Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਪੰਜ ਉਡਾਣਾਂ ਨੂੰ ਤਿੰਨ ਘੰਟੇ ਲਈ ਰੋਕਿਆ ਗਿਆ
Advertisement
Article Detail0/zeephh/zeephh2403800

Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਪੰਜ ਉਡਾਣਾਂ ਨੂੰ ਤਿੰਨ ਘੰਟੇ ਲਈ ਰੋਕਿਆ ਗਿਆ

Amritsar News: ਡਰੋਨ ਦੀ ਮੂਵਮੈਂਟ ਬੰਦ ਹੋਣ ਤੱਕ ਉਡਾਣ ਨੂੰ ਵੀ ਰੋਕ ਦਿੱਤਾ ਗਿਆ ਸੀ। ਰਾਤ 1 ਵਜੇ ਤੋਂ ਬਾਅਦ ਅੰਮ੍ਰਿਤਸਰ ਤੋਂ ਪੁਣੇ, ਦਿੱਲੀ, ਮਲੇਸ਼ੀਆ ਆਦਿ ਲਈ ਉਡਾਣਾਂ ਨੇ ਉਡਾਣ ਭਰੀ।

Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਪੰਜ ਉਡਾਣਾਂ ਨੂੰ ਤਿੰਨ ਘੰਟੇ ਲਈ ਰੋਕਿਆ ਗਿਆ

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਡਰੋਨ ਦੀ ਮੂਵਮੈਂਟ ਦੇਖੀ ਗਈ। ਜਿਸ ਕਾਰਨ ਅੰਮ੍ਰਿਤਸਰ ਤੋਂ ਆਉਣ ਵਾਲੀ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋਈ।

ਡਰੋਨ ਦੀ ਮੂਵਮੈਂਟ ਦੇਖ ਕੇ ਏਅਰਪੋਰਟ ਅਥਾਰਟੀ ਸਮੇਤ ਸੀਆਈਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਤੁਰੰਤ ਚੌਕਸ ਹੋ ਗਏ ਅਤੇ ਇਹ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਡਰੋਨ ਕਿੱਥੋਂ ਅਤੇ ਕਿਸ ਨੇ ਉਡਾਇਆ ਸੀ। ਡਰੋਨ ਦੀ ਆਵਾਜਾਈ ਬੰਦ ਹੋਣ ਤੱਕ ਉਡਾਣ ਨੂੰ ਵੀ ਰੋਕ ਦਿੱਤਾ ਗਿਆ ਸੀ। ਰਾਤ 1 ਵਜੇ ਤੋਂ ਬਾਅਦ ਅੰਮ੍ਰਿਤਸਰ ਤੋਂ ਪੁਣੇ, ਦਿੱਲੀ, ਮਲੇਸ਼ੀਆ ਆਦਿ ਲਈ ਉਡਾਣਾਂ ਨੇ ਉਡਾਣ ਭਰੀ।

ਏਅਰਪੋਰਟ ਦੇ ਡਾਇਰੈਕਟਰ ਸੰਦੀਪ ਅਗਰਵਾਲ ਨੇ ਡਰੋਨ ਮੂਵਮੈਂਟ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਿਕ ਹਵਾਈ ਅੱਡੇ ਦੇ ਆਲੇ-ਦੁਆਲੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਡਰੋਨਾਂ ਨੂੰ ਉੱਡਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਜੇਕਰ ਕੋਈ ਡਰੋਨ ਕਿਸੇ ਉਡਾਣ ਨਾਲ ਟਕਰਾ ਜਾਂਦਾ ਹੈ ਤਾਂ ਇਹ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ ਉੱਚੀ ਇਮਾਰਤ ਬਣਾਉਣ ਲਈ ਵੀ ਇਜਾਜ਼ਤ ਲੈਣੀ ਪੈਂਦੀ ਹੈ।

Trending news