Axis Bank scam News: ਮੋਹਾਲੀ ਦੇ ਪਿੰਡ ਬਾਂਕੇਪੁਰ ਵਿੱਚ ਐਕਸਿਸ ਬੈਂਕ ਦੀ ਬ੍ਰਾਂਚ ਨਾਲ ਕਰੋੜਾਂ ਰੁਪਏ ਘਪਲੇ ਦੇ ਮੁੱਖ ਮੁਲਜ਼ਮ ਬੈਂਕ ਮੈਨੇਜਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Trending Photos
Axis Bank scam News: ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਪਿੰਡ ਬਾਂਕੇਪੁਰ ਵਿੱਚ ਐਕਸਿਸ ਬੈਂਕ ਦੀ ਬ੍ਰਾਂਚ ਨਾਲ ਕਰੋੜਾਂ ਰੁਪਏ ਘਪਲੇ ਦੇ ਮੁੱਖ ਮੁਲਜ਼ਮ ਬੈਂਕ ਮੈਨੇਜਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ ਪੁਲਿਸ ਨੇ ਐਕਸਿਸ ਬੈਂਕ ਵਿੱਚ ਘਪਲਾ ਸਾਹਮਣੇ ਆਉਣ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਵੱਡੇ ਪੱਧਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਬੈਂਕ ਮੈਨੇਜਰ ਗੌਰਵ ਸ਼ਰਮਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਇਹ ਵੀ ਪੜ੍ਹੋ : Kisan Andolan Live: ਸ਼ੁੱਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਵੱਲੋਂ ਕੈਂਡਲ ਮਾਰਚ
ਹੁਣ ਤੱਕ ਬੈਂਕ ਵਿਚੋਂ 10 ਤੋਂ 12 ਕਰੋੜ ਰੁਪਏ ਦੀ ਹੇਰਾਫੇਰੀ ਸਾਹਮਣੇ ਆਈ ਹੈ। ਐਸਪੀਡੀ ਹੈਡ ਕੁਆਰਟਰ ਤੁਸ਼ਾਰ ਗੁਪਤਾ ਨੇ ਦੱਸਿਆ ਕਿ 67 ਦੇ ਕਰੀਬ ਬੈਂਕ ਖ਼ਾਤੇ ਸੀਲ ਕਰ ਦਿੱਤੇ ਗਏ ਹਨ। ਮੁਲਜ਼ਮ ਗੌਰਵ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਸ ਨੂੰ ਪੰਜ ਦਿਨ ਦੇ ਰਿਮਾਂਡ ਉਪਰ ਭੇਜ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਕਾਬਿਲੇਗੌਰ ਹੈ ਕਿ ਪੁਲਿਸ ਨੇ ਇਹ ਮੁਕੱਦਮਾ ਬੈਂਕ ਦੇ ਕਾਰਜਕਾਰੀ ਬ੍ਰਾਂਚ ਮੁਖੀ ਵਿਕਾਸ ਸੂਦ ਦੀ ਸ਼ਿਕਾਇਤ ਦਰਜ ਕੀਤਾ ਸੀ। ਬੈਂਕ ਦੇ ਮੈਨੇਜਰ ਗੌਰਵ ਸ਼ਰਮਾ ਵਾਸੀ ਪਿੰਡ ਭੋਆ ਪਠਾਨਕੋਟ ਖਿਲਾਫ਼ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਖਿਲਾਫ਼ ਆਈਪੀਸੀ ਦੀ ਧਾਰਾ 381, 409 ਅਤੇ 120 ਬੀ ਤਹਿਤ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ ਸੀ।
ਹੁਣ ਤੱਕ 30 ਤੋਂ 40 ਪਿੰਡ ਵਾਸੀਆਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਅਜੇ ਵੀ ਬਹੁਤ ਸਾਰੇ ਪਿੰਡ ਵਾਸੀ ਹਨ ਜਿਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਇਸ ਕਾਰਨ ਪੁਲਿਸ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਬੈਂਕ ਵਿੱਚ ਸਾਰੇ ਖਾਤਾ ਧਾਰਕਾਂ ਦੀ ਜਾਂਚ ਕਰਨ। ਪੁਲਿਸ ਦੀ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬੈਂਕ ਮੈਨੇਜਰ ਨੇ ਲੋਕਾਂ ਦੇ ਖਾਤਿਆਂ ਵਿਚੋਂ ਪੈਸੇ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤੇ ਸਨ। ਉਸ ਨੇ ਜ਼ਿਆਦਾਤਰ ਪੈਸੇ ਆਪਣੇ ਮਾਪਿਆਂ ਦੇ ਖਾਤੇ 'ਚ ਟਰਾਂਸਫਰ ਕੀਤੇ ਸਨ।
ਦੋਸ਼ਾਂ ਮੁਤਾਬਕ ਮੈਨੇਜਰ ਨੇ 17 ਨਵੰਬਰ 2023 ਨੂੰ ਸੁਰਿੰਦਰ ਕੌਰ ਦੇ ਖਾਤੇ 'ਚੋਂ 50 ਲੱਖ ਰੁਪਏ, ਹਰਦੀਪ ਸਿੰਘ ਦੇ ਖਾਤੇ 'ਚੋਂ 20 ਲੱਖ ਰੁਪਏ ਤੇ 22 ਨਵੰਬਰ 2023 ਨੂੰ 15 ਲੱਖ ਤੇ 5 ਲੱਖ ਰੁਪਏ ਆਪਣੇ ਪਿਤਾ ਅਜੈ ਕੁਮਾਰ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ। ਇਸੇ ਤਰ੍ਹਾਂ ਗੁਰਦੀਪ ਸਿੰਘ ਦੇ ਖਾਤੇ ਵਿੱਚੋਂ 15 ਲੱਖ ਰੁਪਏ ਮਾਤਾ ਸਵਰਾਜ ਪਾਲ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਸਨ।
ਇਹ ਵੀ ਪੜ੍ਹੋ : Sarwan Singh Pandher News: ਅੱਜ ਕੱਢਾਂਗੇ ਕੈਂਡਲ ਮਾਰਚ, ਕਿਸਾਨ ਆਗੂ ਸਿੰਘ ਪੰਧੇਰ ਨੇ ਅੱਗੇ ਦੇ ਅੰਦੋਲਨ ਬਾਰੇ ਦੱਸੀ ਪੂਰੀ ਰਣਨੀਤੀ