Air Show Chandigarh2022- ਪਹਿਲੀ ਵਾਲ ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਭਾਰਤੀ ਹਵਾਈ ਸੈਨਾ (Indian Air Force) ਏਅਰ ਸ਼ੋਅ ਕਰਨ ਜਾ ਰਹੀ ਹੈ। ਅੱਜ ਦੁਪਹਿਰ ਚੰਡੀਗੜ੍ਹ ਵਿੱਚ ਸੁਖਨਾ ਝੀਲ 'ਤੇ ਅਤਿ-ਆਧੁਨਿਕ ਲੜਾਕੂ ਜਹਾਜ਼ ਰਾਫੇਲ ਅਤੇ ਤੇਜਸ ਦੀ ਤੇਜ਼ ਰਫ਼ਤਾਰ ਨਾਲ ਹੋਰ ਜਹਾਜ਼ਾਂ ਦੇ ਕਰਤਬ ਦਿਖਾਈ ਦੇਣਗੇ। ਵਿਸ਼ੇਸ਼ ਤੌਰ 'ਤੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।
Trending Photos
ਚੰਡੀਗੜ੍ਹ- ਪਹਿਲੀ ਵਾਲ ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਭਾਰਤੀ ਹਵਾਈ ਸੈਨਾ (Indian Air Force) ਏਅਰ ਸ਼ੋਅ ਕਰਨ ਜਾ ਰਹੀ ਹੈ। ਅੱਜ ਦੁਪਹਿਰ ਚੰਡੀਗੜ੍ਹ ਵਿੱਚ ਸੁਖਨਾ ਝੀਲ 'ਤੇ ਅਤਿ-ਆਧੁਨਿਕ ਲੜਾਕੂ ਜਹਾਜ਼ ਰਾਫੇਲ ਅਤੇ ਤੇਜਸ ਦੀ ਤੇਜ਼ ਰਫ਼ਤਾਰ ਨਾਲ ਹੋਰ ਜਹਾਜ਼ਾਂ ਦੇ ਕਰਤਬ ਦਿਖਾਈ ਦੇਣਗੇ। ਵਿਸ਼ੇਸ਼ ਤੌਰ 'ਤੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।
ਦੱਸਦੇਈਏ ਕਿ ਸ਼ੋਅ ਵਿੱਚ ਜਹਾਜ਼ਾਂ ਦੇ ਅਦਭੁਤ ਕਲਾਬਾਜ਼ੀ ਦੇਖਣ ਨੂੰ ਮਿਲੇਗੀ। ਉਹ ਲੋਕ ਸ਼ੋਅ ਦੇਖ ਸਕਣਗੇ ਜਿੰਨਾਂ ਵੱਲੋਂ ਚੰਡੀਗੜ੍ਹ ਟੂਰਿਜ਼ਮ ਐਪ ਰਾਹੀ ਸੀਟ ਬੁੱਕ ਕੀਤੀ ਗਈ ਹੈ। ਇਹ ਸੀਟ ਬਿਲਕੁਲ ਫਰੀ ਹੈ ਇਸ ਦੇ ਲਈ ਕੋਈ ਫੀਸ ਨਹੀਂ ਰੱਖੀ ਗਈ। ਪ੍ਰਮੁੱਖ ਅਧਿਆਕਾਰੀਆਂ ਦੇ ਨਾਲ ਉਮੀਦ ਹੈ ਅੱਜ 30 ਹਜ਼ਾਰ ਤੋਂ ਵੱਧ ਲੋਕ ਇਸ ਸ਼ੋਅ ਦਾ ਆਨੰਦ ਮਾਨਣਗੇ।
ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਏਅਰ ਸ਼ੋਅ ਦੇਖਣ ਨੂੰ ਮਿਲੇਗਾ। ਹਵਾਈ ਸੈਨਾ ਦੇ ਮੁਖੀ ਲੜਾਕੂ ਸੈਨਾ ਦੀ ਵਰਦੀ ਨੂੰ ਨਵੇਂ ਪੈਟਰਨ ਵਿੱਚ ਲਾਂਚ ਵੀ ਕਰਨਗੇ। ਇਸ ਸ਼ੋਅ ਵਿੱਚ 80 ਤੋਂ ਵੱਧ ਜਹਾਜ਼ ਹਿੱਸਾ ਲੈਣਗੇ। ਮਿਗ-29 ਅਤੇ ਮਿਰਾਜ-2000, ਰਾਫੇਲ, ਚਿਨੂਕ, ਤੇਜਸ,ਲੜਾਕੂ ਜਹਾਜ਼ ਆਪਣੇ ਕਰਤੱਬ ਦਿਖਾਉਣਗੇ।
ਰਾਸ਼ਟਰਪਤੀ ਦੇ ਮੁੱਖ ਮਹਿਮਾਨ ਹੋਣ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਲੇਕ ਦੇ ਆਸ ਪਾਸ ਤਕਰੀਬਨ 4 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀਆਰਪੀਐਫ ਯੂਨਿਟਾਂ ਵੀ ਤੈਨਾਤ ਰਹਿਣਗੀਆਂ। ਟਰੈਫਿਕ ਤੋਂ ਛੁਟਕਾਰਾਂ ਪਾਉਣ ਲਈ ਪਾਰਕਿੰਗ ਸੁਖਨਾ ਝੀਲ ਤੋਂ ਦੂਰ ਰਹੇਗੀ। ਲੋਕਾਂ ਨੂੰ ਲਿਆਉਣ ਲਈ ਸੀਟੀਯੂ (CTU buses) ਬੱਸਾਂ ਦੀ ਵਰਤੋ ਕੀਤੀ ਜਾਵੇਗੀ। ਇਲੈਕਟ੍ਰਿਕ ਬੱਸਾਂ ਸੁਖਨਾ ਝੀਲ ‘ਤੇ ਏਅਰ ਸ਼ੋਅ ਲਈ ਰੱਖੀਆ ਗਈਆਂ ਹਨ।
WATCH LIVE TV