Amritsar attack news: ਰੈਸਟੋਰੈਂਟ ਦੇ ਸਾਹਮਣੇ ਰੇਹੜੀ ਤੇ ਸ਼ਰਾਬ ਪਿਲਾਉਣ ਤੋ ਰੋਕਣ ਤੋ ਹੋਇਆ ਵਿਵਾਦ, 15 ਦੇ ਕਰੀਬ ਨੋਜਵਾਨਾ ਨੇ ਰੈਸਟੋਰੈਂਟ ਮਾਲਿਕ ਤੇ ਕੀਤਾ ਜਾਨਲੇਵਾ ਹਮਲਾ,ਤਿੰਨ ਮਹੀਨੇ ਤੋ ਪੁਲਿਸ ਥਾਣੇ ਦੇ ਚਕਰ ਕਟਣ ਤੋ ਬਾਅਦ ਵੀ ਨਹੀ ਮਿਲ ਰਿਹਾ ਇਨਸ਼ਾਫਪੁਲਿਸ ਅਧਿਕਾਰੀ ਦਾ ਕਹਿਣਾ ਜੇਕਰ ਪੀੜੀਤ ਰੈਸਟੋਰੈਂਟ ਮਾਲਿਕ ਦੀ ਸੰਤੁਸ਼ਟੀ ਨਹੀ ਤਾਂ ਕੌਰਟ ਵਿਚ ਪਾ ਸਕਦਾ ਚਘਾਸ਼ਾ
Trending Photos
Amritsar News/ਭਰਤ ਸ਼ਰਮਾ: ਅੰਮ੍ਰਿਤਸਰ ਦੇ ਥਾਣਾ ਏ ਡਵੀਜਨ ਦੇ ਅਧੀਨ ਆਉਦੇ ਇਲਾਕਾ ਤਿਲਕ ਨਗਰ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਰੈਸਟੋਰੈਂਟ ਮਾਲਿਕ ਸੰਜੀਵ ਮਹਾਜਨ ਨੂੰ ਆਪਣੇ ਰੈਸਟੋਰੈਂਟ ਦੇ ਸਾਹਮਣੇ ਰੇਹੜੀ ਤੇ ਸ਼ਰਾਬ ਪਿਲਾਉਣ ਤੋ ਰੋਕਣਾ ਮਹਿੰਗਾ ਪੈ ਗਿਆ ਜਿਸਦੇ ਚਲਦੇ ਉਸ ਉੱਪਰ ਰੇਹੜੀ ਲਗਾਉਣ ਵਾਲੇ ਬਗੀਰਥ ਸਿੰਘ ਅਤੇ 15 ਦੇ ਕਰੀਬ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਸੰਬਧੀ ਤਕਰੀਬਨ 3 ਮਹੀਨੇ ਬੀਤਣ ਉਪਰੰਤ ਵੀ ਉਸਨੂੰ ਪੁਲਿਸ ਪਾਸੋਂ ਕੋਈ ਵੀ ਇਨਸਾਫ ਨਹੀਂ ਮਿਲਿਆ ਹੈ ਜਿਸ ਸੰਬੰਧੀ ਉਸ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਪੀੜਿਤ ਰੈਸਟੋਰੈਂਟ ਮਾਲਿਕ ਨੇ ਦੱਸਿਆ ਕੀ ਉਹ ਤਿਲਕ ਨਗਰ ਇਲਾਕੇ ਵਿੱਚ ਮਿਔ ਮਿਔ ਨਾਮਕ ਰੈਸਟੋਰੈਂਟ ਚਲਾ ਰਿਹਾ ਹੈ ਅਤੇ ਉਸਦੇ ਰੈਸਟੋਰੈਂਟ ਦੇ ਸਾਹਮਣੇ ਇਕ ਪ੍ਰਵਾਸੀ ਨੌਜਵਾਨ ਬਾਗੀਰਥ ਵੱਲੋਂ ਫਾਸਟ ਫੂਡ ਦੀ ਰੇਹੜੀ ਲਗਾ ਲੋਕਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ ਜਿਸਦੇ ਚਲਦੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਰੇਹੜੀ ਵਾਲੇ ਨੌਜਵਾਨ ਵੱਲੋਂ 15 ਦੇ ਕਰੀਬ ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾ ਉਪਰ ਤੇਜਧਾਰ ਹਥਿਆਰਾ ਨਾਲ ਹਮਲਾ ਕਰਦਿਆਂ ਮੇਰੇ ਅਤੇ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਅਤੇ ਮੇਰੀ ਸੋਨੇ ਦੀ ਚੈਨ ਉਤਾਰ ਲਈ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਣ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਪੁਲਿਸ ਵੱਲੋਂ ਦੋਸ਼ੀਆਂ ਉੱਪਰ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ ਹੈ ਜਿਸਦੇ ਚਲਦੇ ਸਾਡੇ ਵਲੋ 3 ਮਹੀਨੇ ਤੋ ਪੁਲਿਸ ਥਾਣੇ ਦੇ ਚਕਰ ਕਟੇ ਜਾ ਰਹੇ ਹਨ ਅਤੇ ਅਜ ਮੀਡੀਆ ਅਗੇ ਆਪਣਾ ਦੁਖੜਾ ਦਸ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਸਾਹਿਬ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ।
ਓਧਰ ਇਸ ਸੰਬਧੀ ਜਾਣਕਾਰੀ ਦਿੰਦਿਆ ਥਾਣਾ ਏ ਡਵੀਜ਼ਨ ਦੇ ਐਸ ਐਚ ਉ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾ ਵਲੋ ਇਸ ਸਾਰੀ ਘਟਨਾ ਦੀ ਜਾਂਚ ਕਰਵਾ ਸ਼ਿਕਾਇਤ ਕਰਤਾ ਸੰਜੀਵ ਮਹਾਜਨ ਦੇ ਬਿਆਨ ਲਿਖ ਮੈਡੀਕਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਜੇਕਰ ਸ਼ਿਕਾਇਤ ਕਰਤਾ ਚਾਹੇ ਤੇ ਕੌਰਟ ਵਿਚ ਚਘਾਸ਼ਾ ਪਾ ਸਕਦਾ ਹੈ।