ਐਂਜਲਸ ਫੋਰੈਸਟ ਹਾਈਵੇਅ ’ਤੇ ਕਾਰ ਸਵਾਰ ਪਤੀ-ਪਤਨੀ ਨਾਲ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ। ਜਦੋਂ ਕਾਰ ’ਚ ਫਸਿਆ ਇਹ ਜੋੜਾ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ iPhone 14 ਨੇ ਉਨ੍ਹਾਂ ਦੀ ਜਾਨ ਬਚਾਉਣ ’ਚ ਮਦਦ ਕੀਤੀ।
Trending Photos
iPhone 14 Life saviour: ਮੋਬਾਈਲ ਫ਼ੋਨ ਜਿੱਥੇ ਇਨਸਾਨ ਦੀ ਸਿਹਤ ਲਈ ਘਾਤਕ ਮੰਨਿਆ ਜਾਂਦਾ ਹੈ, ਉੱਥੇ ਹੀ ਕਈ ਵਾਰ ਇਹ ਜ਼ਿੰਦਗੀ ਬਚਾਉਣ ਦਾ ਕੰਮ ਵੀ ਕਰ ਸਕਦਾ ਹੈ। ਜੀ ਹਾਂ, ਅਜਿਹਾ ਹੀ ਹੋਇਆ ਅਮਰੀਕਾ ਦੇ ਕੈਲੀਫੋਰਨੀਆਂ ’ਚ ਐਂਜਲਸ ਫੋਰੈਸਟ ਹਾਈਵੇਅ (Angeles Forest Highway) ’ਤੇ ਕਾਰ ’ਚ ਜਾ ਰਹੇ ਜੋੜੇ ਨਾਲ। ਜਿਥੇ ਉਨ੍ਹਾ ਨਾਲ ਹਾਦਸਾ ਵਾਪਰ ਗਿਆ ਤੇ ਕਾਰ 300 ਫੁੱਟ ਹੇਠਾਂ ਡਿੱਗ ਗਈ।
Montrose (Search and rescue team) ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ’ਚ ਦੱਸਿਆ ਗਿਆ ਕਿ ਐਂਜਲਸ ਫੋਰੈਸਟ ਹਾਈਵੇਅ ’ਤੇ ਕਾਰ ਸਵਾਰ ਪਤੀ-ਪਤਨੀ ਨਾਲ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਕਾਰ ਪਹਾੜ ਤੋਂ 300 ਫੁੱਟ ਹੇਠਾਂ ਡਿੱਗ ਗਈ। ਜਦੋਂ ਕਾਰ ’ਚ ਫਸਿਆ ਇਹ ਜੋੜਾ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ iPhone 14 ਨੇ ਉਨ੍ਹਾਂ ਦੀ ਜਾਨ ਬਚਾਉਣ ’ਚ ਮਦਦ ਕੀਤੀ।
ਆਈ ਫ਼ੋਨ 14 ਦੀ ਸੈਟੇਲਾਈਟ SOS ਵਿਸ਼ੇਸ਼ਤਾ
ਇੱਥੇ ਦੱਸਣਾ ਬਣਦਾ ਹੈ ਕਿ ਆਈ ਫ਼ੋਨ ਦੀ 14 ਸੀਰੀਜ਼ ’ਚ ਕ੍ਰੈਸ਼ ਡਿਟੈਕਸ਼ਨ (Crash Detection) ਦਾ ਫੀਚਰ ਹੁੰਦਾ ਹੈ। ਜੋ ਐਕਸੀਡੈਂਟ ਹੋਣ ਦੀ ਸਥਿਤੀ ’ਚ ਤੁਹਾਡੀ ਦਿਸ਼ਾ ਅਤੇ ਸਥਿਤੀ ਬਾਰੇ ਜਾਣਕਾਰੀ ਸੈਟੇਲਾਈਟ ਰਾਹੀਂ ਮਦਦ ਟੀਮ ਨੂੰ ਭੇਜਦਾ ਹੈ।
ਹਾਦਸੇ ਦੇ ਸਮੇਂ ਆਈ ਫ਼ੋਨ (iPhone) ’ਚ ਨੈੱਟਵਰਕ ਨਹੀਂ ਸੀ, ਇਸ ਲਈ ਫ਼ੋਨ ਦੇ (SOS) ਫੀਚਰ ਨੇ ਬਚਾਅ ਟੀਮ ਨਾਲ ਸੰਪਰਕ ਕਰਨ ’ਚ ਮਦਦ ਕੀਤੀ। ਇਸ ਤਰ੍ਹਾਂ ਐਪਲ ਰੀਲੇਅ ਸੈਂਟਰ ਨੂੰ ਇੱਕ ਸੁਨੇਹਾ ਪ੍ਰਾਪਤ ਹੋਇਆ ਤਾਂ ਲਾਸ ਐਂਜਲਸ (LA) ਦੀ ਕਾਊਂਟੀ ਸ਼ੈਰਿਫ ਨੂੰ ਮਦਦ ਲਈ ਜਾਣਕਾਰੀ ਭੇਜੀ ਗਈ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਬਲਕਿ ਇਸ ਤੋਂ ਪਹਿਲਾਂ ਦਿਸੰਬਰ, 2022 ਨੂੰ ਅਲਾਸਕਾ ਦਾ ਸੁਦੂਰ ਇਲਾਕੇ ’ਚ ਇੱਕ ਆਦਮੀ ਕਾਫ਼ੀ ਠੰਡੇ ਸਥਾਨ ’ਤੇ ਫਸ ਗਿਆ ਸੀ, ਸ਼ੁਕਰ ਹੈ ਕਿ ਉਸ ਕੋਲ ਆਦਮੀ ਕੋਲ ਵੀ iPhone 14 ਸੀ। ਉਸਨੇ ਆਪਣੇ ਫ਼ੋਨ ’ਤੇ Apple iPhone 14 Emergency SOS ਨੂੰ ਐਕਟੀਵੇਟ ਕਰ ਦਿੱਤਾ। Apple ਦੇ ਐਮਰਜੈਂਸੀ ਰਿਸਪਾਂਸ ਸੈਂਟਰ ਨੇ ਉਸ ਆਦਮੀ ਦੀ ਲੋਕੇਸ਼ਨ ਬਚਾਓ ਟੀਮ ਨਾਲ ਸਾਂਝੀ ਕੀਤੀ, ਉਸ ਤੋਂ ਬਾਅਦ ਉਸ ਆਦਮੀ ਨੂੰ ਬਚਾਅ ਲਿਆ ਗਿਆ।