ਪੰਚਤੱਤ 'ਚ ਵਿਲੀਨ ਹੋਏ ਸਤੀਸ਼ ਕੌਸ਼ਿਕ; ਦੋਸਤ ਨੂੰ ਅਲਵਿਦਾ ਕਹਿੰਦੇ ਹੋਏ ਅਨੁਪਮ ਖੇਰ ਦੀ ਭਾਵੁਕ ਵੀਡੀਓ ਆਈ ਸਾਹਮਣੇ
Advertisement

ਪੰਚਤੱਤ 'ਚ ਵਿਲੀਨ ਹੋਏ ਸਤੀਸ਼ ਕੌਸ਼ਿਕ; ਦੋਸਤ ਨੂੰ ਅਲਵਿਦਾ ਕਹਿੰਦੇ ਹੋਏ ਅਨੁਪਮ ਖੇਰ ਦੀ ਭਾਵੁਕ ਵੀਡੀਓ ਆਈ ਸਾਹਮਣੇ

Satish Kaushik Funeral News: ਬਾਲੀਵੁੱਡ ਦੇ ਦਿੱਗਜ ਅਦਾਕਾਰ ਸਤੀਸ਼ ਕੌਸ਼ਿਕ ਦੇ ਦੇਹਾਂਤ 'ਤੇ ਸਾਰਿਆਂ ਦੀਆਂ ਅੱਖਾਂ ਨਮ ਹਨ। ਇਸ ਦੇ ਨਾਲ ਹੀ ਸਤੀਸ਼ ਕੌਸ਼ਿਕ ਦੇ 45 ਸਾਲਾ ਦੋਸਤ ਅਤੇ ਅਦਾਕਾਰ ਅਨੁਪਮ ਖੇਰ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਹੈ।

ਪੰਚਤੱਤ 'ਚ ਵਿਲੀਨ ਹੋਏ ਸਤੀਸ਼ ਕੌਸ਼ਿਕ; ਦੋਸਤ ਨੂੰ ਅਲਵਿਦਾ ਕਹਿੰਦੇ ਹੋਏ ਅਨੁਪਮ ਖੇਰ ਦੀ ਭਾਵੁਕ ਵੀਡੀਓ ਆਈ ਸਾਹਮਣੇ

Satish Kaushik Funeral News: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸਤੀਸ਼ ਕੌਸ਼ਿਕ (Satish Kaushik)ਪੰਚਤਤਵ ਵਿੱਚ ਵਿਲੀਨ ਹੋ ਗਏ ਹਨ। ਅਜਿਹੇ 'ਚ ਉਨ੍ਹਾਂ ਦੇ ਨੇੜਲਿਆਂ ਦੀ ਹਾਲਤ ਖਰਾਬ ਹੈ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਅਤੇ ਅਦਾਕਾਰ ਅਨੁਪਮ ਖੇਰ (Anupam Kher emotional video) ਰੋਂਦੇ ਹੋਏ ਨਜ਼ਰ ਆ ਰਹੇ ਹਨ। ਲਾਸ਼ ਨੂੰ ਦੇਖ ਕੇ ਅਨੁਪਮ ਬੁਰੀ ਤਰ੍ਹਾਂ ਰੋ ਰਹੇ ਹਨ। ਹਰ ਕੋਈ ਉਨ੍ਹਾਂ ਨੂੰ ਦੇਖ ਕੇ ਭਾਵੁਕ ਹੋ ਰਿਹਾ ਹੈ। 

ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ, ਜਿਨ੍ਹਾਂ ਦੀਆਂ ਅੱਖਾਂ 'ਚ ਸਤੀਸ਼ ਕੌਸ਼ਿਕ ਨੂੰ ਗੁਆਉਣ ਦਾ ਦੁੱਖ ਨਜ਼ਰ ਆ ਰਿਹਾ ਸੀ। ਦਰਅਸਲ, ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਨੁਪਮ ਰੋਂਦੇ ਹੋਏ ਨਜ਼ਰ ਆ ਰਹੇ (Anupam Kher emotional video) ਹਨ। ਦੱਸ ਦੇਈਏ ਕਿ ਦੋਵਾਂ ਦੀ ਦੋਸਤੀ 45 ਸਾਲ ਪੁਰਾਣੀ ਸੀ। 

ਇਹ ਵੀ ਪੜ੍ਹੋ: Breaking News: ਗੁਰਮੀਤ ਰਾਮ ਰਹੀਮ ਦੀਆਂ ਫਿਰ ਵਧੀਆਂ ਮੁਸ਼ਕਿਲਾਂ, ਇੱਕ ਹੋਰ FIR ਦਰਜ

ਅੰਤਿਮ ਸੰਸਕਾਰ ਲਈ ਐਂਬੂਲੈਂਸ ਵਿੱਚ ਬੈਠੇ ਅਨੁਪਮ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ। ਸੈਲੇਬਸ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕਿਸੇ ਦੀਆਂ ਅੱਖਾਂ ਨਮ ਹਨ। ਦੱਸ ਦੇਈਏ ਕਿ ਸਤੀਸ਼ ਕੌਸ਼ਿਕ ਦੀ ਮ੍ਰਿਤਕ ਦੇਹ (Satish Kaushik Funeral) ਨੂੰ ਮੁੰਬਈ ਦੇ ਵਰਸੋਵਾ ਸ਼ਮਸਾਨ ਘਾਟ ਲਿਜਾਇਆ ਗਿਆ ਸੀ ਜਿੱਥੇ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਸਤੀਸ਼ ਕੌਸ਼ਿਕ ਦੀ ਮੌਤ ਦੀ ਖ਼ਬਰ ਸਭ ਤੋਂ ਪਹਿਲਾਂ ਅਨੁਪਮ ਖੇਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਦਿੱਤੀ। ਇਸ ਟਵੀਟ ਵਿੱਚ ਅਨੁਪਮ ਖੇਰ ਨੇ ਸਤੀਸ਼ ਕੌਸ਼ਿਕ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ - ਮੈਂ ਜਾਣਦਾ ਹਾਂ ਕਿ ਮੌਤ ਇਸ ਦੁਨੀਆ ਦੀ ਆਖਰੀ ਸੱਚਾਈ ਹੈ ਪਰ ਮੈਂ ਇਹ ਆਪਣੇ ਜਿਗਰੀ ਦੋਸਤ ਸਤੀਸ਼ ਕੌਸ਼ਿਕ ਲਈ ਲਿਖਾਂਗਾ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ।

Trending news