Amritpal Singh Arrested: ਬਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਉਸ ਦੇ ਪੁੱਤਰ ਨੇ ਬਹਾਦਰੀ ਦਿਖਾਉਂਦੇ ਹੋਏ ਆਤਮ ਸਮਰਪਣ ਕੀਤਾ ਹੈ। ਫੋਟੋ ਵਿੱਚ ਉਹ ਪੂਰੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਿਹਾ ਹੈ। ਉਹ ਸਿੱਖੀ ਬਾਣੇ ਵਿਚ ਹੈ, ਜਿਸ ਨੂੰ ਦੇਖ ਕੇ ਉਸ ਨੂੰ ਖੁਸ਼ੀ ਹੋਈ।
Trending Photos
Amritpal Singh Arrested: 'ਵਾਰਿਸ ਪੰਜਾਬ ਦੇ ਮੁਖੀ' ਅੰਮ੍ਰਿਤਪਾਲ ਸਿੰਘ (Amritpal Singh) ਨੂੰ ਫੜਨ ਲਈ 36 ਦਿਨਾਂ ਤੋਂ ਚੱਲ ਰਹੀ ਤਲਾਸ਼ ਖਤਮ ਹੋ ਗਈ ਹੈ। ਐਤਵਾਰ (23 ਅਪ੍ਰੈਲ) ਨੂੰ ਪੰਜਾਬ ਪੁਲਿਸ ਨੇ ਉਸ ਨੂੰ ਮੋਗਾ ਦੇ ਰੋਡੇਵਾਲ ਗੁਰਦੁਆਰੇ ਦੇ ਬਾਹਰੋਂ ਸਵੇਰੇ 7.45 ਵਜੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਸੂਚਨਾ ਦੇ ਨਾਲ ਹੀ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਉਸ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੇ ਲਈ ਅੰਮ੍ਰਿਤਪਾਲ ਦੀ ਤਰਫੋਂ ਕੁਝ ਵੀਡੀਓਜ਼ ਬਣਾਈਆਂ ਗਈਆਂ ਅਤੇ ਫੋਟੋਆਂ ਵੀ ਲਈਆਂ ਗਈਆਂ ਤਾਂ ਜੋ ਇਹ ਸੁਨੇਹਾ ਜਾ ਸਕੇ ਕਿ ਉਹ ਗੁਰਦੁਆਰੇ ਆਇਆ ਸੀ। ਉੱਥੇ ਪ੍ਰਾਰਥਨਾ ਕੀਤੀ, ਉਪਦੇਸ਼ ਦਿੱਤਾ ਅਤੇ ਫਿਰ ਆਤਮ ਸਮਰਪਣ ਕੀਤਾ।
ਇਸ ਵਿਚਾਲੇ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਦੇ ਕਰੀਬ ਪਤਾ ਲੱਗਾ ਕਿ ਅੰਮ੍ਰਿਤਪਾਲ ਨੇ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਬਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਉਸ ਦੇ ਪੁੱਤਰ ਨੇ ਬਹਾਦਰੀ ਦਿਖਾਉਂਦੇ ਹੋਏ ਆਤਮ ਸਮਰਪਣ ਕੀਤਾ ਹੈ। ਫੋਟੋ ਵਿੱਚ ਉਹ ਪੂਰੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਿਹਾ ਹੈ। ਉਹ ਸਿੱਖੀ ਬਾਣੇ ਵਿਚ ਹੈ, ਜਿਸ ਨੂੰ ਦੇਖ ਕੇ ਉਸ ਨੂੰ ਖੁਸ਼ੀ ਹੋਈ।
ਇਹ ਵੀ ਪੜ੍ਹੋ: Amritpal Singh Arrested: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ 'ਚ ਹਾਈ ਅਲਰਟ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ
ਬਲਵਿੰਦਰ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਨਾ ਪਹਿਲਾਂ ਗਲਤ ਸੀ ਅਤੇ ਨਾ ਹੀ ਅੱਜ ਗਲਤ ਹੈ। ਉਸ ਨੂੰ ਲੈ ਕੇ ਕਾਫੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਪਰ ਬੇਟੇ ਨੂੰ ਟੀਵੀ 'ਤੇ ਦੇਖ ਕੇ ਖੁਸ਼ੀ ਹੋਈ। ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਅੰਮ੍ਰਿਤਪਾਲ ਨੇ ਆਤਮ ਸਮਰਪਣ ਕਰ ਦਿੱਤਾ ਹੈ। ਹੁਣ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਤੰਗ ਨਾ ਕਰੇ। ਨੌਜਵਾਨਾਂ ਨੂੰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਪੁਲਿਸ ਨੂੰ ਉਨ੍ਹਾਂ ਨੌਜਵਾਨਾਂ ਨੂੰ ਵੀ ਰਿਹਾਅ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Amritpal Singh Arrested: IG ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ- 'ਸਰੰਡਰ ਨਹੀਂ, ਅਸੀਂ ਗ੍ਰਿਫ਼ਤਾਰ ਕੀਤਾ'
ਅੰਮ੍ਰਿਤਪਾਲ ਦੇ ਪਿੰਡ ਵਿੱਚ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ। ਐਤਵਾਰ ਨੂੰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡ ਦੀਆਂ ਗਲੀਆਂ ਸੁੰਨਸਾਨ ਹੋ ਗਈਆਂ। ਪਿੰਡ ਦਾ ਕੋਈ ਵੀ ਵਿਅਕਤੀ ਇਸ ਮੁੱਦੇ ’ਤੇ ਬੋਲਣ ਨੂੰ ਤਿਆਰ ਨਹੀਂ ਹੈ। ਪਿੰਡ ਵਿੱਚ ਪੁਲਿਸ ਵੱਲੋਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਪਿੰਡ ਵਿੱਚ ਮਾਹੌਲ ਸ਼ਾਂਤ ਹੈ।