾਲੇ ਦੇ ਸਬੰਧ ’ਚ ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਰਅਸਲ ਪੂਰਾ ਮਾਮਲਾ ਪਿਛਲੇ ਸਾਲ ਦੀ ਖਰੀਦ ਨੂੰ ਲੈ ਕੇ ਹੈ। ਸ਼ਿਕਾਇਤਕਰਤਾ ਠੇਕੇਦਾਰ ਗੁਰਪ੍ਰੀਤ ਸਿੰਘ ਹੈ ਵੱਲੋ ਖਰੀਦ ਤੇ ਟੈਂਡਰ ਨੂੰ ਲੈ ਕੇ ਬਹੁ ਕਰੋੜੀ ਘੁਟਾਲੇ ਦਾ ਖ਼ਦਸ਼ਾ ਜਤਾਉਂਦਿਆ ਵਿਜੀਲੈਂਸ ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ।

WATCH LIVE TV

Trending news