Amritsar News: ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ
Advertisement
Article Detail0/zeephh/zeephh2359341

Amritsar News: ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

Amritsar News: ਜ਼ਖ਼ਮੀ ਨੌਜਵਾਨਾਂ ਨੂੰ ਕਰਵਾਈਆ ਗਿਆ ਹਸਪਤਾਲ ਵਿੱਚ ਦਾਖਿਲ। ਝਗੜੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਸ਼ੁਰੂ ਕੀਤੀ। 

Amritsar News: ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

Amritsar News: ਅੰਮ੍ਰਿਤਸਰ ਦੇਰ ਚਮਰੰਗ ਰੋਡ ਇਲਾਕੇ ਦੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਦੋ ਨੌਜਵਾਨ ਜ਼ਖ਼ਮੀ ਹੋਏ ਹਨ। ਦਰਅਸਲ ਇੱਕ ਨੌਜਵਾਨ ਦੇ ਉਪਰ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਵਾਸੁ ਨਾਮ ਦੇ ਨੌਜਵਾਨ ਉੱਤੇ ਗੋਲੀ ਮਾਰੀ ਗਈ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਉੱਤੇ ਪੁੱਜੇ, ਜਾਂਚ ਸ਼ੁਰੂ ਕੀਤੀ ਹੈ। 

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਚਮ੍ਰੰਗ ਰੋਡ ਦੇ ਰਹਿਣ ਵਾਲ਼ੇ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਦੇਰ ਰਾਤ ਕਰਨ ਤੇ ਵਿਸ਼ਾਲ ਤੇ ਉਹਨਾਂ ਦੇ ਸਾਥੀਆਂ ਵੱਲੋ ਸਾਡੇ ਤੇ ਤੇਜਧਾਰ ਹਥਿਆਰਾ ਨਾਲ ਹਮਲਾ ਕੀਤਾ ਤੇ ਮੇਰੇ ਨਾਲ ਦੇ ਸਾਥੀ ਤੇ ਗੋਲੀ ਮਾਰੀ ਗਈ। ਉਹਨਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਮੁੜ ਕੇ ਇਹ ਫਰਾਰ ਹੋ ਗਏ।

ਇਹ ਵੀ ਪੜ੍ਹੋ: lakhimpur News: ਲਖੀਮਪੁਰ ਪੁਲਿਸ 'ਤੇ ਸਿੱਖ ਕੌਮ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼, ਧਰਨੇ 'ਤੇ ਬੈਠੇ ਸਿੱਖ
 

ਇਸ ਮੌਕੇ ਪ੍ਰੀਤ ਨੇ ਦੱਸਿਆ ਕਿ ਇਸਦੀ ਸੀਸੀ ਟੀਵੀ ਕੈਮਰੇ ਵਿੱਚ ਵੀਡੀਓ ਵੀ ਸਾਹਮਣੇ ਆਈ ਹੈ। ਪੀੜਿਤ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਇਨ੍ਹਾਂ ਦੋਵਾਂ ਦੇ ਹੱਥਾਂ ਵਿਚ ਪਿਸਤੋਲ ਸਨ। ਜਿਨ੍ਹਾਂ ਤੋ ਇਨ੍ਹਾਂ ਗੋਲੀਆਂ ਚਲਾਈਆਂ, ਅਸੀ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਉਣਾ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।

ਉਥੇ ਹੀ ਥਾਨਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁੱਝ ਨੋਜਵਾਨਾਂ ਵੱਲੋ ਸ਼ਿਬੂ ਦੇ ਗੋਲ਼ੀ ਮਾਰੀ ਗਈ ਹੈ ਜਿਹੜਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਈਆ ਗਿਆ ਹੈ ਅਸੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀਆ ਦੇ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Trending news