Batala News: ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ, ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਕੀਤਾ ਸੀਲ
Advertisement
Article Detail0/zeephh/zeephh2262914

Batala News: ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ, ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਕੀਤਾ ਸੀਲ

Batala News: ਜਾਣਕਾਰੀ ਅਨੁਸਾਰ ਸਵੇਰੇ ਈਡੀ ਦੀਆਂ ਗੱਡੀਆਂ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਦੇ ਘਰ ਪੁੱਜੀਆਂ। ਇਸ ਤੋਂ ਇਲਾਵਾ ਉਸ ਦੇ ਦੋ ਨਜ਼ਦੀਕੀ ਸਾਥੀਆਂ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰੀਆ ਅਤੇ ਉਸ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਵੀ ਟੀਮਾਂ ਪਹੁੰਚ ਗਈਆਂ ਹਨ।

Batala News: ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ, ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਕੀਤਾ ਸੀਲ

Batala News: ਬਟਾਲਾ ਵਿੱਚ ਅੱਜ ਤੜਕੇ ਈਡੀ ਨੇ ਕਾਂਗਰਸੀ ਮੇਅਰ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਉਸ ਦੇ ਘਰ ਦੇ ਨਾਲ-ਨਾਲ ਉਸ ਦੇ ਨਜ਼ਦੀਕੀਆਂ ਦੇ ਘਰ ਵੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵਿਭਾਗ ਦੀਆਂ ਟੀਮਾਂ ਅੱਜ ਸਵੇਰੇ ਪੰਜਾਬ ਵਿੱਚ ਕੁੱਲ ਤਿੰਨ ਥਾਵਾਂ ’ਤੇ ਪਹੁੰਚੀਆਂ। ਫਿਲਹਾਲ ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਘਰ ਦੇ ਕਿਸੇ ਵੀ ਮੈਂਬਰ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਈਡੀ ਦੀਆਂ ਗੱਡੀਆਂ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਦੇ ਘਰ ਪੁੱਜੀਆਂ। ਇਸ ਤੋਂ ਇਲਾਵਾ ਉਸ ਦੇ ਦੋ ਨਜ਼ਦੀਕੀ ਸਾਥੀਆਂ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰੀਆ ਅਤੇ ਉਸ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਵੀ ਟੀਮਾਂ ਪਹੁੰਚ ਗਈਆਂ ਹਨ। ਇਹ ਛਾਪੇਮਾਰੀ ਕਿਸ ਸੰਦਰਭ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਈਡੀ ਦੁਆਰਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਖ਼ਬਰ ਅਪਡੇਟ ਕੀਤੀ ਜਾ ਰਹੀ ਹੈ।

 

 

Trending news