Baisakhi 2023 history: ਜਾਣੋ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ
Advertisement
Article Detail0/zeephh/zeephh1651806

Baisakhi 2023 history: ਜਾਣੋ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ

ਵਿਸਾਖੀ ਦੇ ਦਿਨ ਲੋਕ ਦਾਣੇ ਦੀ ਪੂਜਾ ਦੇ ਨਾਲ ਚੰਗੀ ਫ਼ਸਲ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। 

Baisakhi 2023 history: ਜਾਣੋ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ

Baisakhi 2023 and significance: ਦੇਸ਼ ਭਰ ਵਿੱਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਿੱਖ ਕੌਮ ਦੇ ਲੋਕ ਇਸ ਨੂੰ ਨਵੇਂ ਸਾਲ ਵਜੋਂ ਵੀ ਮਨਾਉਂਦੇ ਹਨ। ਇਹ ਤਿਉਹਾਰ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ।

ਵਿਸਾਖੀ ਦੇ ਦਿਨ ਲੋਕ ਦਾਣੇ ਦੀ ਪੂਜਾ ਦੇ ਨਾਲ ਚੰਗੀ ਫ਼ਸਲ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। 

Baisakhi 2023 history and significance: ਵਿਸਾਖੀ ਦੇ ਤਿਉਹਾਰ ਦੀ ਮਹੱਤਤਾ

ਦੱਸ ਦਈਏ ਕਿ ਵਿਸਾਖੀ ਦੇ ਦਿਨ ਹੀ ਸਿੱਖ ਪੰਥ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। ਇਸ ਕਰਕੇ ਲੋਕ ਸਿੱਖ ਧਰਮ ਦੀ ਸਥਾਪਨਾ ਦੇ ਨਾਲ-ਨਾਲ ਫ਼ਸਲ ਪੱਕਣ ਦਾ ਜਸ਼ਨ ਵੀ ਮਨਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇਸ ਮਹੀਨੇ ਹਾੜੀ ਦੀਆਂ ਫ਼ਸਲਾਂ ਪੱਕਣ ਲਈ ਤਿਆਰ ਹੁੰਦੀਆਂ ਹਨ ਅਤੇ ਵਾਢੀ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਕਿਸਾਨ ਆਪਣੀਆਂ ਖੁਸ਼ੀਆਂ ਨੂੰ ਤਿਉਹਾਰ ਵਜੋਂ ਮਨਾਉਂਦੇ ਹਨ।

ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਵਿੱਚ ਵੀ ਵਿਸਾਖੀ ਦੇ ਤਿਉਹਾਰ ਦਾ ਕਾਫ਼ੀ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਮੁਨੀ ਭਗੀਰਥ ਵੱਲੋਂ ਦੇਵੀ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਲੰਬੀ  ਤਪੱਸਿਆ ਕੀਤੀ ਗਈ ਸੀ ਅਤੇ ਇਸੇ ਦਿਨ ਉਨ੍ਹਾਂ ਦੀ ਤਪੱਸਿਆ ਪੂਰੀ ਹੋਈ ਸੀ। 

ਇਸ ਕਰਕੇ ਇਸ ਦਿਨ ਲੋਕ ਗੰਗਾ ਵਿਚ ਇਸ਼ਨਾਨ ਕਰਕੇ ਗੰਗਾ ਜੀ ਦੀ ਪੂਜਾ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਵਿਸ਼ੇਸ਼ ਫਲ ਮਿਲ ਸਕੇ। ਇਸ ਦੇ ਨਾਲ ਹੀ ਇਸ ਦਿਨ ਸੂਰਜ ਮੇਸ਼ ਰਾਸ਼ੀ 'ਚ ਪ੍ਰਵੇਸ਼ ਕਰ ਰਿਹਾ ਹੁੰਦਾ ਹੈ, ਜਿਸ ਕਰਕੇ ਇਸ ਦਿਨ ਨੂੰ ਮੇਸ਼ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ।

ਇਹ ਵੀ ਪੜ੍ਹੋ: Khalsa Sajna Diwas: ਜਥੇਦਾਰ ਦਾ ਕੌਮ ਦੇ ਨਾਮ ਸੰਦੇਸ਼ : ਦਮਦਮਾ ਸਾਹਿਬ ਪੁੱਜ ਕੇ ਨੌਜਵਾਨ ਬੇਖੌਫ਼ ਹੋ ਕੇ ਅੰਮ੍ਰਿਤ ਛੱਕਣ

Punjab CM Bhagwant Mann on Baisakhi 2023:

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਗਿਆ "ਜਾਤ-ਪਾਤ, ਰੰਗ ਭੇਦ-ਭਾਵ ਤੋਂ ਰਹਿਤ ਖ਼ਾਲਸੇ ਦੀ ਸਾਜਣਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕੀਤੀ…ਪੂਰੀ ਦੁਨੀਆ ‘ਚੋਂ ਸਾਨੂੰ ਵੱਖਰੀ ਪਹਿਚਾਣ ਨਾਲ ਨਿਵਾਜਿਆ… ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਮੌਕੇ ਗੁਰੂ ਚਰਨਾਂ ‘ਚ ਨਤਮਸਤਕ ਹੋ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…"

ਇਹ ਵੀ ਪੜ੍ਹੋ: ਖ਼ਾਲਸਾ ਸਾਜਣਾ ਦਿਵਸ ਮੌਕੇ ਗੁਰੂ ਘਰਾਂ ਅੰਦਰ ਪੁਲਿਸ ਦਾ ਬੇਲੋੜਾਂ ਦਖਲ ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

Trending news