iPhone 14 and iPhone 14 Plus New Colour: ਇਸ ਦੇ ਨਾਲ ਹੀ ਇੰਨ੍ਹਾਂ ਦੋਵਾਂ ਮੋਬਾਈਲਾਂ 'ਚ ਡਿਊਲ ਕੈਮਰਾ ਸਿਸਟਮ, A15 ਬਾਇਓਨਿਕ ਚਿੱਪ, ਸੈਟੇਲਾਈਟ ਕਰੈਸ਼ ਡਿਟੈਕਸ਼ਨ ਰਾਹੀਂ ਐਮਰਜੈਂਸੀ SOS ਵਰਗੇ ਕਈ ਆਧੁਨਿਕ ਫੀਚਰਸ ਦਿੱਤੇ ਗਏ ਹਨ।
Trending Photos
iPhone 14 and iPhone 14 Plus New Colour: ਐਪਲ ਫੋਨ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਗਾਹਕਾਂ ਲਈ ਕੰਪਨੀ ਨੇ ਆਪਣੇ ਲੇਟੈਸਟ ਫੋਨ ਦਾ ਨਵਾਂ ਕਲਰ (iPhone 14 and iPhone 14 Plus New Colour) ਵੇਰੀਐਂਟ ਲਾਂਚ ਕੀਤਾ ਹੈ। ਕੰਪਨੀ ਨੇ ਸਾਲਾਨਾ ਪਰੰਪਰਾ ਦੇ ਨਾਲ ਆਪਣੇ ਨਵੇਂ ਮਾਡਲ ਨੂੰ ਪੇਸ਼ ਕਰਨ ਦੇ ਨਾਲ, ਪਿਛਲੇ ਦੋ ਸਾਲਾਂ ਤੋਂ, ਐਪਲ ਨੇ ਮੁੱਖ ਲਾਂਚ ਦੇ ਲਗਭਗ 6 ਤੋਂ 7 ਮਹੀਨਿਆਂ ਬਾਅਦ ਆਈਫੋਨ ਦਾ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। iPhone 14 ਅਤੇ iPhone 14 Plus ਦੇ ਨਵੇਂ ਵੇਰੀਐਂਟ ਆ ਗਏ ਹਨ।
ਇਹ ਸਾਲ ਅਸੀਂ ਤੁਹਾਨੂੰ ਨਵੇਂ ਆਈਫੋਨ 14 ਦੇ ਰੰਗ ਬਾਰੇ ਦੱਸ ਰਹੇ ਹਾਂ। iPhone 14 (iPhone 14) ਅਤੇ iPhone 14 Plus (iPhone 14 Plus) ਨੂੰ ਹੁਣ ਬਿਲਕੁਲ ਨਵੇਂ ਪੀਲੇ ਰੰਗ ਵਿੱਚ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Happy Raikoti: ਗਾਇਕ ਹੈਪੀ ਰਾਏਕੋਟੀ ਖਿਲਾਫ਼ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਰਜ, ਜਾਣੋ ਕਿਉਂ
ਦਿਲਚਸਪੀ ਰੱਖਣ ਵਾਲੇ ਖਰੀਦਦਾਰ 10 ਮਾਰਚ ਤੋਂ ਪੀਲੇ ਰੰਗ ਵਿੱਚ iPhone 14 ਅਤੇ iPhone 14 Plus ਦਾ ਪ੍ਰੀ-ਆਰਡਰ ਕਰ ਸਕਣਗੇ। ਉਥੇ ਹੀ, 14 ਮਾਰਚ ਤੋਂ ਪੀਲੇ ਰੰਗ ਦੇ iPhone 14 ਅਤੇ iPhone 14 Plus ਵਿਕਰੀ ਲਈ ਉਪਲਬਧ ਹੋਣਗੇ। ਦੋਨਾਂ ਫੋਨਾਂ ਦਾ ਪੀਲਾ ਰੰਗ 128GB, 256GB ਅਤੇ 512GB ਸਟੋਰੇਜ ਵਿੱਚ ਉਪਲਬਧ ਹੋਵੇਗਾ ਅਤੇ ਸਪੈਸੀਫਿਕੇਸ਼ਨ ਪਹਿਲਾਂ ਵਾਂਗ ਹੀ ਰਹੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2018 ਵਿੱਚ, ਕੰਪਨੀ ਨੇ iPhone XR ਦਾ ਯੈਲੋ ਵੇਰੀਐਂਟ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਆਈਫੋਨ 11 ਦਾ ਯੈਲੋ ਵੇਰੀਐਂਟ ਵੀ ਪੇਸ਼ ਕੀਤਾ। ਦਰਅਸਲ, ਬਸੰਤ ਦੇ ਮੌਸਮ ਵਿੱਚ, ਕੰਪਨੀ ਆਪਣੇ ਆਈਫੋਨ ਦੇ ਨਵੇਂ ਕਲਰ ਵੇਰੀਐਂਟ ਨੂੰ ਲਾਂਚ ਕਰ ਰਹੀ ਹੈ। ਉਦਾਹਰਨ ਲਈ, ਪਿਛਲੇ ਸਾਲ ਕੰਪਨੀ ਨੇ ਬਸੰਤ ਰੁੱਤ ਵਿੱਚ iPhone 13 ਅਤੇ iPhone 13 Pro ਦੇ ਐਲਪਾਈਨ ਗ੍ਰੀਨ ਕਲਰ ਵੇਰੀਐਂਟ ਨੂੰ ਲਾਂਚ ਕੀਤਾ ਸੀ।
ਰੰਗ ਤੋਂ ਇਲਾਵਾ ਨਵੇਂ ਕਲਰ ਵੇਰੀਐਂਟ 'ਚ ਕੋਈ ਹੋਰ (iPhone 14 and iPhone 14 Plus New Colour) ਬਦਲਾਅ ਨਹੀਂ ਕੀਤਾ ਗਿਆ ਹੈ। ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਹਾਰਡਵੇਅਰ ਸਪੈਸੀਫਿਕੇਸ਼ਨ 'ਚ ਕੋਈ ਬਦਲਾਅ ਕੀਤਾ ਗਿਆ ਹੈ। ਜ਼ਾਹਿਰ ਹੈ, ਕੀਮਤ ਵੀ ਸਟੈਂਡਰਡ ਵੇਰੀਐਂਟ ਦੇ ਬਰਾਬਰ ਹੈ।
ਇਹ ਵੀ ਪੜ੍ਹੋ: Ludhiana Clash News: ਲੁਧਿਆਣਾ 'ਚ ਕ੍ਰਿਕਟ ਮੈਚ ਦੌਰਾਨ ਹੋਈ ਖੂਨੀ ਝੜਪ, ਬਚਾਉਣ ਆਏ ਦੋਸਤ ਵੀ ਹੋਏ ਲਹੂ-ਲੁਹਾਨ!